Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਨਾਰੀ,ਘਰ ਸੰਸਾਰ

Parminder Pal Singh

ਪਟਿਆਲਾ: 28 ਜਨਵਰੀ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਡੀ) ਸ੍ਰ: ਪਿ੍ਰਤਪਾਲ ਸਿੰਘ ਥਿੰਦ ਅਤੇ ਡੀ. ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਐਸ.ਆਈ. ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸ੍ਰ: ਭਾਗ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਪਟਿਆਲਾ ਨੇ ਠੰਡੀ ਖੂਹੀ ਨੇੜੇ ਲਗਾਏ ਇੱਕ ਵਿਸ਼ੇਸ਼ ਨਾਕੇ ਦੌਰਾਨ ...
Read Full Story


Parminder Pal Singh

ਪਟਿਆਲਾ 8 ਜਨਵਰੀ (ਪੀ.ਐਸ.ਗਰੇਵਾਲ) -ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ 111-ਰਾਜਪੁਰਾ ਵਿਧਾਨ ਸਭਾ ਚੋਣ ਹਲਕੇ ਲਈ ਅੱਜ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।ਇਹ ਜਾਣਕਾਰੀ ਸ੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ-ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 111-ਰਾਜਪੁਰਾ ਵਿਧਾਨ ਸਭਾ ਚੋਣ ਹਲਕੇ ਲਈ ਸ੍ਰੀ ਜਗਜੀਤ ਸਿੰਘ ਪੁੱਤਰ ਸ੍ਰੀ ਸੀਤਲ ਸਿੰਘ ਨੇ ਬਹੁਜਨ ਸਮਾਜ ਪਾਰਟੀ ਅਤੇ ਸ੍ਰੀਮਤੀ ਸੁਰਜੀਤ ਕੌਰ ਪਤਨੀ ਸ੍ਰੀ ਜਗਜੀਤ ਸਿੰਘ ਨੇ ਵੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵੱਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ...
Read Full Story


PI Bureau

ਨਵੀਂ ਦਿੱਲੀ, ਵਿਦੇਸ਼ੀ ਸਿੱਧੇ ਪੂੰਜੀ ਨਿਵੇਸ਼ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਨਿੱਖੜੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ ਨੂੰ ਕੁਝ ਧਿਰਾਂ ਵਲੋਂ ਮੁੱਦੇ ਬਾਰੇ ਸਮਰਥਨ ਪ੍ਰਾਪਤ ਹੋਇਆ ਹੈ। ਡੀ. ਐੱਮ. ਕੇ. ਪਾਰਟੀ ਨੇ ਵਿਦੇਸ਼ੀ ਸਿੱਧੇ ਪੂਜੀ ਨਿਵੇਸ਼ ਦੇ ਮੁੱਦੇ 'ਤੇ ਕਾਂਗਰਸ ਦੀ ਅਗਵਾਈ ਵਾਲੀ ਐੱਨ. ਡੀ. ਏ. ਹਕੂਮਤ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਮੁੱਦੇ ਬਾਰੇ ਸੰਸਦ ਅੰਦਰ ਵੋਟਾਂ ਪੈਣ ਦੀ ਸੂਰਤ ਵਿਚ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਸਮਰਥਨ ਕਰੇਗੀ। ਅਧਿਆਤਮਵਾਦੀ ਸਮਾਜ ਸੇਵਕ ਸਵਾਮੀ ਅਗਨੀਵੇਸ਼ ਨੇ ਇਕ ਬਿਆਨ ਵਿਚ ਲੋਕਪਾਲ ਬਾਰੇ ਸਰਕਾਰੀ ਬਿੱਲ ਦੇ ਖਰੜੇ ਦਾ ...
Read Full Story


PI Bureau

ਸ਼ਿਮਲਾ, ਬੇਗਹੜਾ ਪੰਚਾਇਤ ਦੇ ਪੁਆੜ ਪਿੰਡ ਦੇ ਰਾਹੁਲ ਰਾਣਾ ਨੇ ਆਤਮਹੱਤਿਆ ਦੀ ਜਾਣਕਾਰੀ ਫੇਸਬੁੱਕ 'ਤੇ ਦੋਸਤਾਂ ਨਾਲ ਸਾਂਝੀ ਕਰ ਲਈ ਸੀ। ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜੋ ਸ਼ਬਦ ਉਸਨੇ ਲਿਖੇ ਹਨ ਉਹ ਕੁਝ ਘੰਟਿਆਂ ਬਾਅਦ ਸੱਚ ਹੋ ਜਾਣਗੇ। ਫੇਸਬੁੱਕ 'ਚ ਆਪਣੇ ਵਾਲ 'ਤੇ ਮ੍ਰਿਤਕ ਨੇ ਲਿਖਿਆ ਸੀ ਕਿ ਗੁਡ ਬਾਏ ਫ੍ਰੈਂਡਜ਼ ਐ'ਡ ਅਲਵਿਦਾ, ਇਹ ਚੰਦ ਸ਼ਬਦ ਹੁਣ ਉਸਦੇ ਦੋਸਤਾਂ ਦੇ ਸਿਵਾਏ ਯਾਦ ਦੇ ਹੋਰ ਕੁਝ ਨਹੀਂ ਹੈ। ਰਾਹੁਲ ਨੇ ਬੁੱਧਵਾਰ ਦੇਰ ਸ਼ਾਮ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਉਹ ਮਹਾਰਾਜਾ ਸੰਸਾਰ ਚੰਦ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਟੀਹਰਾ 'ਚ 10ਵੀਂ 'ਚ ਪੜ੍ਹਦਾ ਸੀ। ...
Read Full Story


PI Bureau

ਮਨਰੇਗਾ ਸਬੰਧੀ ਬੇਨੇਮੀਆਂ ਕਰਨ ਵਾਲਿਆਂ ਨੂੰ ਬਚਾਉਣ ਦਾ ਦੋਸ਼ ਨਵੀਂ ਦਿੱਲੀ, ਕੇਂਦਰੀ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਉਤੇ ਹਮਲੇ ਤੇਜ਼ ਕਰਦਿਆਂ ਉਨ੍ਹਾਂ ਉਤੇ ਰਾਜ ਵਿਚ ਮਨਰੇਗਾ ਸਬੰਧੀ ਬੇਨੇਮੀਆਂ ਕਰਨ ਵਾਲੇ ਅਧਿਕਾਰੀਆਂ ਦੀ ਪੁਸ਼ਤ ਪਨਾਹੀ ਕਰਨ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਨੂੰ ਲਿਖੇ ਇਕ ਤਾਜ਼ਾ ਖਤ ਵਿਚ ਉਨ੍ਹਾਂ ਅਜਿਹੇ ਕਥਿਤ ਭ੍ਰਿਸ਼ਟ ਅਫਸਰਾਂ ਦੇ ਨਾਂ ਵੀ ਲਿਖੇ ਹਨ। ਆਪਣੀ ਇਸ 14 ਸਫਿਆਂ ਦੀ ਚਿੱਠੀ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਰਾਜ ਦੇ ਬਲਰਾਮਪੁਰ, ਗੋਂਡਾ, ਮਹੋਬਾ, ਸੋਨਭਦਰ, ਕੁਸ਼ੀਨਗਰ, ਮਿਰਜ਼ਾਪੁਰ ਅਤੇ ਸੰਤ ਕਬੀਰ ਨਗਰ ...
Read Full Story


PI Bureau

ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਟੀਮ ਦੇ ਮੈਂਬਰਾਂ ਨਾਲ ਆਪਣੀ ਜੰਗ ਜਾਰੀ ਰੱਖਦਿਆਂ, ਅੰਨਾ ਹਜ਼ਾਰੇ ਦੇ ਸਾਬਕਾ ਬਲਾਗਰ ਨੇ ਅੱਜ ਕਿਹਾ ਕਿ ਉਹ ਜਲਦ ਹੀ ਗਾਂਧੀਵਾਦੀ ਨੇਤਾ ਦੀ ਅਣਛਪੀ ਚਿੱਠੀ ਜਨਤਕ ਕਰਨਗੇ ਜਿਸ ਤੋਂ ਸਾਬਤ ਹੋ ਜਾਏਗਾ ਕਿ ਉਹ ਆਪਣੀ ਕੋਰ ਕਮੇਟੀ ਦੇ ਚਾਰ ਜਾਂ ਪੰਜ ਮੈਂਬਰਾਂ ਦੇ ਗੁਪਤ ਏਜੰਡੇ ਤੋਂ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਅੰਨਾ ਜੀ ਵੱਲੋਂ ਲਿਖਿਆ ਅਤੇ ਦਸਤਖਤ ਕੀਤੀ ਚਿੱਠੀ ਪੇਸ਼ ਕਰਨਗੇ ਜੋ ਕਿ ਉਹ ਚਾਹੁੰਦੇ ਸਨ ਮੈਂ ਉਨ੍ਹਾਂ ਦੇ ਬਲਾਗ ‘ਤੇ ਪ੍ਰਕਾਸ਼ਤ ਕਰਾਂ। ਇਸ ‘ਚ ਉਨ੍ਹਾਂ ਲਿਖਿਆ ਸੀ ਕਿ ਉਹ ਦੇਸ਼ ਨਾਲ ਗੈਰਸ਼ਖਸੀ ਸਬੰਧ ਰੱਖਣਾ ਚਾਹੁੰਦੇ ਹਨ। ਆਪਣੇ ਤਾਜ਼ਾ ...
Read Full Story


PI Bureau

ਅਮਰਨਾਥ ਯਾਤਰਾ ਮਾਮਲਾ ਨਵੀਂ ਦਿੱਲੀ, ਅਮਰਨਾਥ ਯਾਤਰਾ ਬਾਰੇ ਵਿਵਾਦਗ੍ਰਸਤ ਟਿੱਪਣੀਆਂ ਕਰਨ ’ਤੇ ਸਵਾਮੀ ਅਗਨੀਵੇਸ਼ ਵਿਰੁੱਧ ਦਰਜ ਫੌਜਦਾਰੀ ਕੇਸ ਦਰਜ ਕਰਨ ਤੋਂ ਹਾਲ ਦੀ ਘੜੀ ਇਨਕਾਰ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਇਸ ਆਗੂ ਦੀ ਝਾੜਝੰਬ ਕਰਦਿਆਂ ਕਿਹਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਐਵੇਂ ਕੈਂਵੇ ਨਹੀਂ ਲਿਆ ਜਾ ਸਕਦਾ ਤੇ ਜੇਕਰ ਇਸ ਕਾਰਕੁਨ ਨੇ ਇਹ ਟਿੱਪਣੀ ਕੀਤੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਮੁਕਤ ਨਹੀਂ ਕੀਤਾ ਜਾ ਸਕਦਾ। ਜਸਟਿਸ ਐਚ.ਐਲ. ਦਾਤੂ ਤੇ ਸੀ.ਕੇ. ਪ੍ਰਸਾਦ ’ਤੇ ਆਧਾਰਤ ਬੈਂਚ ਨੇ ਮਾਮਲੇ ਦੀ ਸੁਣਵਾਈ ਸੋਮਵਾਰ ’ਤੇ ਪਾ ਦਿੱਤੀ ਹੈ। ਬੈਂਚ ਨੇ ਕਿਹਾ ਕਿ ਲੋਕਾਂ ਦੀਆਂ ...
Read Full Story


PI Bureau

ਕਿਹਾ, ਕਾਂਗਰਸ 'ਚ ਵਸਦੀ ਹੈ ਭ੍ਰਿਸ਼ਟਾਚਾਰ ਦੀ ਆਤਮਾ, ਕਾਂਗਰਸ ਜਿੰਨਾ ਚਿੱਕੜ ਸੁੱਟ ਰਹੀ ਹੈ, 'ਕਮਲ' ਓਨਾ ਹੀ ਖਿੜ ਰਿਹਾ ਹੈ ਭਰੂਚ (ਗੁਜਰਾਤ),ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਮਜ਼ਬੂਤੀ ਨਾਲ ਕਿਹਾ ਕਿ ਉਨ੍ਹਾਂ ਅਤੇ ਬਜ਼ੁਰਗ ਭਾਜਪਾ ਨੇਤਾ ਐੱਲ. ਕੇ. ਅਡਵਾਨੀ ਵਿਚਾਲੇ ਕੋਈ ਮੱਤਭੇਦ ਨਹੀਂ ਹਨ। ਬੀਤੇ ਦਿਨੀਂ ਗੁਜਰਾਤ ਵਿਚ ਅਡਵਾਨੀ ਦੀ ਜਨ ਚੇਤਨਾ ਯਾਤਰਾ ਦਾ ਸਵਾਗਤ ਕਰਨ ਲਈ ਵਾਪੀ ਵਿਖੇ ਆਯੋਜਿਤ ਜਲਸੇ ਵਿਚ ਦੋਹਾਂ ਆਗੂਆਂ ਵਿਚਾਲੇ ਨਜ਼ਰ ਆਏ ਮੱਤਭੇਦਾਂ ਸੰਬੰਧੀ ਛਪੀਆਂ ਮੀਡੀਆ ਦੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਇਕ ਗੈਰ-ਰਸਮੀ ਬੈਠਕ ਦੌਰਾਨ ਕਿਹਾ ਕਿ ...
Read Full Story


PARMOD KUMAR

ਬਾਬਾ ਰਾਮਦੇਵ ਨੇ ਕਪੂਰਥਲਾ ਵਿਚ ਸ਼ਹੀਦ ਭਗਤ ਸਿੰਘ ਚੋਂਕ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ .ਇਸ ਮੋਕੇ ਤੇ ਸ਼ਹੀਦ -ਏ -ਆਜ਼ਮ ਭਗਤ ਸਿੰਘ ਕੱਲਬ ਯੂਥ ਦੇ ਪ੍ਰਦਾਨ ਰਿੰਕੂ ਕਾਲੀਆ ਦੇ ਨਾਲ ਕੱਲਬ ਦੇ ਹੋਰ ਅਹੁਦੇਦਾਰ ਹਾਜਰ ...
Read Full Story


Parminder Pal Singh

ਪਟਿਆਲਾ : 2 ਨਵੰਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜਾਈ ਲਈ ਵਜੀਫੇ ਦਿੱਤੇ ਜਾਂਦੇ ਹਨ ਜਿਸ ਤਹਿਤ ਪਟਿਆਲਾ ਜ਼ਿਲੇ ਵਿੱਚ ਸਾਲ 2010-11 ਦੌਰਾਨ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਦੇ 905 ਵਿਦਿਆਰਥੀਆਂ ਨੂੰ ਕਰੀਬ 18 ਲੱਖ 40 ਹਜ਼ਾਰ ਰੁਪਏ ਅਤੇ ਦਸਵੀਂ ਤੋਂ ਬਾਅਦ ਦੀ ਪੜਾਈ ਲਈ 683 ਵਿਦਿਆਰਥੀਆਂ ਨੂੰ ਲਗਭਗ 25 ਲੱਖ ਰੁਪਏ ਵਜੀਫੇ ਵਜੋਂ ਦਿੱਤੇ ਗਏ ਜਾ ਚੁੱਕੇ ਹਨ। ’’ ਇਹ ਜਾਣਕਾਰੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਇਮੈਨੁਅਲ ਪੌਲ ਗਿੱਲ ਨੇ ਸਰਕਟ ਹਾਊਸ ਪਟਿਆਲਾ ਵਿਖੇ ਜ਼ਿਲਾ ਪ੍ਰਸ਼ਾਸ਼ਨ ...
Read Full Story


PI Bureau

ਵੇਲੈਂਡ (ਅਮਰੀਕਾ), ਉਤਰੀ ਪੂਰਬੀ ਅਮਰੀਕਾ ਵਿਚ ਹਜ਼ਾਰਾਂ ਵਿਅਕਤੀਆਂ ਨੂੰ ਬੀਤੇ ਹਫਤੇ ਆਏ ਬਰਫਾਨੀ ਤੂਫਾਨ ਕਾਰਨ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਬੀਤੇ ਕਈ ਦਿਨ ਤੋਂ ਬਿਨਾਂ ਪਾਣੀ ਅਤੇ ਬਿਜਲੀ ਤੋਂ ਰਹਿ ਰਹੇ ਹਨ। ਇਸ ਸੰਕਟ ਕਾਰਨ ਕਈ ਸ਼ਹਿਰਾਂ ਵਿਚ ਹਾਲੋਵਿਨ ਪਰੇਡ ਦੇ ਆਯੋਜਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਮੈਰੀਲੈਂਡ ਤੋਂ ਲੈ ਕੇ ਮੈਨੇ ਤੱਕ ਤੇਜ਼ ਰਫਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਭਾਰੀ ਬਰਫਵਾਰੀ ਕਾਰਨ ਰੁੱਖ ਡਿੱਗ ਪਏ ਹਨ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ। ਅਮਰੀਕਾ ਦੇ ਇਕ ਛੋਟੇ ਜਿਹੇ ਸ਼ਹਿਰ ਫੇਰੂ ਵਿਖੇ 32 ਇੰਚ ਤੱਕ ਬਰਫ ਦੀ ਮੋਟੀ ਤਹਿ ਜੰਮ ...
Read Full Story


PI Bureau

ਹਿਲਾ (ਇਰਾਕ),ਮੱਧ ਤੇ ਪੱਛਮੀ ਇਰਾਕ ਵਿਚ ਅੱਜ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟੋ-ਘੱਟ 17 ਵਿਅਕਤੀ ਮਾਰੇ ਗਏ ਜਿਨ੍ਹਾਂ ’ਚ ਪੰਜ ਪੁਲੀਸ ਕਰਮੀ ਤੇ ਦੋ ਫੌਜੀ ਸ਼ਾਮਲ ਹਨ। 50 ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾਂਦੇ ਹਨ। ਇਹ ਹਿੰਸਾ ਉਦੋਂ ਹੋਈ ਹੈ ਜਦੋਂ ਅਮਰੀਕੀ ਫੌਜ ਕੁਝ ਮਹੀਨਿਆਂ ਬਾਅਦ ਇਰਾਕ ’ਚੋਂ ਪੂਰੀ ਤਰ੍ਹਾਂ ਚਲੀ ਜਾਵੇਗੀ। ਬਾਬਲੀ ਸੂਬੇ ਦੇ ਹਿਲਾ ਸ਼ਹਿਰ ਵਿਚ ਇਕ ਰੇਸਤਰਾਂ ਸਾਹਮਣੇ ਕਾਰ ਬੰਬ ਧਮਾਕਾ ...
Read Full Story


PI Bureau

ਨਵੀਂ ਦਿੱਲੀ,ਇੱਥੇ ਰਾਮਲੀਲ੍ਹਾ ਮੈਦਾਨ ’ਤੇ ਅੰਨਾ ਹਜ਼ਾਰੇ ਦੇ 12 ਰੋਜ਼ਾ ਵਰਤ ਦੌਰਾਨ ਦਿੱਲੀ ਪੁਲੀਸ ਨੂੰ ਨਾ ਕੇਵਲ ਭਾਰੀ ਭੀੜ, ਜੇਬ ਕਤਰਿਆਂ ਅਤੇ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਨਾਲ ਸਿੱਝਣਾ ਪਿਆ, ਸਗੋਂ ਪ੍ਰਦਰਸ਼ਨ ਦੌਰਾਨ ਬੰਬ ਰੱਖੇ ਹੋਣ ਬਾਰੇ ਇਕ ਫੋਨ ਕਾਲ ਵੀ ਆਈ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ 22 ਅਗਸਤ ਨੂੰ ਜਨਮ ਅਸ਼ਟਮੀ ਦੇ ਦਿਨ ਦਿੱਲੀ ਪੁਲੀਸ ਹੈੱਡਕੁਆਰਟਰਜ਼ ’ਤੇ ਮਿਲੀ ਇਸ ਫੋਨ ਕਾਲ ਬਾਰੇ ਦੱਸਿਆ, ‘‘ਅਸੀਂ ਭਾਰੀ ਦਬਾਅ ਹੇਠ ਸੀ। ਅਸੀਂ ਸਵੇਰੇ ਮੈਦਾਨ ਦਾ ਚੱਪਾ-ਚੱਪਾ ਛਾਣ ਦਿੱਤਾ ਸੀ, ਪਰ ਉਸ ਕਾਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਸਾਨੂੰ ਨਵੇਂ ਸਿਰਿਓਂ ਤਲਾਸ਼ੀਆਂ ...
Read Full Story


PI Bureau

ਵਾਸ਼ਿੰਗਟਨ,ਅਫ਼ਗਾਨਿਸਤਾਨ ਦੇ ਇਕ ਪਿੰਡ ਵਿਚ ਲੋਕਾਂ ਨੇ ਤਾਲਿਬਾਨ ਦੇ ਇਕ ਵੱਡੇ ਕਮਾਂਡਰ ਤੇ ਉਸ ਦੇ ਅੰਗ ਰੱਖਿਅਕ ਨੂੰ ਪੱਥਰ ਮਾਰ ਕੇ ਮਾਰ ਦਿੱਤਾ। ਹੇਲਮੰਡ ਸੂਬੇ ਦੇ ਪਿੰਡ ਤਰੇਖ ਜ਼ਬਰ ਵਿਖੇ ਪੇਂਡੂ ਉਦੋਂ ਭੜਕ ਗਏ ਜਦੋਂ ਤਾਲਿਬਾਨ ਨੇ 60 ਸਾਲ ਦੇ ਬਜ਼ੁਰਗ ਨੂੰ ਮਾਰ ਦਿੱਤਾ। ਇਸ ਮਗਰੋਂ ਤਾਲਿਬਾਨ ਕਮਾਂਡਰ ਤੇ ਉਸ ਦੇ ਅੰਗ ਰੱਖਿਅਕ ਨੂੰ ਪੇਂਡੂਆਂ ਨੇ ਘੇਰ ਲਿਆ ਤੇ ਉਨ੍ਹਾਂ ਦਾ ਹਸ਼ਰ ਵੀ ਉਹੀ ਕੀਤਾ ਜਿਵੇਂ ਉਹ ਹੋਰਨਾਂ ਲੋਕਾਂ ਦਾ ਕਰਦੇ ਸਨ। ਇਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਸਿੱਧਾ ਉਸ ਮਸੀਤ ਵਿਚ ਦਾਖਲ ਹੋ ਗਏ, ਜਿਥੇ ਯਾਰ ਮੁਹੰਮਦ ਤੇ ਉਸ ਦੇ ਦੋ ਪੁੱਤਰ ਇਫਤਾਰ ਦੀ ਉਡੀਕ ਵਿਚ ...
Read Full Story


PI Bureau

ਬੱਚੇ ਕਿਸੇ ਵੀ ਘਰ ਦੀ ਸ਼ਾਨ, ਮਾਂ-ਬਾਪ ਦਾ ਮਾਣ ਅਤੇ ਘਰ ਦੀ ਰੌਣਕ ਹੁੰਦੇ ਹਨ ਪਰ ਸੋਚੋ ਜੇਕਰ ਬੱਚੇ ਗੁੰਮਸੁੰਮ ਰਹਿਣ, ਉਦਾਸ ਰਹਿਣ ਜਾਂ ਚੁੱਪਚਾਪ ਰਹਿਣ ਤਾਂ ਮਾਂ-ਬਾਪ ਦਾ ਦਿਲ ਕਿੰਨਾ ਦੁਖਦਾ ਹੈ। ਜੇਕਰ ਤੁਹਾਡੇ ਬੱਚੇ ਨਾਲ ਵੀ ਅਜਿਹਾ ਵਾਪਰਦਾ ਹੈ ਤਾਂ ਸਮੱਸਿਆ ਦੀ ਤਹਿ ਤੱਕ ਜਾਣ ਦੀ ਲੋੜ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਦਾ ਅੰਤਰਮੁਖੀ ਹੋਣਾ ਕੋਈ ਵੱਡੀ ਗੱਲ ਨਹੀਂ, ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਦੂਜਿਆਂ ਨਾਲ ਘੁਲ-ਮਿਲ ਜਾਵੇ ਪਰ ਬੱਚਿਆਂ ਦੇ ਅਜਿਹੇ ਦੋ-ਚਾਰ ਦੋਸਤ ਜ਼ਰੂਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਬੱਚੇ ਗੱਲ ਕਰ ਸਕਣ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ...
Read Full Story


PI Bureau

ਜੰਮੂ,ਜ਼ਿਲ੍ਹਾ ਬਡਗਾਮ ਵਿੱਚ ਪੁਲੀਸ ਨੇ 300 ਕਿੱਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਪਿੰਡ ਵਲੀਨਾ ਵਿੱਚ ਭੁੱਕੀ ਦੇ ਕਥਿਤ ਤਸਕਰ ਨਸੀਰ ਅਹਿਮਦ ਰੱਥ, ਫਰੂਕ ਅਹਿਮਦ ਭੱਟ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 300 ਕਿੱਲੋ ਭੁੱਕੀ ਬਰਮਦ ਕੀਤੀ ਹੈ। ਪੁਲੀਸ ਅਨੁਸਾਰ ਤਸਕਰਾਂ ਨੇ ਭੁੱਕੀ ਬੋਰੀਆਂ ਵਿੱਚ ਭਰ ਕੇ ਰੱਖੀ ਹੋਈ ਸੀ ਅਤੇ ਆਟੋ ਰਿਕਸ਼ਾ ਰਾਹੀਂ ਭੁੱਕੀ ਨੂੰ ਅੱਗੇ ਸਪਲਾਈ ਕਰਨ ਜਾ ਰਹੇ ਸਨ। ਪੁਲੀਸ ਨੇ ਆਟੋ ਰਿਕਸ਼ਾ ਚਾਲਕ ਗੁਲਾਮ ਹੈਦਰ ਨੂੰ ਵੀ ਤਸਕਰੀ ਦੇ ਦੋਸ਼ ’ਚ ਕਾਬੂ ਕੀਤਾ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ...
Read Full Story


PI Bureau

ਵਾਸ਼ਿੰਗਟਨ,ਅਮਰੀਕਾ ਵੱਲੋਂ ਭਾਰਤ ’ਚ ਉਸ ਦਾ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਚੱਲ ਰਹੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਡਟ ਕੇ ਹੱਕ ’ਚ ਹੋਣ ਦੇ ਪ੍ਰਭਾਵ ਲਈ ਗਲਤ ਰਿਪੋਰਟਿੰਗ ਨੂੰ ਕਸੂਰਵਾਰ ਠਹਿਰਾਇਆ ਅਤੇ ਕਿਹਾ ਕਿ ਉਸ ਵੱਲੋਂ ਦੁਨੀਆਂ ਭਰ ਵਿਚ ਸ਼ਾਂਤਮਈ ਢੰਗ ਨਾਲ ਵਿਚਾਰ ਪ੍ਰਗਟਾਵੇ ਅਤੇ ਅਹਿੰਸਕ ਮੁਜ਼ਾਹਰੇ ਕਰਨ ਦੇ ਹੱਕ ਦੀ ਹਮਾਇਤ ਕੀਤੀ ਜਾਂਦੀ ਹੈ। ਵਿਦੇਸ਼ ਮਹਿਕਮੇ ਦੀ ਤਰਜ਼ਮਾਨ ਵਿਕਟੋਰੀਆ ਨੁਲੈਂਡ ਨੇ ਕੱਲ੍ਹ ਸ਼ਾਮੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਰਤ ’ਚੋਂ ਕੁਝ ਬਹੁਤ ਹੀ ਗਲਤ ਕਿਸਮ ਦੀ ਰਿਪੋਰਟਿੰਗ ਹੋਈ ਹੈ- ਕਿ ਅਮਰੀਕਾ ਵੱਲੋਂ ਕੋਈ ਸਖਤ ਬਿਆਨ ਜਾਰੀ ...
Read Full Story


RANJEET SINGH DHALIWAL

ਚੰਡੀਗੜ੍ਹ 7 ਅਗੱਸਤ 2011(ਰਣਜੀਤ ਸਿੰਘ ਧਾਲੀਵਾਲ) -ਚੰਡੀਗੜ੍ਹ ਪੁਲੀਸ ਕੋਲ ਵਿਜੇ ਅਗਰਵਾਲ ਮਕਾਨ ਨੰ 39 ਸੇਕਟਰ 28 ਚੰਡੀਗੜ੍ਹ ਨੇ ਇਕ ਸ਼ਿਕਾਇਤ ਦਰਜ ਕਰਵਾਈ ਕਿ ਦਿਲੀ ਨਿਵਾਸੀ ਐਸ ਕੇ ਕੁਕਰੇਜਾ ਅਤੇ ਉਸਦੀ ਪਤਨੀ ਜਯੋਤੀ ਕੁਕਰੇਜਾ ਨਿਵਾਸੀ ਏਲ-19 ,ਰ੍ਜੋਰੀ ਗਾਰਡਨ ,ਦਿਲੀ ਇਨ੍ਹਾ ਦੀ ਟੂਲ ਬਣਾਉਣ ਦੀ ਇਕ ਫਰਮ ਹੈ ਜਿਹੜੀ ਰਾਈਡਰ ਮੇਟਿਕ ਬਿਵੇਲ ਗਿਯਰ ਨਾਮ ਤੇ ਨਵੀ ਦਿਲੀ ਵਿੱਚ ਹੈ ਵਿਜੇ ਨੂੰ ਆਪਣੀ ਫੈਕਟਰੀ ਵਾਸਤੇ ਇਕ ਮਸ਼ੀਨ ਦੀ ਜਰੂਰਤ ਸੀ ਅਤੇ ਉਸਨੇ ਇਨ੍ਹਾ ਨਾਲ ਸੰਪਰਕ ਕੀਤਾ ਅਤੇ ਦੱਸ ਕਰੋੜ ਵਿੱਚ ਸੋਦਾ ਤੇ ਹੋਇਆ ਅਤੇ ਪੇਸ਼ਗੀ ਦੇ ਤੋਰ ਤੇ ਵਿਜੇ ਨੇ ਇਨ੍ਹਾ ਨੂੰ ਤਿੰਨ ਕਰੋੜ ਰੁਪਏ ਦਿਤੇ ਪਰ ...
Read Full Story


RANJEET SINGH DHALIWAL

ਚੰਡੀਗੜ੍ਹ 19 ਜੁਲਾਈ 2011 (ਰਣਜੀਤ ਸਿੰਘ ਧਾਲੀਵਾਲ)- ਚੰਡੀਗੜ੍ਹ ਸੇਕਟਰ 48 ਨਿਵਾਸੀ ਰੇਖਾ ਨਾਮ ਦੀ ਲੜਕੀ ਨੇ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕੇ ਉਹ ਸੇਕਟਰ 11 ਚੰਡੀਗੜ੍ਹ ਦੇ ਕਰਾਫਟ ਕਾਲਜ ਵਿੱਚ ਪੜਦੀ ਹੈ ਅਤੇ ਉਸ ਨੂੰ ਹੇਮੰਤ ਨਿਵਾਸੀ ਮਕਾਨ ਨੰ 204 ਆਸ਼ਾ ਅਪਾਰਟਮੇੰਟ, ਜੀਰਕਪੁਰ ,ਮੋਹਾਲੀ ਨੇ ਉਸ ਨੂੰ ਉਸ ਦੇ ਮੋਬਾਇਲ ਫੋਨ ਤੇ ਕਲ ਕਰਕੇ ਉਸ ਨੂੰ ਸੇਕਟਰ 11 ਗੋਰਮਿੰਟ ਵੂਮੈਨ ਕਾਲਜ ਦੇ ਨੇੜੇ ਬੁਲਾਇਆ ਜਦੋ ਉਹ ਉਥੇ ਪਹੁੰਚੀ ਅਤੇ ਦੋਨਾ ਵਿੱਚ ਤਕਰਾਰ ਹੋ ਗਈ ਅਤੇ ਹੇਮੰਤ ਨੇ ਲੜਕੀ ਨੂੰ ਅਗਵਾ ਕਰਕੇ ਜੀਰਕਪੁਰ ਵਲ ਲੈ ਗਿਆ ਥਾਣਾ 11 ਪੁਲੀਸ ਵਲੋ ਕਾਰਵਾਈ ਕਰਨ ਤੇ ਬਾਅਦ ਵਿੱਚ ਹੇਮੰਤ ਨੂੰ ...
Read Full Story


RANJEET SINGH DHALIWAL

ਚੰਡੀਗੜ੍ਹ 16 ਜੁਲਾਈ ੨੦੧੧ (ਰਣਜੀਤ ਸਿੰਘ ਧਾਲੀਵਾਲ) ਭਾਰੀ ਬਾਰਿਸ਼ ਦੇ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਨਾਥਪਾ ਝਾਖੜੀ ਪਾਵਰ ਪ੍ਰੋਜੇਕ੍ਟ ਦੇ ਬੰਦ ਹੋ ਜਾਣ ਨਾਲ ਉਤਰ ਪਰਤ ਦੇ ਨੋੰ ਸੂਬਿਆਂ ਵਿੱਚ ਬਿਜਲੀ ਸੁਪਲਾਈ ਠੱਪ ਹੋ ਗਈ ਹੈ ਪ੍ਰਬੰਧਕਾ ਨੇ ਬਾਰਿਸ਼ ਨੂੰ ਦੇਖਦੇ ਹੋਏ ਅਗਲੇ 24 ਘੰਟਿਆਂ ਵਾਸਤੇ ਬਿਜਲੀ ਦੀ ਸੁਪਲਾਈ ਬੰਦ ਕਰ ਦਿਤੀ ਹੈ ਇਸਦੇ ਨਾਲ ਉਤਰੀ ਭਾਰਤ ਦੇ ਨੋੰ ਸੂਬਿਆਂ ਨੂੰ ਅਸਰ ਪਵੇਗਾ ਹਿਮਾਚਲ ਤੋਂ ਪੰਜਾਬ ,ਹਰਿਆਣਾ ,ਉਤਰਾਖੰਡ ,ਚੰਡੀਗੜ੍ਹ ,ਦਿਲੀ ,ਰਾਜਸਥਾਨ ਅਤੇ ਜਮੁ ਕਸ਼ਮੀਰ ਵਾਸਤੇ ਬਿਜਲੀ ਭੇਜੀ ਜਾਂਦੀ ਸੀ ਪ੍ਰੋਜੇਕ੍ਟ ਦੇ ਵਿੱਚ ਕੰਮ ਬੰਦ ਹੋਣ ਨਾਲ ਇਨ੍ਹਾ ਸੂਬਿਆਂ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info