![]() |
||
|
||
|
Have a Facebook account?
Log in with Facebook here.
|
|
ਅੰਤਰਰਾਸ਼ਟਰੀ - International
PI Bureau
ਕੁਵੈਤ ਸਿਟੀ, ਕੁਵੈਤ ਕੇ ਕਾਰਜਵਾਹਕ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਦੇਸ਼ ਦੀਆਂ ਸੰਸਦੀ ਚੋਣਾਂ ਪਿੱਛੋਂ ਇਕ ਨਵੀਂ ਸਰਕਾਰ ਦਾ ਗਠਨ ਕੀਤਾ ਜਾ ਸਕੇ। ਇਨ੍ਹਾਂ ਚੋਣਾਂ ਵਿਚ ਕੱਟੜਪੰਥੀ ਇਸਲਾਮੀ ਸਿਆਸਤਦਾਨ ਅਤੇ ਹੋਰ ਵਿਰੋਧੀ ਗਰੁੱਪ ਪ੍ਰਮੁਖਤਾ ਨਾਲ ਉਭਰ ਕੇ ਸਾਹਮਣੇ ਆਏ ਹਨ।
ਕੁਵੈਤ ਦੀ ਸਰਕਾਰੀ ਖਬਰ ਏਜੰਸੀ ਨੇ ਐਤਵਾਰ ਦੱਸਿਆ ਕਿ ਇਸ ਖਾੜੀ ਦੇਸ਼ ਦੇ ਅਮੀਰ ਨੇ ਐਤਵਾਰ ਸ਼ੇਖ ਜਬੇਰ ਅਲ ਹਮਦ ਅਲ ਸਬਹਾ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ। ਉਹ ਇਕ ਸਾਬਕਾ ਰੱਖਿਆ ਮੁਖੀ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿਚ ਦੇਸ਼ ਦਾ ਕਾਰਜਵਾਹਕ ਪ੍ਰਧਾਨ ...
PI Bureau
ਕੰਧਾਰ, ਦੱਖਣੀ ਅਫਗਾਨਿਸਤਾਨ ਦੇ ਇਕ ਸ਼ਹਿਰ ਵਿਚ ਐਤਵਾਰ ਪੁਲਸ ਹੈੱਡਕੁਆਰਟਰ ਦੇ ਬਾਹਰ ਹੋਏ ਇਕ ਬੰਬ ਧਮਾਕੇ 'ਚ ਘੱਟੋ-ਘੱਟ 6 ਪੁਲਸ ਅਧਿਕਾਰੀ ਮਾਰੇ ਗਏ। ਖਬਰਾਂ ਮੁਤਾਬਕ ਧਮਾਕਾ ਕੰਧਾਰ ਸ਼ਹਿਰ ਦੇ ਪੁਲਸ ਹੈੱਡ ਕੁਆਰਟਰ ਦੇ ਬਾਹਰ ਪਾਰਕਿੰਗ ਵਿਚ ਹੋਇਆ। ਸੂਬਾਈ ਸਰਕਾਰ ਦੇ ਇਕ ਬੁਲਾਰੇ ਮੁਤਾਬਕ 16 ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚ 10 ਨਾਗਰਿਕ ਵੀ ਸ਼ਾਮਲ ਹਨ। ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ...
PI Bureau
ਬੈਰੂਤ, ਐਤਵਾਰ ਸੀਰੀਆ ਦੀਆਂ ਵੱਖ-ਵੱਖ ਥਾਵਾਂ 'ਤੇ ਹੋਈ ਤਾਜ਼ਾ ਹਿੰਸਾ ਵਿਚ 18 ਫੌਜੀਆਂ ਅਤੇ ਫੌਜ ਦੇ 6 ਭਗੌੜਿਆਂ ਸਮੇਤ 48 ਹੋਰ ਵਿਅਕਤੀ ਮਾਰੇ ਗਏ। ਸੀਰੀਆ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਨਿਰਦੇਸ਼ਕ ਨੇ ਐਤਵਾਰ ਦਾਅਵਾ ਕੀਤਾ ਕਿ ਦਮਿਸ਼ਕ 'ਚ ਜਦੋਂ ਮਾਰੇ ਗਏ ਲੋਕਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੋਕਾਂ ਦੀ ਵੱਡੀ ਗਿਣਤੀ ਜਮ੍ਹਾ ਸੀ ਤਾਂ ਸੁਰੱਖਿਆ ਫੋਰਸਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿਚ 12 ਵਿਅਕਤੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ।
ਇਸ ਦੌਰਾਨ ਆਸਟ੍ਰੇਲੀਆ ਦੇ ਕੈਨਬਰਾ ਵਿਖੇ ਭੀੜ ਨੇ ਸੀਰੀਆ ਦੇ ਦੂਤਘਰ 'ਤੇ ਭਾਰੀ ...
PI Bureau
ਲੰਦਨ, ਬਰਤਾਨੀਆ 'ਚ ਭਾਰਤ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਨੂੰ ਲੈ ਕੇ ਵਿਰੋਧ ਵਧਦਾ ਜਾ ਰਿਹਾ ਹੈ। ਆਰਥਿਕ ਸੰਕਟ ਨਾਲ ਘਿਰੀ ਬਰਤਾਨੀਆ ਦੀ ਡੇਵਿਡ ਕੈਮਰਨ ਸਰਕਾਰ 'ਤੇ ਇਸ ਮਦਦ ਨੂੰ ਰੋਕਣ ਲਈ ਦਬਾਅ ਵਧਦਾ ਜਾ ਰਿਹਾ ਹੈ। ਬਰਤਾਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਭਾਰਤ ਵਿਚ ਤੇਜ਼ੀ ਨਾਲ ਆਰਥਿਕ ਵਿਕਾਸ ਹੋ ਰਿਹਾ ਹੈ। ਇਸ ਹਾਲਤ ਵਿਚ ਉਸ ਨੂੰ ਬਰਤਾਨੀਆ, ਜੋ ਅੱਜਕਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਨੂੰ ਮਦਦ ਦਿੱਤਾ ਜਾਣਾ ਅਖਰ ਰਿਹਾ ਹੈ। ਇਸ ਵਿਰੋਧ ਨੂੰ ਉਸ ਸਮੇਂ ਹਵਾ ਮਿਲ ਗਈ ਜਦੋਂ ਪਿਛਲੇ ਹਫਤੇ ਭਾਰਤ ਨੇ ਲੜਾਕੂ ਹਵਾਈ ਜਹਾਜ਼ਾਂ ਦੇ ਰੱਖਿਆ ਸੌਦੇ ਲਈ ਫਰਾਂਸ ਦੇ ਰਾਫਲੇ ਨੂੰ ...
PI Bureau
PI Bureau
PI Bureau
PI Bureau
PI Bureau
ਸਡਨੀ, ਆਸਕਰ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਜੇਮਜ਼ ਕੈਮਰੂਨ ਨਾਲ ਇੱਕ ਦਸਤਾਵੇਜ਼ੀ ਫਿਲਮ ’ਤੇ ਕੰਮ ਕਰ ਰਹੇ ਦੋ ਪ੍ਰਸਿੱਧ ਫਿਲਮਕਾਰ ਆਸਟਰੇਲੀਆ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਹਨ। ਇਨ੍ਹਾਂ ਦੇ ਨਾਂ ਐਂਡਰੀਊ ਵਾਈਟ ਅਤੇ ਮਾਈਕ ਡੀਗਰੂਈ ਹਨ।
ਐਂਡਰੀਊ ਵਾਈਟ (52) ਤੇ ਮਾਈ ਡੀਗਰੂਈ (60) ਜੋ ਕਿ ਆਸਕਰ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਜੇਮਜ਼ ਕੈਮਰੂਨ ਦੇ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ, ਉਦੋਂ ਮਾਰੇ ਗਏ ਜਦੋਂ ਸਿਡਨੀ ਦੇ ਉੱਤਰ ਵਿੱਚ ਹਵਾਈ ਪੱਟੀ ਉੱਤੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਜਾਣਕਾਰੀ ਨੈਸ਼ਨਲ ਜੌਗਰਾਫਿਕ ਚੈਨਲ ਨੇ ਆਪਣੀ ਵੈੱਬਸਾਈਟ ...
PI Bureau
PI Bureau
ਲੰਡਨ, ਸੀਰੀਆ 'ਚ ਹੋਈ ਹਿੰਸਾ 'ਚ 2 ਬੱਚਿਆਂ ਅਤੇ 9 ਸੈਨਿਕਾਂ ਸਮੇਤ 17 ਲੋਕ ਮਾਰੇ ਗਏ। ਬ੍ਰਿਟੇਨ ਸਥਿਤ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟ ਨੇ ਕਿਹਾ ਕਿ ਦਾਰਾ ਸੂਬੇ 'ਚ 2 ਪਿੰਡਾਂ 'ਚ ਫ੍ਰੀ ਸੀਰੀਅਨ ਆਰਮੀ ਵਿਦਰੋਹੀਆਂ ਨਾਲ ਲੜਾਈ 'ਚ 9 ਸੈਨਿਕ ਮਾਰੇ ਗਏ। ਸੰਸਥਾ ਨੇ ਕਿਹਾ ਕਿ 2 ਬੱਚਿਆਂ ਦੀ ਇਕ ਸੱਭਿਆਚਾਰਕ ਕੇਂਦਰ ਕੋਲ ਮੌਤ ਹੋ ਗਈ ਅਤੇ ਦੌ ਆਮ ਨਾਗਰਿਕਾਂ ਦੀ ਰਾਂਕੁਸ ਕਸਬੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ...
PI Bureau
ਇਸਲਾਮਾਬਾਦ, ਉਤਰੀ-ਪੱਛਮੀ ਪਾਕਿਸਤਾਨ ਦੇ ਅਸ਼ਾਤ ਕੁਰਮ ਖੇਤਰ ’ਚ ਇਕ ਜਾਂਚ ਚੌਕੀ ’ਤੇ ਹਮਲਾ ਕਰ ਕੇ ਤਾਲਿਬਾਨੀ ਅੱਤਵਾਦੀਆਂ ਨੇ 7 ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਜਦਕਿ ਇਸ ਪਿੱਛੋਂ ਹੋਏ ਸੰਘਰਸ਼ ਵਿਚ 18 ਅੱਤਵਾਦੀ ਵੀ ਮਾਰੇ ਗਏ। ਤਾਲਿਬਾਨ ਦੇ ਅੱਤਵਾਦੀਆਂ ਨੇ 5 ਫੌਜੀਆਂ ਨੂੰ ਅਗਵਾ ਵੀ ਕਰ ਲਿਆ। ਟੀ.ਵੀ. ਚੈਨਲਾਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਉਕਤ ਖੇਤਰ ’ਚ ਸ਼ੁੱਕਰਵਾਰ ਤੜਕੇ ਇਕ ਜਾਂਚ ਚੌਕੀ ’ਤੇ ਹਮਲਾ ਕੀਤਾ। ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸੇ ਖੇਤਰ ’ਚ ਬੀਤੇ ਕੁਝ ਸਮੇਂ ਦੌਰਾਨ 14 ਜਵਾਨ ਅਤੇ 80 ...
PI Bureau
ਜੂਬਾ, ਦੱਖਣੀ ਸੂਡਾਨ ’ਚ ਪਸ਼ੂਆਂ ਦੀ ਚੋਰੀ ਦੇ ਮਸਲੇ ’ਤੇ ਮਤਭੇਦ ਖਤਮ ਕਰਨ ਲਈ ਆਯੋਜਿਤ ਇਕ ਸ਼ਾਂਤੀਵਾਰਤਾ ਦੌਰਾਨ ਹੋਈ ਗੋਲੀਬਾਰੀ ਵਿਚ 37 ਵਿਅਕਤੀਆਂ ਦੇ ਮਰਨ ਦੀ ਖਬਰ ਹੈ। ਯੂਨਿਟੀ ਸਟੇਟ ਇਨਫਰਮੇਸ਼ਨ ਮੰਤਰੀ ਗਿਡਨ ਗਟਪਨ ਥੋਰ ਨੇ ਅੱਜ ਦੱਸਿਆ ਕਿ ਬੁੱਧਵਾਰ ਨੂੰ ਇਕੱਠੇ ਹੋਏ ਲੋਕ ਅਚਾਨਕ ਗੋਲੀਆਂ ਚਲਾਉਣ ਲੱਗੇ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ...
PI Bureau
ਇਸਲਾਮਾਬਾਦ, ਉਤਰੀ ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਤਾਲਿਬਾਨ ਵਿਰੋਧੀ ਦੇ ਘਰ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਸ ਧਮਾਕੇ ਵਿਚ ਟਰਾਈਵਲ ਨੇਤਾ ਅਸਤਾਨਾਗੁੱਲ ਦਾ ਘਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ। ਇਸ ਕਾਰ ਬੰਬ ਧਮਾਕੇ ਵਿਚ 40 ਕਿਲੋ ਬਾਰੂਦ ਦੀ ਵਰਤੋਂ ਕੀਤੀ ਗਈ ਸੀ। ...
PI Bureau
ਨੈਰੋਬੀ, ਕੀਨੀਆ ਫੌਜ ਦੇ ਬੁਲਾਰੇ ਨੇ ਕਿਹਾ ਹੈ ਕਿ ਹੈਲੀਕਾਪਟਰ ਨਾਲ ਕੀਤੀ ਗਈ ਗੋਲੀਬਾਰੀ ਵਿਚ ਕਰੀਬ 100 ਸੋਮਾਲੀਆਈ ਅੱਤਵਾਦੀ ਮਾਰੇ ਗਏ ਹਨ। ਫੌਜ ਦੇ ਬੁਲਾਰੇ ਮੇਜਰ ਏਮੈਨੁਏਰ ਚਿਰਚਿਰ ਨੇ ਅੱਜ ਦੱਸਿਆ ਕਿ ਸੋਮਾਲੀਆ ਵਿਚ ਇਕੱਠੇ ਹੋਏ ਅਲਸਹਾਬ ਦੇ 200 ਤੋਂ ਵੱਧ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ...
PI Bureau
PI Bureau
PI Bureau
ਸਟਾਕਹੋਮ, ਇੰਡੋਨੇਸ਼ੀਆ 'ਚ ਪੈਦਾ ਹੋਈਆਂ ਦੋ ਜੁੜਵਾਂ ਭੈਣਾਂ ਗੋਦ ਲਏ ਜਾਣ ਕਾਰਨ ਬਚਪਨ 'ਚ ਹੀ ਵੱਖ-ਵੱਖ ਹੋ ਗਈਆਂ ਸਨ। ਪਰ ਹੁਣ ਉਨ੍ਹਾਂ ਨੇ ਫੇਸਬੁੱਕ ਦੁਆਰਾ 30 ਸਾਲ ਬਾਅਦ ਇੱਕ-ਦੂਜੇ ਨੂੰ ਲੱਭ ਲਿਆ ਹੈ। ਦੋਵੇਂ ਹੀ ਦੱਖਣੀ ਸਵੀਡਨ 'ਚ ਸਿਰਫ 40 ਕਿਲੋਮੀਟਰ ਦੀ ਦੂਰੀ 'ਤੇ ਰਹਿੰਦੀਆਂ ਹਨ। ਏਮਿਲੀ ਫਾਲਕ ਅਤੇ ਲਿਨ ਬੈਕਮੈਨ ਪਿਛਲੇ ਸਾਲ ਤੱਕ ਇਕ ਦੂਜੇ ਲਈ ਅਣਜਾਣੀਆਂ ਸਨ ਕਿਉਂਕਿ 29 ਸਾਲ ਪਹਿਲਾਂ ਉਨ੍ਹਾਂ ਨੂੰ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਜਨਵਰੀ 'ਚ ਇੱਕ-ਦੂਜੇ ਨੂੰ ਲੱਭਣ ਤੋਂ ਬਾਅਦ ਦੋਵਾਂ ਦਾ ਡੀਐੱਨਏ ਟੈਸਟ ਕੀਤਾ ਗਿਆ।
ਇਸ ਟੈਸਟ ਦੀ ਰਿਪੋਰਟ ਦੱਸਦੀ ਹੈ ਕਿ ...
PI Bureau
ਵਾਸ਼ਿੰਗਟਨ, ਅਮਰੀਕਾ ਨੇ ਸਵਿਟਜ਼ਰਲੈਂਡ ਦੇ ਸਭ ਤੋਂ ਪੁਰਾਮੇ ਬੈਂਕ ਵੇਜਲਿਨ ਐਂਡ ਕੰਪਨੀ ਨੂੰ ਅਮਰੀਕੀ ਕਰਦਾਤਾਵਾਂ ਨੂੰ 1.2 ਅਰਬ ਡਾਲਰ ਤੋਂ ਵੱਧ ਟੈਕਸ ਚੋਰੀ ਕਰਨ 'ਚ ਉਨ੍ਹਾਂ ਦੀ ਸਹਾਇਤਾ ਕਰਨ ਦਾ ਕਸੂਰਵਾਰ ਕਰਾਰ ਦਿੱਤਾ ਹੈ। ਅਮਰੀਕਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਭਾਰਤ ਜਿਹੇ ਦੇਸ਼ ਵੱਖ-ਵੱਖ ਸਵਿਸ ਬੈਂਕਾਂ 'ਚ ਆਪਣੇ ਨਾਗਰਿਕਾਂ ਵਲੋਂ ਜਮ੍ਹਾ ਕਰਾਏ ਗਏ ਅਰਬਾਂ ਡਾਲਰ ਦੇ ਕਾਲੇ ਧਨ ਦੀ ਵਾਪਸੀ ਨੂੰ ਲੈ ਕੇ ਜੂਝ ਰਹੇ ਹਨ।
ਅਮਰੀਕੀ ਨਿਆ ਵਿਭਾਗ ਨੇ ਕੱਲ ਐਲਾਨ ਕੀਤਾ ਕਿ ਉਸਨੇ ਵੇਜਲਿਨ ਐਂਡ ਕੰਪਨੀ ਦੀ ਇਕ ਅਮਰੀਕੀ ਬਰਾਂਚ ਦੇ ਖਾਤੇ 'ਚੋਂ 1.6 ਕਰੋੜ ਡਾਲਰ ਤੋਂ ਵੱਧ ਰਕਮ ਜਬਤ ...
PI Bureau
|
|
© 2012 punjabinfoline.com
|