ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰ ਤੋਂ ਧਰਤੀ ਨਾਲੋਂ ਸੰਪਰਕ ਟੁੱਟਾ

Date: 08 September 2019
JASPREET SINGH, AMRITSAR
ਚੰਦਰਯਾਨ-2 ਦੀ 47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰ ਤੋਂ ਚੰਦਰਯਾਨ ਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ । ਇਸਰੋ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਰ ਚੰਦਰਮਾ ਦੀ ਸਤਹਿ ਦੇ ਆਖ਼ਰੀ 2.1 ਕਿਲੋਮੀਟਰ ਪਹਿਲਾਂ ਉਹਨਾਂ ਦਾ ਚੰਦਰਯਾਨ ਨਾਲੋਂ ਸੰਪਰਕ ਟੁੱਟ ਗਿਆ ।

ਅਮਰੀਕਾ, ਰੂਸ ਅਤੇ ਚੀਨ ਹੁਣ ਤੱਕ ਚੰਦਰਮਾ 'ਤੇ ਆਪਣੇ ਪੁਲਾੜੀ ਵਾਹਨਾਂ ਦੀ ਸਾਫਟ ਲੈਂਡਿੰਗ ਕਰਵਾ ਸਕੇ ਹਨ ਅਤੇ ਭਾਰਤ ਇਸ ਕੜੀ ਵਿਚ ਚੌਥਾ ਦੇਸ਼ ਬਨਣ ਤੋਂ ਦੋ ਕਦਮ ਦੂਰ ਰਹੀ ਗਿਆ l

ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਇਸਰੋ ਚੀਫ ਭਾਵੁਕ ਹੋ ਗਏ ਜਿਸ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਹਿੰਮਤ ਦਿੱਤੀ l ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਉਤਾਰ-ਚੜਾਅ ਕਿਸੇ ਵੀ ਵੱਡੇ ਮਿਸ਼ਨ ਦਾ ਹਿੱਸਾ ਹਨ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com