Punjab Infoline Bureau
ਬਾਰਾਬੰਕੀ, ਕਾਂਗਰਸ ਵਿਚ ਪ੍ਰਧਾਨ ਮੰਤਰੀ ਉਮੀਦਵਾਰ ਦੇ ਲਈ ਤੀਜੀ ਵਾਰ ਵੀ ਡਾ. ਮਨਮੋਹਨ ਸਿੰਘ ਨੂੰ ਮੌਕਾ ਮਿਲ ਸਕਦਾ ਹੈ। ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਆਜ਼ਮ ਖਾਨ ਨੇ ਦਿਲਚਸਪ ਅੰਦਾਜ਼ ਵਿਚ ਮਨਮੋਹਨ ਸਿੰਘ ਦਾ ਨਾਂ ਲਿਆ। ਆਜ਼ਮ ਨੇ ਕਿਹਾ, ''ਦੋ ਵਾਰ ਉਨ੍ਹਾਂ ਦੀ ਲਾਟਰੀ ਲੱਗੀ ਹੈ। ਤੀਜੀ ਵਾਰ ਵੀ ਟੈਂਡਰ ਮਨਮੋਹਨ ਦੇ ਨਾਂ ਦੇ ਹੀ ਖੁੱਲਣ ਵਾਲਾ ਹੈ।''
ਕਾਂਗਰਸ ਵਿਚ ਸਾਲ 2014 ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਭਾਵੇਂ ਹੀ ਅਟਕਲਾਂ ਲਾਈਆਂ ਜਾ ਰਹੀਆਂ ਹਨ, ਆਜ਼ਮ ਨੂੰ ਲੱਗਦਾ ਹੈ ਕਿ ਤੀਜੀ ਵਾਰੀ ਲਈ ਮੌਕਾ ਵੀ ਮਨਮੋਹਨ ਨੂੰ ਹੀ ...
Read Full Story
Punjab Infoline Bureau
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਖਾਲਿਸਤਾਨੀ ਅੱਤਵਾਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਬਾਰੇ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਉਂਦਿਆਂ ਇਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਅਤੇ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਹੈ। ਪ੍ਰੋ. ਭੁੱਲਰ 10 ਸਤੰਬਰ, 1993 ਨੂੰ ਉਸ ਵੇਲੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਐਮ. ਐਸ. ਬਿੱਟਾ 'ਤੇ ਹੋਏ ਹਮਲੇ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਜਸਟਿਸ ਜੀ.ਐਸ. ਸਿੰਘਵੀ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਇਹ ਫੈਸਲਾ ਸੁਣਾਇਆ। ਪ੍ਰੋ. ਭੁੱਲਰ ਵੱਲੋਂ ਸੁਪਰੀਮ ਕੋਰਟ ਵਿਚ ਇਸ ਆਧਾਰ 'ਤੇ ਸਜ਼ਾ ਘਟਾਉਣ ਦੀ ...
Read Full Story
Punjab Infoline Bureau
ਬੰਗਾ, ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਪੁੱਜਣ 'ਤੇ ਤਰਲੋਚਨ ਸਿੰਘ ਸੂੰਢ ਮੀਤ ਪ੍ਰਧਾਨ ਪੰਜਾਬ ਕਾਂਗਰਸ ਅਤੇ ਬੰਗਾ ਹਲਕਾ ਦੇ ਵਿਧਾਇਕ ਦੀ ਅਗਵਾਈ ਵਿਚ ਸ਼ਾਨਦਾਰ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਆਉਣ 'ਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਵੱਡੇ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਪਹਿਲਾਂ ਦੇਸ਼ ਅਤੇ ਪੰਜਾਬ ਦੇ ਸ਼ਹੀਦਾਂ ਨੂੰ ਸਲਾਮ ਕੀਤਾ। ...
Read Full Story
Punjab Infoline Bureau
ਜਲੰਧਰ, ਅਨੁਸ਼ਾਸਨ, ਤਿਆਗ ਤੇ ਈਮਾਨਦਾਰੀ ਅਤੇ ਪਤਾ ਨਹੀਂ ਕਿੰਨੇ ਹੀ ਸ਼ਬਦਾਂ ਦਾ ਧਾਰਾ ਪ੍ਰਵਾਹ ਕਿਸੇ ਵੀ ਭਾਜਪਾ ਆਗੂ ਦੇ ਮੰਚ ਤੋਂ ਭਾਸ਼ਣਾਂ ਵਿਚ ਸੁਣਿਆ ਜਾ ਸਕਦਾ ਹੈ ਪਰ ਪਾਰਟੀ ਦੇ ਅੰਦਰ ਦੀ ਹਾਲਤ ਅਨੁਸ਼ਾਸਿਤ ਅਤੇ ਈਮਾਨਦਾਰੀ ਦੀ ਚੱਕੀ ਪੀਸਣ ਵਾਲਿਆਂ ਲਈ ਸ਼ਾਇਦ ਹੁਣ ਠੀਕ ਨਹੀਂ ਰਹਿ ਗਈ ਹੈ।
ਪ੍ਰਮੁਖ ਸੰਸਦੀ ਸਕੱਤਰ ਦੇ ਤੌਰ 'ਤੇ ਬੇਸ਼ੱਕ ਨਵਜੋਤ ਕੌਰ ਸਮੇਂ-ਸਮੇਂ 'ਤੇ ਸੂਬਾ ਸਰਕਾਰ ਦੇ ਸਾਹਮਣੇ ਕਈ ਮੁਸ਼ਕਲ ਘੜੀਆਂ ਲਿਆ ਚੁੱਕੀ ਹੈ। ਜਦ ਸਰਕਾਰ ਨੂੰ ਅਤੇ ਇਸ ਦੇ ਮੰਤਰੀਆਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਗਿਆ ਪਰ ਇਕ ਪਤਨੀ ਦੇ ਤੌਰ 'ਤੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦੀ ਅਣਦੇਖੀ ...
Read Full Story
Punjab Infoline Bureau
ਪਟਿਆਲਾ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ 'ਚ ਨਵੰਬਰ 1984 ਦੌਰਾਨ ਵਾਪਰੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਮੰਨੇ ਜਾਂਦੇ ਜਗਦੀਸ਼ ਟਾਈਟਲਰ ਬਾਰੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਨੂੰ ਦਿੱਲੀ ਦੀ ਇਕ ਮਾਣਯੋਗ ਅਦਾਲਤ ਵਲੋਂ ਖ਼ਾਰਜ ਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਕੁਝ ਆਸ ਤਾਂ ਬੱਝੀ ਹੈ ਪਰ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੀੜਤਾਂ ਨੂੰ ਇਨਸਾਫ਼ ਮਿਲਣ 'ਚ ਦੇਰੀ ਲਈ ਕਾਂਗਰਸ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਸ. ਬਾਦਲ ਅੱਜ ਸਵਰਗਵਾਸੀ ਸ. ਜਸਦੇਵ ਸਿੰਘ ਸੰਧੂ ਦੀ 13ਵੀਂ ਮਿੱਠੀ ਤੇ ਨਿੱਘੀ ਯਾਦ ਮੌਕੇ ਉਨ੍ਹਾਂ ਦੇ ...
Read Full Story
Punjab Infoline Bureau
ਲੁਧਿਆਣਾ, ਆਨੰਦਪੁਰ ਸਾਹਿਬ, ਜਲੰਧਰ, ਸੰਗਰੂਰ ਤੇ ਪਟਿਆਲਾ 'ਚ ਦਿਖਣਗੇ ਨਵੇਂ ਚਿਹਰੇ
ਜਲੰਧਰ, ਗੋਆ 'ਚ ਚਿੰਤਨ ਕੈਂਪ ਦੀ ਸਮਾਪਤੀ ਦੇ ਬਾਅਦ ਹੁਣ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਲਈ ਅਕਾਲੀ ਉਮੀਦਵਾਰਾਂ ਦੀ ਭਾਲ 'ਚ ਲੱਗ ਗਏ ਹਨ। ਅਕਾਲੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਸੁਖਬੀਰ ਜਲਦੀ ਤੋਂ ਜਲਦੀ ਉਮੀਦਵਾਰਾਂ ਦੀ ਚੋਣ ਕਰਨ ਦੇ ਪੱਖ 'ਚ ਹਨ। ਬੇਸ਼ੱਕ ਅਜੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ ਪਰ ਸੁਖਬੀਰ ਉਨ੍ਹਾਂ ਦੇ ਨਾਵਾਂ ਨੂੰ ਲੈ ਕੇ ਆਪਣੇ ਪਰਿਵਾਰ 'ਚ ਸਹਿਮਤੀ ਬਣਾਉਣ 'ਚ ਹੁਣ ਤੋਂ ਹੀ ਜੁੱਟ ਗਏ ਹਨ।
ਲੋਕਸਭਾ ਚੋਣਾਂ ਦਾ ਬੇਸ਼ੱਕ ਅਜੇ ...
Read Full Story
Punjab Infoline Bureau
ਭੋਪਾਲ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਗੁਜਰਾਤ ਦੀ ਭਾਜਪਾ ਸਰਕਾਰ ਦੀ ਕਾਰਜ ਪ੍ਰਣਾਲੀ ਦੀ ਖੁਲ੍ਹ ਕੇ ਨਿਖੇਧੀ ਕਰਦੇ ਹੋਏ ਕਿਹਾ ਕਿ ਮੁਖ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਲਈ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਨੀਤੀ ਨਹੀਂ ਹੈ। ਸਿੰਘ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ 3 ਵਾਰ ਮੁਖ ਮੰਤਰੀ ਬਣਨ ਵਾਲਿਆਂ ਵਿਚ ਦਿੱਲੀ ਦੀ ਮੁਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਅਸਾਮ ਦੇ ਤਰੁਣ ਗੋਗੋਈ ਦੇ ਇਲਾਵਾ ਕਈ ਕਾਂਗਰਸੀ ਆਗੂ ਵੀ ਹਨ। ਮੋਦੀ ਨੇ ਅਜੇ ਗੁਜਰਾਤ ਦੇ ਬਾਹਰ ਦੇਖਿਆ ਹੀ ...
Read Full Story
Punjab Infoline Bureau
ਨਵੀਂ ਦਿੱਲੀ, ਬਾਬਾ ਰਾਮਦੇਵ ਨੇ ਇਕ ਵਾਰ ਮੁੜ ਕਾਂਗਰਸ ਤੇ ਯੂ.ਪੀ.ਏ. ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਨਾਲ ਹੀ ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਵਕਾਲਤ ਵੀ ਕੀਤੀ ਹੈ। ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਇਹ ਇਕ ਵਿਵਾਦਰਹਿਤ ਸੱਚਾਈ ਹੈ ਕਿ ਇਸ ਸਮੇਂ ਸਿਆਸਤ ਦੇ ਖੇਤਰ ਵਿਚ ਨਰਿੰਦਰ ਮੋਦੀ ਸਭ ਤੋਂ ਆਦਰਸ਼ ਪ੍ਰਤੀਕ ਵਜੋਂ ਉੱਭਰੇ ਹਨ। ਮੈਨੂੰ ਲੱਗਦਾ ਹੈ ਕਿ ਅਡਵਾਨੀ ਮੋਦੀ ਜੀ ਨੂੰ ਜ਼ਰੂਰ ਆਸ਼ੀਰਵਾਦ ਦੇਣਗੇ। ਸੁਸ਼ਮਾ ਸਵਰਾਜ ਵੀ ਉਨ੍ਹਾਂ ਨੂੰ ਆਸ਼ੀਰਵਾਦ ਦੇਵੇਗੀ। ਮਾਵਾਂ ਦਾ ਕੰਮ ਹੁੰਦਾ ਹੈ ਪੁੱਤਰਾਂ ਨੂੰ ਅੱਗੇ ਵਧਾਉਣਾ ਤੇ ਬਜ਼ੁਰਗਾਂ ਦਾ ਕੰਮ ਹੁੰਦਾ ਹੈ ...
Read Full Story
Punjab Infoline Bureau
ਜਲੰਧਰ, ਪੰਜਾਬ 'ਚ ਬਿਜਲੀ ਦਰਾਂ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲਾ ਪੱਧਰ 'ਤੇ ਧਰਨਾ ਦੇਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਛੇਤੀ ਹੀ ਇਕ ਮੀਟਿੰਗ ਬੁਲਾ ਕੇ ਬਿਜਲੀ ਦਰਾਂ ਦੇ ਵਿਰੋਧ 'ਤੇ ਰਣਨੀਤੀ ਤਿਆਰ ਕਰਣਗੇ। ਬਾਜਵਾ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ 'ਚ ਵਾਧਾ ਪੰਜਾਬ ਦੇ ਉਦਯੋਗਿਕ ਖੇਤਰ ਲਈ ਇਕ ਝਟਕੇ ਵਾਂਗ ਹੈ ਕਿਉਂਕਿ ਇਸ ਨਾਲ ਇੰਡਸਟਰੀ ਦੀ ਉਤਪਾਦਨ ਲਾਗਤ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ 'ਚ ਵਾਧੇ ਦੇ ਫੈਸਲੇ ਨੂੰ ਤੁਰੰਤ ...
Read Full Story
Punjab Infoline Bureau
ਅੰਮ੍ਰਿਤਸਰ, ਕ੍ਰਿਕਟ ਦੇ ਮੈਦਾਨ 'ਚ ਚੌਕਿਆਂ-ਛੱਕਿਆਂ ਦੀ ਬੁਛਾੜ ਕਰਨ ਵਾਲੇ, ਕ੍ਰਿਕਟ ਦੀ ਕੁਮੈਂਟਰੀ 'ਚ ਸ਼ਬਦਾਂ ਦੇ ਬਾਦਸ਼ਾਹ ਅਤੇ ਅੰਮ੍ਰਿਤਸਰ ਦੇ ਪਾਰਲੀਮੈਂਟ ਮੈਂਬਰ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਮੈਦਾਨ 'ਤੋਂ ਉੱਖੜ ਗਏ ਹਨ। ਦਰਅਸਲ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਕਾਰਣ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਇਸ ਮਾਮਲੇ 'ਚ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਇਸ ਨੂੰ ਲਿਖਤੀ ਰੂਪ 'ਚ ਬਿਆਨ ਕਰ ਦਿੱਤਾ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਫੇਸਬੁੱਕ 'ਤੇ ਇਕ ...
Read Full Story
Punjab Infoline Bureau
ਹੁਸ਼ਿਆਰਪੁਰ, ਮੈਨੂੰ ਪੰਜਾਬ ਅੰਦਰ ਤਬਦੀਲੀ ਨਜ਼ਰ ਆ ਰਹੀ ਹੈ। ਨਿਜਾਮ ਨੂੰ ਬਦਲਣ ਦਾ ਜੋ ਬੀੜਾ ਅਸੀਂ ਚੁੱਕਿਆ ਹੈ, ਇਹ ਸਾਡਾ ਸ਼ੌਕ ਹੈ ਤੇ ਇਸ ਨੂੰ ਪ੍ਰਮਾਤਮਾ ਪੂਰਾ ਜ਼ਰੂਰ ਕਰੇਗਾ। ਚੁੱਪ ਕਰਕੇ ਘਰ ਬੈਠਣਾ ਵੀ ਜ਼ੁਲਮ ਕਰਨ ਵਾਲਿਆਂ ਦਾ ਸਾਥ ਦੇਣ ਦੇ ਬਰਾਬਰ ਹੁੰਦਾ ਹੈ। ਅਸੀਂ ਸੰਘਰਸ਼ ਕਰਦੇ ਰਹਾਂਗੇ ਅਤੇ ਇਕ ਦਿਨ ਜ਼ਰੂਰ ਅੱਗੇ ਆਵਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਬਾਦਲ ਕੌਮੀ ਪ੍ਰਧਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਅੱਜ ਹੁਸ਼ਿਆਰਪੁਰ ਵਿਖੇ ਪੀ. ਪੀ. ਪੀ. ਦੀ ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਹੋਈ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ...
Read Full Story
Punjab Infoline Bureau
ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੜਕੜਡੂਮਾ ਅਦਾਲਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਕਾਂਗਰਸ ਸੇਵਾ ਦਲ ਦੇ ਮੁਖੀ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵਲੋਂ ਕਲੀਨ ਚਿੱਟ ਦਿੰਦਿਆਂ ਪੇਸ਼ ਕੀਤੀ ਕਲੋਜ਼ਰ ਰਿਪੋਰਟ ਰੱਦ ਕਰਨ ਦੇ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਗੋਆ ਚਿੰਤਨ ਬੈਠਕ ਤੋਂ ਵਾਪਸ ਪਰਤਣ ਮਗਰੋਂ ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਨੂੰ ਹਜ਼ਾਰਾਂ ਪੀੜਤ ਪਰਿਵਾਰਾਂ ਵਲੋਂ ਪਿਛਲੇ 30 ਸਾਲਾਂ ਤੋਂ ਨਿਰੰਤਰ ਕੀਤੇ ਜਾ ਰਹੇ ਸੰਘਰਸ਼ ਦੀ ਪਹਿਲੀ ਛੋਟੀ ਜਿੱਤ ਕਰਾਰ ਦਿੰਦਿਆਂ ...
Read Full Story
Punjab Infoline Bureau
ਜਲੰਧਰ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਬਿਜਲੀ ਦਰਾਂ 'ਚ ਭਾਰੀ ਵਾਧੇ ਦੇ ਵਿਰੁੱਧ ਅਵਾਜ਼ ਬੁਲੰਦ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਇਸ ਨਾਲ ਰਾਜ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਅਤੇ ਆਮ ਜਨਤਾ ਭਾਰੀ ਬੋਝ ਦੇ ਹੇਠਾਂ ਆ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ ਦਰਾਂ ਵਧਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਕਿਉਂਕਿ ਉਹ ਪਹਿਲਾਂ ਹੀ ਖਪਤਕਾਰਾਂ ਨੂੰ ਲੋੜੀਂਦੀ ਬਿਜਲੀ ਨਹੀਂ ਦੇ ਸਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਵਰ ...
Read Full Story
Punjab Infoline Bureau
ਫਿਰੋਜ਼ਪੁਰ/ਗੁਰੂਹਰਸਹਾਏ, ਆ ਰਹੀਆਂ ਪੰਚਾਇਤੀ ਚੋਣਾਂ ਲਈ ਵਰਕਰਾਂ ਨੂੰ ਡਟ ਜਾਣਾ ਚਾਹੀਦਾ ਹੈ। ਇਨ੍ਹਾਂ ਚੋਣਾਂ 'ਚ ਅਕਾਲੀ ਦਲ ਨੂੰ ਕੋਈ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ, ਜਦਕਿ ਰੇਤ ਮਾਫੀਏ ਨੂੰ ਠੱਲ੍ਹ ਪਾਉਣ ਲਈ ਸਾਡੇ ਵਰਕਰ ਤੇ ਆਗੂ ਰੇਤਾ ਦੇ ਖੱਡਿਆਂ ਦੀ ਆਪ ਨਿਗਰਾਨੀ ਕਰਨਗੇ। ਇਹ ਪ੍ਰਗਟਾਵਾ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਲੱਖੋ ਕੇ ਬਹਿਰਾਮ ਵਿਖੇ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲਿਆਂ ਦੇ ਵਰਕਰਾਂ ਤੇ ਆਗੂਆਂ ਨਾਲ ਕੀਤੀ ਮੀਟਿੰਗ ਜੋ ਰੈਲੀ ਦਾ ਰੂਪ ਧਾਰਨ ਕਰ ਗਈ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਛੋਟੀ ਜਿਹੀ ਗਲਤੀ ਨਾਲ ...
Read Full Story
Punjab Infoline Bureau
ਹੁਸ਼ਿਆਰਪੁਰ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਖਤਮ ਹੋ ਗਈ ਹੈ ਤੇ 4 ਮਹੀਨਿਆਂ 'ਚ 4 ਏ. ਐੱਸ. ਆਈ. ਦੇ ਕਤਲ ਹੋਣ ਨਾਲ ਪੁਲਸ ਦੀ ਵਰਦੀ ਮਿੱਟੀ 'ਚ ਮਿਲ ਗਈ ਹੈ ਤੇ ਪੁਲਸ ਆਮ ਸ਼ਹਿਰੀਆਂ ਦੀ ਕੀ ਮੱਦਦ ਕਰੇਗੀ। ਅੱਜ ਅਕਾਲੀਆਂ ਤੋਂ ਪੰਜਾਬ ਨੂੰ ਖਤਰਾ ਹੈ, ਨਾ ਕਿ ਇਨ੍ਹਾਂ ਦੀ ਕੁਰਸੀ ਨੂੰ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਬਾਦਲ ਕੌਮੀ ਪ੍ਰਧਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਅੱਜ ਹੁਸ਼ਿਆਰਪੁਰ ਵਿਖੇ ਇਕ ਪ੍ਰੈੱਸ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਥਾਣਿਆਂ ਨੂੰ ਇਸ ਸਰਕਾਰ ਨੇ ਵਿਧਾਇਕਾਂ ਦੇ ਅਧੀਨ ਕਰ ਦਿੱਤਾ ਹੈ ਤੇ ਅਨਪੜ੍ਹ ਜਥੇਦਾਰ ...
Read Full Story
Punjab Infoline Bureau
ਗੁਰਦਾਸਪੁਰ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਨਜ਼ਦੀਕੀ ਕਸਬਾ ਜੌੜਾ ਛੱਤਰਾਂ ਵਿਚ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਦਿਆਲ ਸਿੰਘ ਗਜਨੀਪੁਰ ਦੀ ਅਗਵਾਈ ਵਿਚ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ੁਲਮ ਤੇ ਅੱਤਿਆਚਾਰ ਦੇ ਸ਼ਾਸਨ ਵਿਚ ਚੁੱਪੀ ਧਾਰਨ ਕਰਕੇ ਬੈਠੇ ਰਹਿਣਾ ਵੀ ਜ਼ੁਲਮ ਕਰਨ ਵਾਲਿਆਂ ਦਾ ਸਾਥ ਦੇਣ ਦੇ ਬਰਾਬਰ ਹੀ ਹੈ। ਪੰਜਾਬ ਵਿਚ ਜਿਸ ਤਰ੍ਹਾਂ ਜ਼ੁਲਮ ਤੇ ਅੱਤਿਆਚਾਰ ਦਾ ਸ਼ਾਸਨ ਚੱਲ ਰਿਹਾ ਹੈ ਉਸ ਨਾਲ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਸਾਰੇ ...
Read Full Story
Punjab Infoline Bureau
ਜਲੰਧਰ, ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਗੋਆ 'ਚ ਸੱਤਾਧਾਰੀ ਅਕਾਲੀ-ਭਾਜਪਾ ਵਿਧਾਇਕਾਂ ਨੂੰ ਇਸ ਗੱਲ ਦਾ ਚਿੰਤਨ ਕਰਨਾ ਚਾਹੀਦਾ ਹੈ ਕਿ ਪੰਜਾਬ 'ਤੇ ਪਿਛਲੇ 6 ਸਾਲਾਂ 'ਚ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 38109 ਕਰੋੜ ਅਤੇ ਪਬਲਿਕ ਸੈਕਟਰ 'ਤੇ 69270 ਕਰੋੜ ਦਾ ਕਰਜ਼ਾ ਕਿਵੇਂ ਚੜ੍ਹ ਗਿਆ। ਜਾਖੜ ਨੇ ਇਕ ਬਿਆਨ 'ਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਗ੍ਰਾਂਟਾਂ ਵੀ ਲਾਭਪਾਤਰੀਆਂ ਤਕ ਨਹੀਂ ਪੁੱਜ ਰਹੀਆਂ ਹਨ। ਇਨ੍ਹਾਂ ਫੰਡਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਲੋਕਾਂ 'ਤੇ ਕਦੇ ਬਿਜਲੀ ਦਰਾਂ ਵਧਾ ਕੇ ਅਤੇ ਕਦੀ ਵੈਟ ਦਰਾਂ ਵਧਾ ਕੇ ਬੋਝ ਪਾਇਆ ਜਾ ਰਿਹਾ ਹੈ। ...
Read Full Story
Punjab Infoline Bureau
ਲੁਧਿਆਣਾ, ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਬਿਜਲੀ ਸਰਪਲਸ ਬਾਰੇ ਦਾਅਵੇ ਨੂੰ ਪੂਰੇ ਕਰਨ ਲਈ ਰਾਜ ਤੋਂ ਇੰਡਸਟਰੀ ਨੂੰ ਭਜਾਉੁਣ ਦਾ ਦੋਸ਼ ਲਗਾਇਆ ਹੈ।
ਅੱਜ ਇਥੇ ਪ੍ਰੈੱਸ ਕਾਨਫਰੰਸ 'ਚ ਬਾਜਵਾ ਨੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਦੇ ਇਲਾਵਾ ਦੂਜੇ ਰਾਜਾਂ ਨੂੰ ਵੇਚਣ 'ਚ ਸਮਰੱਥ ਹੋਣ ਬਾਰੇ ਅਕਾਲੀਆਂ ਦੀ ਡੈਡਲਾਈਨ ਕਈ ਸਾਲਾਂ ਤੋਂ ਵਾਰ-ਵਾਰ ਸਥਗਿਤ ਹੋ ਰਹੀ ਹੈ। ਜੋ ਵਾਅਦਾ ਤਾਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ, ਬਿਜਲੀ ਦੀਆਂ ਦਰਾਂ ਜ਼ਰੂਰ ਲਗਾਤਾਰ ਵਧ ਰਹੀਆਂ ਹਨ। ਜਿਨ੍ਹਾਂ 'ਚ ਹੁਣ ਫਿਰ ਤੋਂ 15 ਫੀਸਦੀ ਤਕ ਦਾ ਇਜ਼ਾਫਾ ਕਰਨ ਦੀਆਂ ...
Read Full Story
Punjab Infoline Bureau
ਜਲੰਧਰ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਕਿਹਾ ਹੈ ਕਿ ਭਾਜਪਾ 'ਚ ਇਸ ਸਮੇਂ ਮੋਦੀ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਸਰਵੋਤਮ ਉਮੀਦਵਾਰ ਹਨ।
ਮਨਪ੍ਰੀਤ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਨੇ ਆਪਣੀ ਕਾਰਗੁਜ਼ਾਰੀ ਦੀ ਛਾਪ ਗੁਜਰਾਤ 'ਚ ਛੱਡ ਦਿੱਤੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਭਾਜਪਾ ਨੂੰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦੇਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ ਪਰ ...
Read Full Story
Gurjeet Singh
ਲੁਧਿਆਣਾ (PI Bureau) ਪੰਜਾਬ ਸਰਕਾਰ ਵਲੋਂ ਪੰਜਾਬੀ ਫਿਲਮ “ਸਾਡਾ ਹੱਕ” ਤੇ ਲੱਗੀ ਰੋਕ ਗੈਰ ਸਵਿਧਾਨਕ ਹੈ ਕਿਊਂਕੀ ਇਹ ਰੋਕ ਬੋਲਣ ਦੇ ਅਧਿਕਾਰ ਦੇ ਖਿਲਾਫ ਹੈ। ਪੰਜਾਬ ਦੇ ਸਭਿਆਚਾਰ ਨੂੰ ਗੰਦਾ ਕਰਨ ਵਾਲੇ ਅਸ਼ਲੀਲ ਗਾਣੇ ਅਤੇ ਫਿਲਮਾਂ ਜਿਨ੍ਹਾਂ ਵਿੱਚ ਨਸ਼ਿਆਂ ਨੂੰ ਪ੍ਰਚਾਰਿਆ ਜਾਂਦਾ ਹੈ ਨੂੰ ਰੋਕਣ ਲਈ ਤਾਂ ਸਰਕਾਰ ਨੇ ਕੋਈ ਕਦਮ ਨਹੀਂ ਚੁੱਕੇ, ਪਰ ਸੱਚ ਨੂੰ ਦਰਸਾਉਣ ਵਾਲੀ ਫਿਲਮ ਤੇ ਰੋਕ ਲਾਉਣ ਨਾਲ ਪੁਰੇ ਪੰਜਾਬੀ ਜਗਤ ਨੂੰ ਗਹਿਰੇ ਦੂੱਖ ਦਾ ਅਹਿਸਾਸ ਹੋਇਆ ਹੈ। ਇਸ ਗੱਲ ਦਾ ਪ੍ਰਗਟਾਵਾ ਫੋਲਕ ਪੋਆਇੰਟ, ਲੁਧਿਆਣਾ ਵਿਖੇ ਰੱਖੀ ਇਕ ਮੀੰਟਿਗ ਨੂੰ ਸੰਬੋਧਨ ਕਰਦੇਆਂ ਪੀਪਲਜ਼ ਪਾਰਟੀ ਆਫ ਪੰਜਾਬ, ...
Read Full Story