Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਪੰਜਾਬ - Punjab

PI Bureau

ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖ਼ਿਲਾਫ’ਸਮਾਜਿਕ ਮੁਹਿੰਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇੱਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ’ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਡੇਰਾ ਸਿਰਸਾ ਵੱਲੋਂ ਜਿਸ ਤਰ੍ਹਾਂ ਸਮਾਜਿਕ ਕੰਮ ਕੀਤੇ ਜਾਂਦੇ ਹਨ, ਉਸ ਦੇ ਟਾਕਰੇ ਵਿੱਚ ਹੁਣ ਏਕਨੂਰ ਖਾਲਸਾ ਫੌਜ ਵੀ ਸਿੱਖੀ ਨਾਲੋਂ ਟੁੱਟ ਰਹੇ ਲੋਕਾਂ ਨੂੰ ਆਪਣੇ ਨਾਲ ਜੋੜਣ ਲਈ ਸਮਾਜਿਕ ਮੁਹਿੰਮ ...
Read Full Story


PI Bureau

ਸਮਰਾਲਾ, ਪਿੰਡ ਹੇੜੀਆਂ ਵਿਖੇ ਨਸ਼ੇ ‘ਚ ਟੱਲੀ ਪਰਵਾਸੀ ਮਜ਼ਦੂਰ ਨੇ ਬੀਤੀ ਰਾਤ ਕਰੀਬ 11 ਵਜੇ ਆਪਣੀ ਝੁੱਗੀ ਨੂੰ ਅੱਗ ਲਾ ਕੇ ਆਪਣੇ ਸੁੱਤੇ ਪਏ ਦੋ ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਨਸ਼ੇੜੀ ਮਜ਼ਦੂਰ ਨੂੰ ਫੜ੍ਹ ਕੇ ਬੰਨ੍ਹ ਲਿਆ ਅਤੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਅੱਗ ਨਾਲ ਝੁਲਸਣ ਕਾਰਨ ਮਜ਼ਦੂਰ ਦੀ ਲੜਕੀ ਰੂਬੀ (6) ਤੇ ਲੜਕੇ ਸਚਿਨ (4) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸਮਰਾਲਾ ਦੇ ਐਸ.ਐਚ.ਓ. ਗੁਰਿੰਦਰ ਸਿੰਘ ਬੱਲ ਨੇ ਪੁਲੀਸ ਪਾਰਟੀ ਨਾਲ ਪਹੁੰਚ ਕੇ ਦੋਵੇਂ ਬੱਚਿਆਂ ਦੀ ਲਾਸ਼ਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਪਹੁੰਚਾਇਆ ...
Read Full Story


Parminder Pal Singh

ਪਟਿਆਲਾ 4 ਫ਼ਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ...
Read Full Story


PI Bureau

ਪਟਿਆਲਾ, ਪੰਜਾਬ ਰਾਜ ਬਿਜਲੀ ਨਿਗਮ ਦੇ ਬਠਿੰਡਾ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਰੋਪੜ ਦਾ ਇਕ ਯੂਨਿਟ ਰੈਨੋਵੇਸ਼ਨ ਕਾਰਨ ਬੰਦ ਕਰ ਦਿੱਤਾ ਗਿਆ ਹੈ, ਜਿਸਦੇ ਚਲਦਿਆਂ ਬਿਜਲੀ ਨਿਗਮ ਨੇ ਅੱਜ ਬਿਜਲੀ ਦੀ ਘਾਟ ਨੂੰ ਦੇਖਦਿਆਂ ਪੰਜਾਬ ਦੀ ਜਨਰਲ ਇੰਡਸਟਰੀ ’ਤੇ ਇਕ ਦਿਨ ਤੇ ਸਟੀਲ ਇੰਡਸਟਰੀ ’ਤੇ ਦੋ ਦਿਨ ਦਾ ਨਾਗਾ ਲਾਗੂ ਕਰ ਦਿੱਤਾ ਹੈ। ਪੰਜਾਬ ਬਿਜਲੀ ਨਿਗਮ ਦੇ ਸੂਤਰਾਂ ਅਨੁਸਾਰ ਅੱਜ ਡਿਮਾਂਡ ਤੇ ਸਪਲਾਈ ਵਿਚ 50 ਲੱਖ ਯੂਨਿਟ ਦਾ ਫਰਕ ਸੀ, ਜਿਸ ਦੇ ਚਲਦਿਆਂ ਬਿਜਲੀ ਨਿਗਮ ਨੂੰ ਇੰਡਸਟਰੀ ’ਤੇ ਕੱਟਾਂ ਦਾ ਫ਼ੈਸਲਾ ਲੈਣਾ ਪਿਆ। ਬਿਜਲੀ ਨਿਗਮ ਸੂਤਰਾਂ ਅਨੁਸਾਰ ਅਸਲ ਵਿਚ ਪੈਡੀ ਸੀਜ਼ਨ ਵੇਲੇ ਦੂਜੇ ...
Read Full Story


PI Bureau

ਬਠਿੰਡਾ, ਹਜ਼ੂਰਾ ਕਪੂਰਾ ਕਾਲੋਨੀ ਨਿਵਾਸੀ ਇਕ ਲੜਕੀ ਨੇ ਅੱਜ ਆਪਣੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਵੋਟ ਪਾ ਕੇ ਗਣਤੰਤਰ ਦੇ ਨਿਰਮਾਣ ਵਿਚ ਯੋਗਦਾਨ ਦਿੱਤਾ। ਜਾਣਕਾਰੀ ਅਨੁਸਾਰ ਹਜ਼ੂਰਾ ਕਪੂਰਾ ਨਿਵਾਸੀ ਹਰਿੰਦਰ ਸਿੰਘ ਦੀ ਲੜਕੀ ਨਿਸ਼ੀ ਦੀ ਅੱਜ ਜਤਿੰਦਰ ਪਾਲ ਸਿੰਘ ਵਾਸੀ ਧੂਰੀ ਨਾਲ ਸ਼ਾਦੀ ਸੀ। ਉਕਤ ਲੜਕੀ ਨੇ ਆਨੰਦ ਕਾਰਜ ਤੋਂ ਪਹਿਲਾਂ ਲਾੜੀ ਦੇ ਲਿਬਾਸ ਵਿਚ ਮਾਤਾ ਜੀਵੀਂ ਨਗਰ ਸਥਿਤ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਪਾਈ ਤੇ ਮੌਕੇ 'ਤੇ ਮੌਜੂਦ ਪੋਲਿੰਗ ਅਫ਼ਸਰ ਤੇ ਹੋਰ ਵੋਟਰ ਉਸ ਨੂੰ ਉਤਸ਼ਾਹਪੂਰਵਕ ਦੇਖਦੇ ਰਹੇ। ਇਸ ਮੌਕੇ ਉਸ ਦੇ ਨਾਲ ਉਸ ਦੇ ਪਿਤਾ ਹਰਿੰਦਰ ਸਿੰਘ, ਭਰਾ ...
Read Full Story


PI Bureau

ਚੰਡੀਗੜ੍ਹ, ਬਿਹਾਰ ਦੇ ਉਪ ਮੁਖ ਮੰਤਰੀ ਸੁਸ਼ੀਲ ਮੋਦੀ ਨਾਲ ਸ਼ੁੱਕਰਵਾਰ ਨੂੰ ਰਾਜ ਸਭਾ ਮੈਂਬਰ ਤੇ ਛੋਟੇ ਪਰਦੇ ਦੀ ਅਦਾਕਾਰਾ ਸਮ੍ਰਿਤੀ ਇਰਾਨੀ ਹਵਾਈ ਹਾਦਸਾ ਹੋਣ ਤੋਂ ਵਾਲ-ਵਾਲ ਬਚ ਗਏ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦੌਰਾਨ ਉਹ ਰੈਲੀਆਂ ਨੂੰ ਸੰਬੋਧਨ ਕਰਨ ਆ ਰਹੇ ਸਨ ਪਰ ਅਚਾਨਕ ਉਨ੍ਹਾਂ ਦੇ ਏਅਰਕਰਾਫਟ 'ਚ ਤਕਨੀਕੀ ਖਰਾਬੀ ਪੈਦਾ ਹੋ ਗਈ। ਪਾਇਲਟ ਦੀ ਸਮਝਦਾਰੀ ਦੇ ਚਲਦੇ ਵਾਲ-ਵਾਲ ਬਚ ਗਏ। ਇਹ ਦੋਨੋਂ ਚੋਣਾਂ ਦੇ ਮੱਦੇਨਜ਼ਰ ਪਠਾਨਕੋਟ ਤੇ ਲੁਧਿਆਣਾ 'ਚ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਪਾਇਲਟ ਨੇ ਬੜੀ ...
Read Full Story


Parminder Pal Singh

ਪਟਿਆਲਾ: 26 ਜਨਵਰੀ (ਪੀ.ਐਸ.ਗਰੇਵਾਲ) -26 ਜਨਵਰੀ ਗਣਤੰਤਰ ਦਿਵਸ ਦਾ ਜ਼ਿਲਾ ਪੱਧਰੀ ਸਮਾਗਮ ਪਟਿਆਲਾ ਦੇ ਯਾਦਵਿੰਦਰਾ ਸਟੇਡੀਅਮ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਜਿਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਅਦਾ ਕੀਤੀ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਸ੍ਰ: ਢੀਂਡਸਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ, ਮਜਬਾਂ, ਬੋਲੀਆਂ ਅਤੇ ਸਭਿਆਚਾਰ ਵਾਲੇ ਲੋਕ ਰਹਿੰਦੇ ਹਨ ਪ੍ਰੰਤੂ ਫਿਰ ਵੀ ਅਨੇਕਤਾ ਵਿੱਚ ਏਕਤਾ ਸਾਡੇ ਦੇਸ਼ ਦੀ ਸ਼ਾਨ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਦੁਨੀਆਂ ...
Read Full Story


Parminder Pal Singh

ਪਾਤੜਾਂ (ਪਟਿਆਲਾ), 24 ਜਨਵਰੀ (ਪੀ.ਐਸ.ਗਰੇਵਾਲ) -ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਪਾਣੀਆਂ ਬਾਰੇ ਨਵੀਂ ਨੀਤੀ ਜਿਸ ਤਹਿਤ ਦਰਿਆਵਾਂ ਤੇ ਨਹਿਰਾਂ ਨੂੰ ਨਿੱਜੀ ਕੰਪਨੀਆਂ ਦੇ ਹੱਥ ਵੇਚਣ ਤੋਂ ਇਲਾਵਾ ਸੰਚਾਈ ਅਤੇ ਪੀਣ ਯੋਗ ਪਾਣੀ ’ਤੇ ਖੇਤੀਬਾੜੀ ਖੇਤਰ ਤੇ ਘਰੇਲੂ ਖੇਤਰ ਲਈ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਬਸਿਡੀਆਂ ਨੂੰ ਸਮਾਪਤ ਕਰਨ ਦੀ ਤਜਵੀਜ਼ ਦਿੱਤੀ ਗਈ ਹੈ, ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਇਹ ਨਵੀਂ ਨੀਤੀ ਜਿੱਥੇ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਨੂੰ ਤਬਾਹ ਕਰਕੇ ...
Read Full Story


PI Bureau

ਗੜ੍ਹਸ਼ੰਕਰ, ਕਮਰਾ ਗਰਮ ਕਰਨ ਲਈ ਬਾਲੀ ਅੰਗੀਠੀ ਦੇ ਧੂੰਏਂ ਨੇ ਲੜਕੀ ਦੀ ਜਾਨ ਲਈ ਅਤੇ ਉਸ ਦੇ ਮਾਪੇ ਬੇਹੋਸ਼ ਹੋ ਗਏ। ਮਾਪਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਨਵ ਕੁਮਾਰ ਪਾਲ ਤੇ ਉਸ ਦੀ ਪਤਨੀ ਅਪਰਨਾ ਜੋ ਆਪਣੇ ਬੱਚਿਆਂ ਸਮੇਤ ਕਮਰੇ ਵਿਚ ਪਏ ਸਨ, ਨੇ ਠੰਢ ਤੋਂ ਬਚਣ ਲਈ ਅੰਦਰ ਅੰਗੀਠੀ ਬਾਲ ਕੇ ਰੱਖੀ ਹੋਈ ਸੀ। ਇਸ ਦਾ ਧੂੰਆਂ ਚੜ੍ਹਨ ਨਾਲ ਸਾਰਿਆਂ ਦਾ ਸਾਹ ਘੁਟਣ ਲੱਗ ਪਿਆ। ਨਵ ਕੁਮਾਰ ਪਾਲ ਜਿਸ ਨੂੰ ਥੋੜ੍ਹੀ ਹੋਸ਼ ਸੀ, ਨੇ ਤੁਰੰਤ ਆਂਢ-ਗੁਆਂਢ ਦੇ ਪਰਿਵਾਰਾਂ ਨੂੰ ਉਠਾਇਆ। ਲੋਕਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ...
Read Full Story


Parminder Pal Singh

ਪਟਿਆਲਾ: 22 ਜਨਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਤੋਂ 4 ਕਿਲੋ ਅਫੀਮ ਅਤੇ ਇੱਕ ਆਈਕਾਨ ਕਾਰ ਕਾਬੂ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਐਸ.ਐਸ.ਪੀ. ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ੍ਰ: ਪਿ੍ਰਤਪਾਲ ਸਿੰਘ ਥਿੰਦ ਐਸ.ਪੀ. (ਡੀ) ਅਤੇ ਸ੍ਰ: ਜਗਜੀਤ ਸਿੰਘ ਡੀ.ਐਸ.ਪੀ. (ਡੀ) ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਸ੍ਰ: ...
Read Full Story


PI Bureau

ਅੰਮ੍ਰਿਤਸਰ, ਇਕ ਨਾਮੀਂ ਤਸਕਰ ਵਧੇਰੇ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿਚੋਂ ਭੱਜਣ ਵਿਚ ਸਫਲ ਹੋ ਗਿਆ। ਇਸ ਸਬੰਧ ਵਿਚ ਜੇਲ ਪ੍ਰਸ਼ਾਸਨ ਵੱਲੋਂ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕੱਲ੍ਹ ਜੇਲ੍ਹ ’ਚੋਂ ਫਰਾਰ ਹੋਏ ਕੈਦੀ ਦੀ ਪਛਾਣ ਸੁਖਬੀਰ ਸਿੰਘ ਉਰਫ ਸੁੱਖਾ ਦੱਸੀ ਗਈ ਹੈ। ਉਸ ਨੂੰ ਪਿਛਲੇ ਸਾਲ ਐਨ.ਡੀ.ਪੀ.ਐਸ. ਐਕਟ ਹੇਠ ਕਾਬੂ ਕੀਤਾ ਗਿਆ ਸੀ। ਉਸ ਕੋਲੋਂ 14 ਕਿਲੋ ਹੈਰੋਇਨ ਕਾਬੂ ਕੀਤੀ ਸੀ। ਉਹ ਥਾਣਾ ਸਰਾਏਂ ਅਮਾਨਤ ਖਾਂ ਹੇਠ ਆਉਂਦੇ ਸਰਹੱਦੀ ਪਿੰਡ ਭੂਸੇ ਦਾ ਵਾਸੀ ਹੈ। ਕੱਲ੍ਹ ਸਵੇਰ ਸਮੇਂ ਲਗਪਗ 8 ਵਜੇ ਇਹ ਤਸਕਰ ਜੇਲ੍ਹ ਮੁਲਾਜ਼ਮਾਂ ਨੂੰ ਚਕਮਾ ਦੇ ਅਤੇ ਸੰਘਣੀ ਧੁੰਦ ਦਾ ...
Read Full Story


PI Bureau

ਸਿਰਸਾ, ਪੰਜਾਬ ਪੁਲਸ ਦੇ ਪੰਜਾਬ ਬਾਰਡਰ 'ਤੇ ਦੋ ਗੱਡੀਆਂ 'ਚੋਂ ਲੱਖਾਂ ਰੁਪਏ ਬਰਾਮਦ ਕੀਤੇ ਹਨ। ਗੱਡੀ ਸਵਾਰ ਇਸ ਰਕਮ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਰਕਮ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਰਤਣ ਲਈ ਲਿਜਾਈ ਜਾ ਰਹੀ ਸੀ। ਚੋਣਾਂ ਕਾਰਨ ਪੰਜਾਬ ਪੁਲਸ ਨੇ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ 5 ਸੂਬਿਆਂ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਲੇ ਧਨ ਦੀ ਵਰਤੋਂ ਹੋਣ ਦੀ ਗੱਲ ਕਹੀ ਹੈ। ਇਸੇ ਨੂੰ ਲੈ ਕੇ ਪੁਲਸ ਚੌਕਸੀ ਰੱਖ ਰਹੀ ਹੈ। ਮੰਗਲਵਾਰ ਨੂੰ ਪੰਜਾਬ ਪੁਲਸ ਨੇ ਸਿਰਸਾ ਬਾਰਡਰ 'ਤੇ ਦੋ ...
Read Full Story


Parminder Pal Singh

ਪਟਿਆਲਾ: 18 ਜਨਵਰੀ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਦੇ ਆਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਡੀ) ਸ੍ਰ: ਪਿ੍ਰਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਂਟੀ ਗੁੰਡਾ ਸਟਾਫ ਪਟਿਆਲਾ ਦੇ ਏ.ਐਸ.ਆਈ. ਸ੍ਰ: ਹਰਬਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ ਪਟਿਆਲਾ ਏ.ਐਸ.ਆਈ. ਭਾਗ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਕੀਤੀ ਜਾ ਰਹੀ ਗਸ਼ਤ ਦੌਰਾਨ ਗੁਰਦੁਆਰਾ ਝਾਲ ਸਾਹਿਬ ਨੇੜੇ ਪੀ.ਆਰ.ਟੀ.ਸੀ. ਵਰਕਸ਼ਾਪ ਪਾਸੋਂ ...
Read Full Story


Parminder Pal Singh

ਪਟਿਆਲਾ, 14 ਜਨਵਰੀ (ਪੀ.ਐਸ.ਗਰੇਵਾਲ)-ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ ਹੈ। ਅੱਜ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਦਫਤਰ ਦੇ ਉਦਘਾਟਨ ਮੌਕੇ ਕਾਂਗਰਸੀ ਵਰਕਰਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਜੋ ਪਿਛਲੇ ਪੰਜ ਸਾਲ ਅਕਾਲੀ-ਭਾਜਪਾ ਸਰਕਾਰ ਦਾ ਤਸ਼ੱਦਦ ਸਹਿਣ ਕੀਤਾ ਹੈ, ਜੇਕਰ ਉਸ ਤੋਂ ਛੁਟਕਾਰਾ ਪਾਉਣਾ ਹੈ ਤਾਂ ਅੱਜ ਤੋਂ ਹੀ ...
Read Full Story


Parminder Pal Singh

ਪਟਿਆਲਾ 14 ਜਨਵਰੀ (ਪੀ.ਐਸ.ਗਰੇਵਾਲ) -ਚੋਣ ਕਮਿਸ਼ਨ ਵੱਲੋ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਮੂਹ ਰਾਜਸੀ ਪਾਰਟੀਆਂ ਵੱਲੋ ਕੀਤੇ ਜਾਣ ਵਾਲੇ ਚੋਣ ਖਰਚੇ, ਵੋਟਰਾਂ ਨੂੰ ਲੁਭਾਉੁਣ ਲਈ ਨਸ਼ੀਲੇ ਪਦਾਰਥਾਂ ਅਤੇ ਪੈਸਿਆਂ ਦੀ ਵੰਡ ਤੇ ਤਿੱਖੀ ਨਜ਼ਰ ਰੱਖਣ ਅਤੇ ਚੋਣਾਂ ਨਿਰਪੱਖ, ਆਜ਼ਾਦਾਨਾ ਤੇ ਸ਼ਾਂਤੀ ਪੂਰਵਿਕ ਕਰਵਾਉਣ ਲਈ ਜ਼ਿਲੇ ਵਿੱਚ 4 ਜਨਰਲ ਚੋਣ ਦਰਸ਼ਕ, 3 ਖਰਚਾ ਚੋਣ ਦਰਸ਼ਕ ਅਤੇ 1 ਪੁਲਿਸ ਚੋਣ ਦਰਸ਼ਕ ਦੀ ਨਿਯੁਕਤੀ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਸਮੂਹ ਰਾਜਸੀ ਪਾਰਟੀਆਂ,ਰਿਟਰਨਿੰਗ ਅਫ਼ਸਰਾਂ ਤੇ ਹੋਰ ਅਧਿਕਾਰੀਆਂ ...
Read Full Story


Parminder Pal Singh

ਪਟਿਆਲਾ 14 ਜਨਵਰੀ (ਪੀ.ਐਸ.ਗਰੇਵਾਲ) -ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੰੂ ਹੋਣ ਵਾਲੀਆਂ ਚੋਣਾਂ ਲਈ ਪਟਿਆਲਾ ਜ਼ਿਲੇ ਦੇ 8 ਹਲਕਿਆਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ੳੂੁਪਰੰਤ 37 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ ਅਤੇ 93 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁੱਸਤ ਪਾਏ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ਤੇ ਵਿਧਾਨ ਸਭਾ ਹਲਕਾ 115 ਪਟਿਆਲਾ ਸ਼ਹਿਰੀ ਤੋਂ ਬਹੁਜਨ ਸੰਘਰਸ਼ ਪਾਰਟੀ ਦੇ ਉਮੀਦਵਾਰ ਸ੍ਰੀ ਰਾਮ ਈਸ਼ਰ ਸਿੰਘ, ਇੰਡੀਅਨ ਨੈਸ਼ਨਲ ...
Read Full Story


PI Bureau

ਚੰਡੀਗੜ੍ਹ, ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵਿਸ਼ੇਸ਼ ਨਾਕਿਆਂ ‘ਤੇ ਗੱਡੀਆਂ ਦੀ ਚੈਕਿੰਗ ਦੌਰਾਨ ਪੰਜਾਬ ਪੁਲੀਸ ਦੇ ਦੋ ਡੀ.ਐਸ.ਪੀਜ਼. ਦੀਆਂ ਕਾਰਾਂ ਵਿੱਚੋਂ ਸ਼ਰਾਬ ਬਰਾਮਦ ਹੋਈ ਹੈ। ਮੁਹਾਲੀ ਪੁਲੀਸ ਨੇ ਦੋਹਾਂ ਕਾਰਾਂ ਵਿੱਚੋਂ ਸ਼ਰਾਬ ਬਰਾਮਦ ਹੋਣ ‘ਤੇ ਮਾਮਲਾ ਦਰਜ ਕਰਕੇ ਵਾਹਨ ਤੇ ਸ਼ਰਾਬ ਕਬਜ਼ੇ ‘ਚ ਲੈ ਲਈ ਹੈ। ਪੰਜਾਬ ਦੀ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਡੀ.ਐਸ.ਪੀ. (ਅਪਰਾਧ) ਮੁਹਾਲੀ ਜਗਦੀਪ ਸਿੰਘ ਦੀ ਸਰਕਾਰੀ ਗੱਡੀ ਸਕਾਰਪੀਓ ਨੂੰ ਜਦ ਨਾਕੇ ‘ਤੇ ਰੋਕਿਆ ਗਿਆ ਤਾਂ ਡਰਾਈਵਰ ਜਗਦੀਪ ਸਿੰਘ ਨੂੰ ਉੱਥੇ ਛੱਡ ਕੇ ਗੱਡੀ ਭਜਾ ਕੇ ਲੈ ਗਿਆ। ਉਨ੍ਹਾਂ ...
Read Full Story


BHUPINDER PAL SINGH

ਪੱਟੀ, 10 ਜਨਵਰੀ )(ਰਾਜਵੀਰ ਬੀ.ਪੀ.ਐਸ ਕਾਲੇਕੇ) ਵਿਧਾਨ ਸਭਾ ਹਲਕਾ ਪੱਟੀ ਤੋਂ ਅਕਾਲੀ ਵਿਧਾਇਕ ਦੀਆਂ ਨੀਤੀਆਂ ਤੋਂ ਦੁਖੀ ਪਿੰਡ ਪ੍ਰਿੰਗੜੀ ਦੇ 32 ਅਕਾਲੀ ਪਰਿਵਾਰਾਂ ਨੇ ਅਕਾਲੀ ਪਾਰਟੀ ਨੂੰ ਅਲਵਿਦਾ ਆਖਦਿਆਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ਼ਾਮਲ ਹੋਣ ਵਾਲਿਆਂ 'ਚ ਸੀਨੀਅਰ ਅਕਾਲੀ ਆਗੂ ਹਰਜੀਤ ਦੀ ਬਦੌਲਤ 32 ਪਰਿਵਾਰਾਂ ਨੇ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਮੌਕੇ ਹਰਜੀਤ ਸਿੰਘ ਦੇ ਨਿਵਾਸ ਪ੍ਰਿੰਗੜੀ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪੱਟੀ ਤੋਂ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ...
Read Full Story


PI Bureau

ਚੰਡੀਗੜ੍ਹ, ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਦਿਆਂ 76 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਹੈ। ਸ੍ਰੀ ਬਾਦਲ ਦੇ ਇਸ ਹਲਫਨਾਮੇ ਮੁਤਾਬਕ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੋਲ 15.38 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਸ੍ਰੀ ਬਾਦਲ ਨੇ 2009 ਵਿੱਚ ਉਪ ਚੋਣ ਦੌਰਾਨ ਭਰੇ ਕਾਗਜ਼ਾਂ ਮੌਕੇ 58.67 ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਸੀ। ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਜੋ 2007 ...
Read Full Story


Parminder Pal Singh

ਪਟਿਆਲਾ, 8 ਜਨਵਰੀ (ਪੀ.ਐਸ.ਗਰੇਵਾਲ)) – ਸਨੌਰ ਰੋਡ ’ਤੇ ਘਲੌੜੀ ਗੇਟ ਸ਼ਮਸ਼ਾਨ ਘਾਟ ਦੇ ਨੇੜੇ ਸਥਿਤ ਮੁਸਲਮਾਨ ਭਾਈਚਾਰੇ ਦੇ ਕਬਰਿਸਤਾਨ ਦੀ ਜਮੀਨ ਦਾ ਮਾਮਲਾ ਇਕ ਵਾਰੀ ਫਿਰ ਭੱਖ ਗਿਆ ਹੈ। ਇਸ ਸਬੰਧੀ ਅੱਜ ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਕੇ ਉਕਤ ਸਥਾਨ ਉਤੇ ਸ਼ਾਂਤਮਈ ਧਰਨਾ ਦਿਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਬਰਿਸਤਾਨ ਦੀ 124 ਕਨਾਲ 12 ਮਰਲੇ ਜਮੀਨ, ਜਿਸਦਾ ਮੁਕੱਦਮਾ ਮਾਨਯੋਗ ਹਾਈਕੋਰਟ ਵਿਚ ਚਲ ਰਿਹਾ ਹੈ, ਵਿਖੇ ਸਿਆਸੀ ਆਗੂਆਂ ਦੀ ਮਿਲੀ ਭੁਗਤ ਨਾਲ ਇਕ ਨਿਜੀ ਕੰਪਨੀ ਦੇ ਮਾਲਕਾਂ ਵੱਲੋਂ ਕੀਤੀ ਜਾ ਰਹੀ ਉਸਾਰੀ ਨੂੰ ਰੋਕਿਆ ਜਾਵੇ। ਮੁਸਲਿਮ ਭਾਈਚਾਰੇ ਦੇ ਆਗੂ ਅਤੇ ਇਨਕਲਾਬੀ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info