ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Date: 13 September 2019
RAJESH DEHRA, RAJPURA
ਰਾਜਪੁਰਾ, 13 ਸਤੰਬਰ( RAJESH DEHRA )

ਸਥਾਨਕ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮਦਿਨ ਮੌਕੇ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਮੌਕੇ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਨੇ ਵਧਾਈ ਸੰਦੇਸ਼ ਭੇਜ ਕੇ ਹਾਜ਼ਰੀ ਲਗਵਾਈ, ਜਦ ਕਿ ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ ਕੁਮਾਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। 'ਪਰਖ-2019' ਤਹਿਤ ਕਰਵਾਏ ਗਏ ਇਸ ਸਮਾਰੋਹ ਦੌਰਾਨ ਡਾ. ਢੇਸਾ ਵੱਲੋਂ ਵਿਲੱਖਣ ਸੋਚ ਦਾ ਪ੍ਰਗਟਾਵਾ ਕਰਨ ਵਾਲੇ ਅਤੇ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਵਿਚ ਮੈਰਿਟ 'ਤੇ ਆਉਣ ਵਾਲੇ 15 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਕਾਲਜ ਮੈਨੇਨਮੈੰਟ ਦੇ ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਡਾ. ਜਗੀਰ ਸਿੰਘ ਢੇਸਾ ਦੀ ਤਾਰੀਫ ਕਰਦਿਆਂ ਕਿਹਾ ਕਿ ਅਧਿਆਪਕ ਨੂੰ ਵਿਦਿਆਰਥੀਆਂ ਲਈ ਆਦਰਸ਼ ਹੋਣਾ ਚਾਹੀਦਾ ਹੈ, ਕਿਉਂ ਜੋ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਿਚ ਇੱਕ ਯੋਗ ਤੇ ਆਦਰਸ਼ ਅਧਿਆਪਕ ਹੀ ਯੋਗਦਾਨ ਪਾ ਸਕਦਾ ਹੈ। ਇਸ ਤੋਂ ਪਹਿਲਾਂ ਡਾ. ਜਗੀਰ ਸਿੰਘ ਢੇਸਾ ਨੇ ਸਮਾਰੋਹ ਦੇ ਉਦੇਸ਼ ਬਾਰੇ ਰੌਸ਼ਨੀ ਪਾਉੰਦਿਆਂ ਕਿਹਾ ਕਿ ਹਰ ਵਰ੍ਹੇ ਸਿਰਜਨਾਤਮਿਕ ਲੇਖ ਮੁਕਾਬਲੇ ਕਰਵਾ ਕੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿੱਦਿਅਕ ਖੇਤਰ ਵਿਚ ਇੰਸਟੀਚਿਊਟ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਦੋਂ ਕਿ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪਿ੍ੰਸੀਪਲ ਡਾ. ਗੁਰਮੀਤ ਸਿੰਘ ਨੇ ਆਪਣੇ ਸਬੋਧਨ 'ਚ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਪਿਛੋਂ ਸਿਰਜਣਾਤਮਿਕ ਲੇਖ ਮੁਕਾਬਲਿਆਂ ਵਿਚੋਂ ਬੀ. ਏ. ਭਾਗ ਪਹਿਲਾ ਦੀ ਵਿਦਿਆਰਥੀਣ ਅਮਨਦੀਪ ਕੌਰ ਨੂੰ ਪਹਿਲੇ ਇਨਾਮ ਵੱਜੋਂ 1100 ਰੁਪਏ ਨਕਦ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦਿੱਤਾ ਗਿਆ। ਦੂਜਾ ਨਾਮ ਐਮ.ਸੀ.ਏ. ਭਾਗ ਤੀਜਾ ਦੀ ਵਿਦਿਆਰਥਣ ਇਵਨੀਤ ਕੌਰ ਨੂੰ 700 ਰੁਪਏ ਦਿੱਤਾ ਗਿਆ। ਤੀਜੇ ਸਥਾਨ ਲਈ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਅਰੁਣ ਕੁਮਾਰ ਨੂੰ 500 ਰੁਪਏ ਨਕਦ, ਸਰਟੀਫ਼ਿਕੇਟ ਤੇ ਯਾਦਗਾਰੀ ਚਿੰਨ੍ਹ ਦਿੱਤਾ ਗਿਆ। ਇਸ ਤੋਂ ਇਲਾਵਾ ਪੀ.ਆਈ.ਐੱਮ.ਟੀ ਦੇ ਯੂਨੀਵਰਸਿਟੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀ ਐੱਮ.ਸੀ.ਏ. ਭਾਗ ਦੂਜਾ ਦੀ ਪ੍ਰਿਯੰਕਾ, ਅੰਜਲੀ, ਅੰਮ੍ਰਿਤ ਕੌਰ, ਐੱਮ.ਸੀ.ਏ. ਭਾਗ ਤੀਜਾ ਦੇ ਚੈਰੀ ਘੁੰਮਣ, ਨਿਸ਼ਾ ਰਾਣੀ, ਦਿਨੇਸ਼ ਕੁਮਾਰ, ਐੱਮ.ਬੀ.ਏ. ਭਾਗ ਪਹਿਲਾ ਦੀ ਪ੍ਰਭਜੋਤ ਕੌਰ, ਗੁਰਵਿੰਦਰ ਕੌਰ, ਸ਼ੁਭਮ ਸਿੰਘ, ਐੱਮ.ਬੀ.ਏ. ਭਾਗ ਦੂਜਾ ਦੀ ਨਿਸ਼ਾ ਪੁਰੀ, ਜਸਪ੍ਰੀਤ ਕੌਰ, ਗੁਰਿੰਦਰ ਕੌਰ ਦਾ ਨੂੰ 500-500 ਰੁਪਏ ਨਕਦ, ਯਾਦਗਾਰੀ ਚਿੰਨ੍ਹ ਅਤੇ ਸਰਟੀਫਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਨ ਆਰਟ ਅੈੰਡ ਕਲਚਰ ਡਾ. ਸੁਰੇਸ਼ ਨਾਇਕ, ਪ੍ਰੋ. ਬਲਜਿੰਦਰ ਸਿੰਘ ਗਿੱਲ, ਪ੍ਰੋ. ਗੀਤਾ ਜੌਲੀ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸੰਦੀਪ ਕੁਮਾਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਮੀਨੂੰ ਮਹਿਤਾ, ਪ੍ਰੋ. ਜੋਤੀ ਮੰਗਾ, ਪ੍ਰੋ. ਬਪਿੰਦਰ ਕੌਰ, ਪ੍ਰੋ. ਪ੍ਰਿਯਾਕਾ, ਮੰਜੂ ਬਾਲਾ, ਰੋਹਿਤ, ਜਤਿਨ ਕੁਮਾਰ, ਅਨਿਲ ਕੁਮਾਰ ਸਮੇਤ ਵਾਲੰਟੀਅਰ ਵਿਦਿਆਰਥੀ ਵੀ ਹਾਜ਼ਰ ਰਹੇ। ਮੌਕੇ 'ਤੇ ਪੰਜਾਬੀ ਵਿਭਾਗ ਤੇ ਪਟੇਲ ਕਾਲਜ ਵੱਲੋਂ ਵੀ ਡਾ. ਜਗੀਰ ਸਿੰਘ ਢੇਸਾ ਨੂੰ ਸਨਮਾਨਿਤ ਕੀਤਾ ਗਿਆ। ਜਦ ਕਿ ਸਮਾਗਮ 'ਚ ਪ੍ਰੋ. ਹਰਪ੍ਰੀਤ ਕੌਰ ਨੇ ਮੰਚ ਸਚੰਲਨ ਦੀ ਭੂਮਿਕਾ ਨਿਭਾਈ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com