Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਨੀਸ਼ ਤਿਵਾੜੀ ਨੇ ਹਜ਼ਾਰੇ ਤੋਂ ਲਿਖ਼ਤੀ ਮੁਆਫ਼ੀ ਮੰਗੀ

Wednesday, September 21, 2011

ਨਵੀਂ ਦਿੱਲੀ,ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਦੌਰਾਨ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਂਗਰਸੀ ਸੰਸਦ ਮੈਂਬਰ ਤੇ ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਅੱਜ ਲਿਖ਼ਤੀ ਮੁਆਫ਼ੀ ਮੰਗ ਲਈ ਹੈ। ਕਾਂਗਰਸੀ ਆਗੂ ਨੇ ਆਪਣੇ ਬਿਆਨ ‘ਚ ਕਿਹਾ ਕਿ ਹਜ਼ਾਰੇ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਨੂੰ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਲੰਘੀ 8 ਸਤੰਬਰ ਨੂੰ ਸ੍ਰੀ ਹਜ਼ਾਰੇ ਦੇ ਵਕੀਲ ਮਿਲਿੰਦ ਪਵਾਰ ਨੇ ਤਿਵਾੜੀ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਸੀ। ਇਸ ਨੋਟਿਸ ਦੇ ਜਵਾਬ ਵਿਚ ਉਨ੍ਹਾਂ ਇਹ ਮੁਆਫ਼ੀ ਮੰਗੀ ਹੈ। ਹਜ਼ਾਰੇ ਨੂੰ ਭੇਜੇ ਲਿਖ਼ਤੀ ਸੰਦੇਸ਼
Read Full Story

ਗਿਲਾਨੀ ਵੱਲੋਂ ਪੀ.ਆਈ.ਏ. ਨੂੰ ਭਾਰਤ ਤੋਂ ਕੀਟਨਾਸ਼ਕ ਲਿਆਉਣ ਦੇ ਆਦੇਸ਼

Wednesday, September 21, 2011

ਇਸਲਾਮਾਬਾਦ,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਭਾਰਤ ਤੋਂ ਕੀਟਨਾਸ਼ਕਾਂ ਦੀ ਢੁਆਈ ਕਰਨ ਲਈ ਕਿਹਾ ਹੈ ਤਾਂ ਕਿ ਲਹਿੰਦੇ ਪੰਜਾਬ ਵਿਚ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੰਜਾਬ ਸਰਕਾਰ ਨੇ ਇਹ ਕੀਟਨਾਸ਼ਕ ਡੇਂਗੂ ਦੀ ਰੋਕਥਾਮ ਲਈ ਖਰੀਦੇ ਸਨ ਜਿਸ ਨਾਲ ਸੂਬੇ ਵਿਚ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਇਸ ਤੋਂ ਪ੍ਰਭਾਵਤ ਹੋਏ ਹਨ। ਪਾਕਿ ਏਅਰਲਾਈਨਜ਼ ਇਨ੍ਹਾਂ ਕੀਟਨਾਸ਼ਕਾਂ ਦੀ ਢੋਆ-ਢੁਆਈ ਤੋਂ ਕਤਰਾ ਰਿਹਾ ਸੀ ਕਿਉਂਕਿ ਨਿਯਮਾਂ ਮੁਤਾਬਕ ਉਸ ਨੂੰ
Read Full Story

ਮਾਰਗਾਓਂ ਧਮਾਕਾ: ਐਨ.ਆਈ.ਏ. ਵੱਲੋਂ ਚਾਰ ਭਗੌੜਿਆਂ ਦੀਆਂ ਤਸਵੀਰਾਂ ਜਾਰੀ

Wednesday, September 21, 2011

ਪਣਜੀ,ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਫਾਸਟ ਟਰੈਕ ਅਦਾਲਤ ਮਰਗਾਓਂ ਬੰਬ ਧਮਾਕੇ ਦੀ ਜਾਂਚ ਕਰ ਰਹੀ ਹੈ ਅਤੇ ਐਨ.ਆਈ. ਨੇ ਧਮਾਕੇ ਦੇ ਚਾਰ ਦੋਸ਼ੀ ਭਗੌੜਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਨ.ਆਈ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਦੀ ਵੈੱਬਸਾਈਟ ’ਤੇ ਰੁਦਰ ਪਾਟਿਲ, ਪ੍ਰਵੀਨ ਲਿਮਕਰ, ਸਾਰੰਗ ਕੁਲਕਰਨੀ ਅਤੇ ਜੈ ਪ੍ਰਕਾਸ਼ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਲੋਕ ਉਨ੍ਹਾਂ ਬਾਰੇ ਜਾਣਕਾਰੀ ਦੇ ਸਕਣ। ਨਵੰਬਰ-2009 ਵਿਚ ਹੋਏ ਇਸ ਧਮਾਕੇ ਲਈ ਏਜੰਸੀ ਨੇ ਅੱਠ ਦੋਸ਼ੀਆਂ ਨੂੰ ਚਾਰਜਸ਼ੀਟ ਕੀਤਾ ਹੈ, ਜਿਨ੍ਹਾਂ ’ਚੋਂ ਦੋ ਵਿਅਕਤੀ ਮਰ
Read Full Story

ਭਾਰਤ ਨੇ ਅਮਰੀਕੀ ਨਿਵੇਸ਼ਕਾਂ ਨੂੰ ਭਾਰਤ ਦੇ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਲਈ ਕਿਹਾ

Wednesday, September 21, 2011

ਨਵੀਂ ਦਿੱਲੀ,ਭਾਰਤ ਨੇ ਊਰਜਾ ਖੇਤਰ ਵਿੱਚ ਮੌਜੂਦਾ ਸੰਭਾਵਨਾਵਾਂ ਨੂੰ ਵਧਾਉਣ ਅਤੇ ਇਸ ਦੀ ਸਮਰੱਥਾ ਦਾ ਫਾਇਦਾ ਉਠਾਉਣ ਵਾਸਤੇ ਅਮਰੀਕੀ ਨਿਵੇਸ਼ਕਾਂ ਨੂੰ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਲਈ ਆਖਿਆ ਹੈ। ਅੱਜ ਸ਼ਿਕਾਂਗੋ ਵਿੱਚ ਨਿਵੇਸ਼ਕਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਊਰਜਾ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦੱਸਿਆ ਕਿ ਇਸ ਵੇਲੇ ਦੇਸ਼ ਵਿੱਚ ਬਿਜਲੀ ਦੀ ਉਤਪਾਦਨ ਸਮਰੱਥਾ ਇੱਕ ਲੱਖ 81 ਹਜ਼ਾਰ ਮੈਗਾਵਾਟ ਤੋਂ ਵਧੇਰੇਅ ਹੈ ਤੇ 80 ਹਜ਼ਾਰ ਮੈਗਵਾਟ ਦੀ ਨਵੀਂ ਸਮਰੱਥਾ ਵਾਸਤੇ ਕੰਮ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਸ਼ੁਰੂ ਹੋਣ ਵਾਲੀ
Read Full Story

ਅਫਗਾਨਿਸਤਾਨ : ਸਾਬਕਾ ਰਾਸ਼ਟਰਪਤੀ ਰੱਬਾਨੀ ਆਤਮਘਾਤੀ ਹਮਲੇ ‘ਚ ਹਲਾਕ

Wednesday, September 21, 2011

ਕਾਬੁਲ,ਅਫ਼ਗਾਨਿਸਤਾਨ ਦੀ ਰਾਜਨੀਤੀ ‘ਚ ਅੱਜ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਦੀ ਇਕ ਆਤਮਘਾਤੀ ਹਮਲੇ ‘ਚ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਨਾਬ ਰੱਬਾਨੀ ਨੂੰ ਕਾਬੁਲ ‘ਚ ਅਮਰੀਕੀ ਸਫ਼ਾਰਤਖਾਨੇ ਦੇ ਨੇੜੇ ਸਥਿਤ ਆਪਣੇ ਘਰ ਕੋਲ ਨਿਸ਼ਾਨਾ ਬਣਾਇਆ ਗਿਆ। ਏਜੰਸੀਆਂ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਇਹ ਆਤਮਘਾਤੀ ਹਮਲਾ ਹੋਇਆ, ਉਸ ਸਮੇਂ ਉਹ ਕੁਝ ਤਾਲਿਬਾਨੀ ਆਗੂਆਂ ਨਾਲ ਗੱਲਬਾਤ ਕਰ ਰਹੇ ਸਨ। 1992-96 ਦਰਮਿਆਨ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਰਹੇ ਜਨਾਬ ਰੱਬਾਨੀ ਨੂੰ ਭਾਰਤ ਦਾ ਚੰਗਾ
Read Full Story

ਫੇਸਬੁੱਕ ਤੇ ਇਨਸਾਨੀਅਤ ਗਰੁੱਪ ਬਚਾ ਰਿਹਾ ਹੈ ਗਰੀਬ ਮਰੀਜਾਂ ਦੀ ਜਿੰਦਗੀਆਂ

Wednesday, September 21, 2011

ਫੇਸਬੁੱਕ ਉਪਰ ‘ਇਨਸਾਨੀਅਤ ’ ਨਾਂਮ ਦੇ ਗਰੁੱਪ ਵੱਲੋਂ ਲੋੜਵੰਦ ਮਰੀਜਾਂ ਦੇ ਇਲਾਜ ਲਈ ਇੱਕ ਮੁਹਿੰਮ ਚਲਾਈ ਗਈ ਹੈ।ਜਿਹੜੇ ਮਰੀਜ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਉਹਨਾਂ ਦੇ ਇਲਾਜ ਲਈ ਵਿਦੇਸਾਂ ਵਿੱਚ ਬੈਠੇ ਇਸ ਗਰੁੱਪ ਦੇ ਮੈਂਬਰ ਆਪਣੇ ਵੱਲੋਂ ਆਰਥਿਕ ਸਹਾਇਤਾ ਭੇਜਦੇ ਹਨ ਅਤੇ ਭਾਰਤ ਵਿਚਲੇ ਗਰੁੱਪ ਮੈਂਬਰ ਆਪਣੇ ਖਰਚੇ ਤੇ ਲੋੜਵੰਦ ਲੋਕਾਂ ਤੱਕ ਇਹ ਰਾਸ਼ੀ ਪਹੁੰਚਦੀ ਕਰਦੇ ਹਨ। ਉਹਨਾ ਦੱਸਿਆ ਕਿ ਭਾਵੇ ਲੋੜਵੰਦਾਂ ਦੀ ਸਹਾਇਤਾ ਪਹਿਲਾਂ ਵੀ ਕੁਝ ਐਨ ਆਰ ਆਈ ਦੋਸਤ ਆਰਥਿਕ ਤੌਰ ਤੇ ਭੇਜਦੇ ਸਨ ਪਰੰਤੂ ਇਸੇ ਵਰ੍ਹੇ ਆਜ਼ਾਦੀ ਦਿਵਸ ਦੀ ਸ਼ਾਮ ਨੂੰ
Read Full Story

ਅਗਨੀਵੇਸ਼ ਨੇ ਹਜ਼ਾਰੇ ਤੋਂ ਮੰਗੀ ਮੁਆਫੀ

Wednesday, September 21, 2011

ਨਵੀਂ ਦਿੱਲੀ,ਲੋਕਪਾਲ ਬਿੱਲ ਅੰਦੋਲਨ 'ਤੇ ਅੰਨਾ ਹਜ਼ਾਰੇ ਦੀ ਟੀਮ ਨਾਲ ਮਤਭੇਦਾਂ ਤੋਂ ਬਾਅਦ ਸਮਾਜ ਵੇਸੇਵੀ ਸਵਾਮੀ ਅਗਨੀਵੇਸ਼ ਨੇ ਅੱਜ ਹਜ਼ਾਰੇ ਸਮੇਤ ਉਨ੍ਹਾਂ ਸਾਰੇ ਲੋਕਾਂ ਤੋਂ ਮੁਆਫੀ ਮੰਗੀ ਹੈ ਜਿਨ੍ਹਾਂ ਨੂੰ ਅਗਨੀਵੇਸ਼ ਦੇ ਅਣਜਾਣੇ ਵਿਚ ਕੀਤੇ ਗਏ ਕੰਮਾਂ ਨਾਲ ਸੱਟ ਲੱਗੀ। ਅਗਨੀਵੇਸ਼ ਨੇ ਆਪਣੇ ਜਨਮ ਦਿਨ ਦੀ ਪੂਰਬਲੀ ਸ਼ਾਮ ਕਿਹਾ ਕਿ ਮੈਂ ਕਲ 73 ਸਾਲਾਂ ਦਾ ਹੋ ਜਾਵਾਂਗਾ । ਜੈਨ ਸਮਾਜ ਅੱਜਕਲ ਮੁਆਫੀ ਪਰਬ ਮਨਾ ਰਿਹਾ ਹੈ। ਮੈਂ ਉਨ੍ਹਾਂ ਸਾਰਿਆਂ ਲੋਕਾਂ ਤੋਂ ਮੁਆਫੀ ਚਾਹੁੰਦਾ ਹੈ ਜਿਨ੍ਹਾਂ ਨੂੰ ਮੈਂ ਅਣਜਾਣੇ ਵਿਚ ਦੁਖ ਪਹੁੰਚਾਇਆ। ਉਨ੍ਹਾਂ ਕਿਹਾ ਕਿ
Read Full Story

ਕਾਂਗਰਸ ਦੇ ਨੇਤਾ ਦੀ ਹੱਤਿਆ

Wednesday, September 21, 2011

ਝਾਰਗ੍ਰਾਮ,ਨਕਸਲ ਪ੍ਰਭਾਵਿਤ ਪੱਛਮੀ ਮਿਦਨਾਪੁਰ ਜ਼ਿਲੇ ਦੇ ਝਾਰਗ੍ਰਾਮ ਵਿਖੇ ਮਾਓਵਾਦੀਆਂ ਨੇ ਕਥਿਤ ਤੌਰ 'ਤੇ ਸੋਮਵਾਰ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਮਾਓਵਾਦੀਆਂ ਨੇ ਲਾਲ ਮੋਹਨ ਨਾਮੀ ਉਕਤ ਤ੍ਰਿਣਮੂਲ ਕਾਂਗਰਸੀ ਆਗੂ ਦੀ ਉਸ ਸਮੇਂ ਹੱਤਿਆ ਕੀਤੀ, ਜਦੋਂ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਇਕ ਕੋਚਿੰਗ ਸੈਂਟਰ ਵੱਲ ਜਾ ਰਿਹਾ ਸੀ। ਘਟਨਾ ਪਿੱਛੋਂ ਮਾਓਵਾਦੀ ਮੋਟਰਸਾਈਕਲਾਂ 'ਤੇ ਫਰਾਰ ਹੋ
Read Full Story

2ਜੀ ਘੁਟਾਲਾ: ਚਿਦੰਬਰਮ ਦੇ ਬਚਾਅ ’ਤੇ ਆਈ ਸੀ.ਬੀ.ਆਈ.

Wednesday, September 21, 2011

ਸਵਾਮੀ ਵੱਲੋਂ ਪਾਈ ਪਟੀਸ਼ਨ ਦਾ ਵਿਰੋਧ ਨਵੀਂ ਦਿੱਲੀ,ਸੀ.ਬੀ.ਆਈ. ਨੇ ਅੱਜ ਸੁਪਰੀਮ ਕੋਰਟ ਵਿਚ ਉਸ ਪਟੀਸ਼ਨ ਦਾ ਵਿਰੋਧ ਕੀਤਾ, ਜਿਸ ਵਿਚ 2ਜੀ ਸਪੈਕਟ੍ਰਮ ਘਪਲੇ ਵਿਚ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਕਥਿਤ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਨਾਲ ਹੀ ਸੀ.ਬੀ.ਆਈ. ਨੇ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ’ਤੇ ਵੀ ਸਵਾਲ ਕੀਤੇ। ਸੀ.ਬੀ.ਆਈ. ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਕਾਰਜਕਾਲ ਵਿਚ ਹੋਏ ਕਰੋੜਾਂ ਦੇ ਘਪਲੇ
Read Full Story

ਵੱਖਰੀ ਕਮੇਟੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ: ਤਾਰੀ

Wednesday, September 21, 2011

ਕਾਲਾਂਵਾਲੀ,ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਚਾਹੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਸਫ਼ਲ ਨਹੀਂ ਹੋ ਸਕੇ, ਪਰ ਸੂਬੇ ਵਿੱਚ ਵੱਖਰੀ ਕਮੇਟੀ ਦੀ ਸਥਾਪਨਾ ਲਈ ਹਰਿਆਣਾ ਕਮੇਟੀ ਦਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਗੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਜਗਤਾਰ ਸਿੰਘ ਤਾਰੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੋਈ ਆਧਾਰ ਨਹੀਂ ਹੈ ਅਤੇ ਇੱਥੇ ਜੋ ਵੀ ਵੋਟਾਂ ਮਿਲੀਆਂ ਹਨ, ਉਹ ਇਨੈਲੋ ਨੂੰ
Read Full Story

ਗੈਂਗ ਵਾਰ ਕਾਰਨ ਇਕ ਵਿਅਕਤੀ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

Wednesday, September 21, 2011

ਯਮੁਨਾ ਨਗਰ,ਛਛਰੌਲੀ ਦੇ ਪਿੰਡ ਹਰੇਵਾ ਵਿੱਚ ਗੈਂਗਵਾਰ ਕਾਰਨ ਇਕ ਵਿਅਕਤੀ ਬਲਦੇਵ ਸਿੰਘ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਗੈਂਗਵਾਰ ਵਿੱਚ ਮਰਨ ਵਾਲੇ ਵਿਅਕਤੀ ਨੇ ਦੇਸ਼ ਦੀ ਰਾਸ਼ਟਰਪਤੀ ਤੋਂ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਆਗਿਆ ਮੰਗੀ ਸੀ ਕਿਉਂਕਿ ਪਿੰਡ ਵਾਲਿਆਂ ਨੇ ਉਸ ਦੇ ਪਰਿਵਾਰ ਦਾ ਹੁੱਕਾ ਪਾਣੀ ਬੰਦ ਕੀਤਾ ਹੋਇਆ ਸੀ। ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੁੰ ਲਗਾਤਾਰ ਕਥਿਤ ਤੌਰ ’ਤੇ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਕਰਕੇ ਉਸ ਦਾ ਵੱਡਾ ਲੜਕਾ ਬਲਕਾਰ ਸਿੰਘ ਤਾਂ ਪਹਿਲਾਂ ਹੀ ਪਿੰਡ ਛੱਡ ਕੇ ਕਿਸੇ ਹੋਰ ਥਾਂ
Read Full Story

ਦਿੱਲੀ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਾਕਿਸਤਾਨੀ ਜਾਸੂਸ ਨੂੰ 6 ਸਾਲ ਕੈਦ

Wednesday, September 21, 2011

ਮੁਜਰਮ ਦੇ ਦੋ ਸਾਥੀ ਅਦਾਲਤ ਵੱਲੋਂ ਬਰੀ ਨਵੀਂ ਦਿੱਲੀ,ਕੌਮੀ ਰਾਜਧਾਨੀ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਅਤੇ ਆਪਣੇ ਮੁਲਕ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਫੜੇ ਗਏ ਇਕ ਪਾਕਿਸਤਾਨੀ ਨੂੰ ਦਿੱਲੀ ਦੀ ਇਕ ਅਦਾਲਤ ਨੇ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਉਸ ਦੇ ਦੋ ਹੋਰ ਸਾਥੀਆਂ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਹ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਰਜਨੀਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਸੁਣਾਇਆ ਜਦੋਂ 33 ਸਾਲਾ ਪਾਕਿਸਤਾਨੀ ਇਰਫ਼ਾਨ ਕੌਸਰ ਦੇ ਕੋਲੋਂ ਵੱਡੀ ਗਿਣਤੀ ਸੰਵੇਦਨਸ਼ੀਲ ਫੌਜੀ ਦਸਤਾਵੇਜ਼ ਬਰਾਮਦ ਹੋਣ ਦੀ ਗੱਲ ਸਾਬਤ ਹੋ
Read Full Story

ਵਾਰਤਾਕਾਰਾਂ ਵੱਲੋਂ ਜੰਮੂ ਕਸ਼ਮੀਰ ‘ਚ ਗੱਲਬਾਤ ਪ੍ਰਕਿਰਿਆ ਮੁਕੰਮਲ

Wednesday, September 21, 2011

ਸ੍ਰੀਨਗਰ,ਕੇਂਦਰ ਵੱਲੋਂ ਕਸ਼ਮੀਰ ਸਮੱਸਿਆ ਦੇ ਹੱਲ ਲਈ ਨਿਯੁਕਤ ਕੀਤੇ ਵਾਰਤਾਕਾਰਾਂ ਨੇ ਰਾਜ ਦੇ ਵੱਖ ਵੱਖ ਵਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਪੂਰੀ ਕਰ ਲਈ ਹੈ ਤੇ ਇਕ ਸਾਲ ਦੀ ਇਸ ਸਮੁੱਚੀ ਪ੍ਰਕਿਰਿਆ ਦੀ ਰਿਪੋਰਟ ਹੁਣ ਕੇਂਦਰ ਨੂੰ ਸੌਂਪੀ ਜਾਵੇਗੀ। ਵਾਰਤਾਕਾਰਾਂ ਦੀ ਟੀਮ ਵਿਚ ਉੱਘੇ ਪੱਤਰਕਾਰ ਦਿਲੀਪ ਪਡਗਾਉਂਕਰ, ਸਿੱਖਿਆ ਸ਼ਾਸਤਰੀ ਰਾਧਾ ਕੁਮਾਰ ਤੇ ਸਾਬਕਾ ਸੂਚਨਾ ਅਧਿਕਾਰੀ ਐਮ.ਐਮ. ਅੰਸਾਰੀ ਸ਼ਾਮਲ ਹਨ। ਅੱਜ ਵਾਰਤਾਕਾਰਾਂ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤਰ੍ਹਾਂ ਇਕ
Read Full Story

ਰਾਮਦੇਵ ਵੱਲੋਂ ਸਵਾਭਿਮਾਨ ਯਾਤਰਾ ਸ਼ੁਰੂ

Wednesday, September 21, 2011

ਝਾਂਸੀ,ਯੋਗ ਗੁਰੂ ਰਾਮਦੇਵ ਨੇ ਅੱਜ ਇਥੋਂ ਕਾਲੇ ਧਨ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਕਰੀਬ ਦਸ ਹਜ਼ਾਰ ਕਿਲੋਮੀਟਰ ਲੰਬੀ ਸਵਾਭਿਆਨ ਯਾਤਰਾ ਸ਼ੁਰੂ ਕੀਤੀ। ਇਹ ਯਾਤਰਾ ਪ੍ਰਯਾਗ (ਅਲਾਹਾਬਾਦ) ਸਮਾਪਤ ਹੋਵੇਗੀ, ਇਸ ਤੋਂ ਪਹਿਲਾਂ ਉਨ੍ਹਾਂ ਦੋ ਘੰਟਿਆਂ ਲਈ ਯੋਗ ਕੈਂਪ ਲਾਇਆ ਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ ਹੈ, ਜੋ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਭਰੋਸੇ ਨਾਲ ਕਿਹਾ ਕਿ ਭਾਵੇਂ ਮਿਸ਼ਨ ਦੀ ਕਾਮਯਾਬੀ ਵਿਚ ਸਮਾਂ ਲਗ ਜਾਵੇ ਪ੍ਰੰਤੂ ਕਾਮਯਾਬੀ ਜ਼ਰੂਰ ਮਿਲੇਗੀ
Read Full Story

ਪਾਕਿ ਫੌਜ ਦਾ ਹਵਾਈ ਜਹਾਜ਼ ਕ੍ਰਿਕਟ ਮੈਦਾਨ ਵਿੱਚ ਉਤਰਿਆ

Wednesday, September 21, 2011

ਕਰਾਚੀ,ਪਾਕਿਸਤਾਨ ਫੌਜ ਦੇ ਇਕ ਹਵਾਈ ਜਹਾਜ਼ ਨੂੰ ਤਕਨੀਕੀ ਨੁਕਸ ਪੈਣ ਮਗਰੋਂ ਹੰਗਾਮੀ ਹਾਲਤ ਵਿਚ ਸਿੰਧ ਦੇ ਇਕ ਕ੍ਰਿਕਟ ਮੈਦਾਨ ਵਿਚ ਉਤਾਰਨਾ ਪੈ ਗਿਆ। ਦੋ ਸੀਟਾਂ ਵਾਲੇ ‘ਫੋਕਰ’ ਜਹਾਜ਼ ਨੂੰ ਇਤਿਹਾਸਕ ਸ਼ਹਿਰ ਥੱਟਾ ਨੇੜਲੇ ਮਲਕੀ ਕ੍ਰਿਕਟ ਮੈਦਾਨ ਵਿਚ ਉਤਾਰਿਆ ਗਿਆ। ਜਹਾਜ਼ ਦਾ ਪਾਇਲਟ ਕੈਪਟਨ ਸ਼ਫੀਕ ਅਤੇ ਉਸ ਦਾ ਸਹਾਇਕ ਠੀਕ ਠਾਕ ਹਨ। ਜਹਾਜ਼ ਦੇ ਉਤਰਨ ਮਗਰੋਂ ਉੱਥੇ ਪੱਤਰਕਾਰ ਪੁੱਜ ਗਏ। ਇਹ ਜਹਾਜ਼ ਬਦਿਨ ਤੋਂ ਕਰਾਚੀ ਜਾ ਰਿਹਾ ਸੀ।
Read Full Story

ਗਿਲਾਨੀ ਨੇ ਪੰਜਾਬ ਵਿੱਚ ਫੈਲੇ ਡੇਂਗੂ ਨੂੰ ਮਹਾਂਮਾਰੀ ਐਲਾਨਿਆ

Wednesday, September 21, 2011

ਲਾਹੌਰ,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਸੂਬਾ ਪੰਜਾਬ ਵਿਚ ਫੈਲੇ ਡੇਂਗੂ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਇਸੇ ਨਾਲ ਉਨ੍ਹਾਂ ਨੇ ਇਸ ਬਿਮਾਰੀ ਦੀ ਰੋਕਥਾਮ ਤੇ ਇਲਾਜ ਲਈ ਵਿਸ਼ੇਸ਼ ਟੀਮਾਂ ਬਣਾਉਣ ਦੇ ਹੁਕਮ ਦਿੱਤੇ ਹਨ। ਲਾਹੌਰ ਵਿਚ ਡੇਂਗੂ ਨਾਲ ਬੀਤੀ ਸ਼ਾਮ ਚਾਰ ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਗਈ ਹੈ, ਜਦਕਿ ਅਧਿਕਾਰੀ ਆਖ ਰਹੇ ਹਨ ਡੇਂਗੂ ਨਾਂਲ ਸਿਰਫ਼ 25 ਮੌਤਾਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਬੀਤੇ ਦਿਨ ਡੇਂਗੂ ਬਾਰੇ ਕੌਮੀ ਕਾਨਫਰੰਸ ਸੱਦੀ ਸੀ ਤੇ ਉਨ੍ਹਾਂ ਅਜਿਹਾ ਕਰਕੇ ਦੇਸ਼ ਤੇ ਪੰਜਾਬ ਨੂੰ ਇਹ ਸੁਨੇਹਾ
Read Full Story

ਕਸ਼ਮੀਰ ‘ਚ ਕਬਾੜੀਏ ਕੋਲੋਂ ਬੰਬ ਫਟਿਆ, 2 ਮੌਤਾਂ

Wednesday, September 21, 2011

ਸ੍ਰੀਨਗਰ,ਕੁਪਵਾੜਾ ਜ਼ਿਲ੍ਹੇ ਦੇ ਲਾਲਪੁਰਾ ਖੇਤਰ ਵਿਚ ਅੱਜ ਇਕ ਕਬਾੜੀਏ ਵੱਲੋਂ ਬੰਬ ਤੋੜਨ ਸਮੇਂ ਧਮਾਕਾ ਹੋ ਗਿਆ ਜਿਸ ਕਾਰਨ 2 ਵਿਅਕਤੀ ਮਾਰੇ ਗਏ ਤੇ 6 ਹੋਰ ਜ਼ਖ਼ਮੀ ਹੋਏ, ਮਰਨ ਵਾਲਿਆਂ ‘ਚ ਇਕ ਵਿਦਿਆਰਥੀ ਅਤੇ ਜ਼ਖ਼ਮੀ ਹੋਣ ਵਾਲਿਆਂ ‘ਚ ਤਿੰਨ ਔਰਤਾਂ ਤੇ ਦੋ ਵਿਦਿਆਰਥੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ
Read Full Story

ਗਣੇਸ਼ ਭਗਵਾਨ ਬਾਰੇ ਨਾਟਕ ‘ਤੇ ਇਤਰਾਜ਼

Wednesday, September 21, 2011

ਮੈਲਬਰਨ,ਨਾਜ਼ੀ ਖੁਫ਼ੀਆ ਏਜੰਸੀ ਵੱਲੋਂ ਭਗਵਾਨ ਗਣੇਸ਼ ਨੂੰ ਤਸੀਹੇ ਦੇਣ ਬਾਰੇ ਇਕ ਆਸਟਰੇਲਿਆਈ ਨਾਟਕ ‘ਤੇ ਹਿੰਦੂ ਭਾਈਚਾਰੇ ਦੇ ਇਕ ਕਾਰਕੁਨ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ ਦੇਵਤੇ ਦਾ ਮੰਚ ‘ਤੇ ਮਜ਼ਾਕ ਨਹੀਂ ਬਣਾਇਆ ਜਾਣਾ ਚਾਹੀਦਾ। ਅਮਰੀਕਾ ‘ਚ ਹਿੰਦੂ ਭਾਈਚਾਰੇ ਦੇ ਕਾਰਕੁਨ ਰਾਜਨ ਜ਼ੈਡ ਨੇ ਕਿਹਾ ਕਿ ਇਹ ਨਾਟਕ ਕੋਰੀ ਕਲਪਨਾ ‘ਤੇ ਆਧਾਰਤ ਹੈ ਅਤੇ ਇਸ ਵਿੱਚ ਜਰਮਨ ਤਾਨਾਸ਼ਾਹ ਅਡੋਲਫ਼ ਹਿਟਲਰ ਦੀ ਖੁਫ਼ੀਆ ਏਜੰਸੀ ਵੱਲੋਂ ਭਗਵਾਨ ਗਣੇਸ਼ ‘ਤੇ ਤਸ਼ੱਦਦ ਕਰਨ ਦੀ ਕਹਾਣੀ ਪਾਈ ਗਈ ਹੈ। ਰੰਗਕਰਮੀ ਗਰੁੱਪ ਦੀ ਕਾਰਜਕਾਰੀ ਨਿਰਮਾਤਾ ਐਲਿਸ ਨੈਸ਼ ਨੇ ਕਿਹਾ ਕਿ ਨਾਟਕ ਦਾ
Read Full Story

ਗੱਦਾਫ਼ੀ ਦਾ ਵਫ਼ਾਦਾਰ ਜਰਨੈਲ ਗ੍ਰਿਫ਼ਤਾਰ

Wednesday, September 21, 2011

ਬੇਨਗ਼ਾਜ਼ੀ,ਦੱਖਣੀ ਲਿਬੀਆ ਵਿਚ ਮੁਅੱਮਰ ਗੱਦਾਫ਼ੀ ਦੀ ਸਮਰਥਕ ਫੌਜ ਦੇ ਇਕ ਸੀਨੀਅਰ ਜਨਰਲ ਨੂੰ ਬਾਗ਼ੀਆਂ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਬਾਗ਼ੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ, ”ਜਨਰਲ ਅਲ-ਅਬਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਹ ਅਲ-ਖੋਫਰਾ ਖਿੱਤੇ ਵਿਚ ਗੱਦਾਫ਼ੀ ਦਾ ਖੁਫ਼ੀਆ ਅਧਿਕਾਰੀ ਸੀ। ਉਸ ਨੂੰ ਅਸੀਂ ਦੱਖਣੀ ਲਿਬੀਆ ਦੇ ਸ਼ਹਿਰ ਸੇਭਾ ਤੋਂ ਗ੍ਰਿਫ਼ਤਾਰ ਕੀਤਾ
Read Full Story

ਪਾਕਿਸਤਾਨ ਵਿੱਚ ਫ਼ੌਜ ਤੇ ਤਾਲਿਬਾਨ ‘ਚ ਲੜਾਈ; 19 ਮੌਤਾਂ

Wednesday, September 21, 2011

ਇਸਲਾਮਾਬਾਦ,ਅੱਜ ਉੱਤਰ ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ ਓਰਕਜ਼ਈ ਵਿਚ ਤਾਲਿਬਾਨ ਵੱਲੋਂ ਸੁਰੱਖਿਆ ਚੌਕੀ ‘ਤੇ ਕੀਤੇ ਹਮਲੇ ਮਗਰੋਂ ਹੋਈ ਲੜਾਈ ‘ਚ 18 ਤਾਲਿਬਾਨ ਤੇ ਇਕ ਫੌਜੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਤਾਲਿਬਾਨ ਨੇ ਫੌਜ ਦੀ ਚੌਕੀ ਉੱਪਰ ਰਾਕੇਟਾਂ ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕਰਕੇ ਇਕ ਫੌਜੀ ਨੂੰ ਮਾਰ ਦਿੱਤਾ ਤੇ ਪੰਜ ਨੂੰ ਫੱਟੜ ਕਰ ਦਿੱਤਾ। ਫੌਜ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ 18 ਅਤਿਵਾਦੀ ਮਾਰੇ ਗਏ। ਲੜਾਈ ਇੰਨੀ ਜ਼ਬਰਦਸਤ ਸੀ ਕਿ ਫੌਜ ਨੂੰ ਆਪਣੀ ਮਦਦ ਲਈ ਲੜਾਕੂ ਹੈਲੀਕਾਪਟਰ ਸੱਦਣੇ ਪਏ। ਹੈਲੀਕਾਪਟਰਾਂ ਨੇ
Read Full Story

1 2 > >>