ਸਾਂਝਾ ਅਧਿਆਪਕ ਮੋਰਚਾ ਵੱਲੋਂ ਪਿੰਡ ਲਹਿਰੀ 'ਚ ਕੀਤਾ ਕੈਂਡਲ ਮਾਰਚ।

Date: 03 November 2018
GURJANT SINGH, BATHINDA
ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਲਹਿਰੀ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਏ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਤੇ ਡੀਟੀਅੈੱਫ ਆਗੂ ਭੋਲਾ ਰਾਮ ਤਲਵੰਡੀ ਨੇ ਦੱਸਿਆ ਕਿ ਪਿਛਲੇ ਨੌਂ ਸਾਲਾਂ ਤੋਂ ਐੱਸਐੱਸਏ/ ਰਮਸਾ ਅਧੀਨ 8886 ਅਧਿਆਪਕ ਭਰਤੀ ਕੀਤੇ ਸਨ ਜੋ ਲਗਭਗ 42800 ਰੁਪਏ ਤਨਖਾਹ ਲੈ ਰਹੇ ਸਨ ਪਰ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਅਧਿਆਪਕਾਂ ਦੀ ਤਨਖ਼ਾਹ ਵਿੱਚੋਂ 65% ਤੋਂ 75% ਤੱਕ ਕਟੌਤੀ ਕਰ ਰਹੀ ਹੈ ਅਤੇ 5178 ਅਧਿਆਪਕਾਂ ਨੂੰ ਜਿਨ੍ਹਾਂ ਦਾ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਦਾ ਨੋਟੀਫਿਕੇਸ਼ਨ ਵੀ ਹੋਇਆ ਹੈ, ਨੂੰ ਪੱਕੇ ਨਾ ਕੀਤਾ ਅਧਿਆਪਕ ਤਿੱਖਾ ਸੰਘਰਸ਼ ਕਰਨਗੇ। ਪਿਛਲੀ 7 ਤਰੀਕ ਤੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੱਕਾ ਮੋਰਚਾ ਪਟਿਆਲਾ ਵਿਖੇ ਲਗਾਇਆ ਗਿਆ ਹੈ ਜੋ ਲਗਾਤਾਰ ਜਾਰੀ ਹੈ। ਉਹਨਾਂ ਦੱਸਿਆ ਕਿ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਸੰਘਰਸ਼ ਨੂੰ ਦਬਾਉਣ ਲਈ ਵਿਕਟੇ ਮਾਈਜੇਸ਼ਨ ਤਹਿਤ ਅਧਿਆਪਕਾਂ ਨੂੰ ਮੁਅੱਤਲ, ਦੂਰ ਦੁਰਾਡੇ ਬਦਲੀਆਂ ਦੇ ਰਾਹ ਪਈ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ 5 ਨਵੰਬਰ ਦੀ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਸਾਡੇ ਸਾਰੇ ਮਸਲੇ ਹੱਲ ਨਾ ਹੋਏ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਗਦੀਪ ਸਿੰਘ ਜੋਗੇਵਾਲਾ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਇਹ ਮਸਲਾ ਤਨਖ਼ਾਹ ਕਟੌਤੀ ਦਾ ਨਹੀਂ ਸਗੋਂ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਸਰਕਾਰ ਕਰ ਰਹੀ ਹੈ। ਅੱਜ ਦੀ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਕੁਲਵੰਤ ਸਿੰਘ, ਬਲਕਰਨ ਸਿੰਘ (ਮਜ਼ਦੂਰ ਮੁਕਤੀ ਮੋਰਚਾ), ਬੀਰਬਲ ਸਿੰਘ (ਬੀਐੱਡ ਬੇਰੁਜ਼ਗਾਰ ਫਰੰਟ), ਗਗਨਦੀਪ ਸਿੰਘ (5178) ਗੁਰਜਿੰਦਰ ਸਿੰਘ, ਹਰਮੇਸ਼ ਕੁਮਾਰ, ਮਨਜਿੰਦਰ ਸਿੰਘ, ਵਕੀਲ ਸਿੰਘ, ਮੁਕੇਸ਼ ਬਾਂਸਲ, ਹਰਦੇਵ ਸਿੰਘ ਐਡਵੋਕੇਟ, ਕਰਨਵੀਰ ਸਿੰਘ, ਦਰਸ਼ਨ ਸਿੰਘ, ਯਾਦਵਿੰਦਰ ਸਿੰਘ, ਜਸਕਰਨ ਸਿੰਘ, ਨਿਰਭੈ ਸਿੰਘ ਨੰਗਲਾ ਆਦਿ ਸ਼ਾਮਿਲ ਹੋਏ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com