Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੰਮ੍ਰਿਤਸਰ ਜੇਲ੍ਹ ਵਿਚੋਂ ਕੈਦੀ ਫ਼ਰਾਰ

ਅੰਮ੍ਰਿਤਸਰ, ਇਕ ਨਾਮੀਂ ਤਸਕਰ ਵਧੇਰੇ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿਚੋਂ ਭੱਜਣ ਵਿਚ ਸਫਲ ਹੋ ਗਿਆ। ਇਸ ਸਬੰਧ ਵਿਚ ਜੇਲ ਪ੍ਰਸ਼ਾਸਨ ਵੱਲੋਂ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਕੱਲ੍ਹ ਜੇਲ੍ਹ ’ਚੋਂ ਫਰਾਰ ਹੋਏ ਕੈਦੀ ਦੀ ਪਛਾਣ ਸੁਖਬੀਰ ਸਿੰਘ ਉਰਫ ਸੁੱਖਾ ਦੱਸੀ ਗਈ ਹੈ। ਉਸ ਨੂੰ ਪਿਛਲੇ ਸਾਲ ਐਨ.ਡੀ.ਪੀ.ਐਸ. ਐਕਟ ਹੇਠ ਕਾਬੂ ਕੀਤਾ ਗਿਆ ਸੀ। ਉਸ ਕੋਲੋਂ 14 ਕਿਲੋ ਹੈਰੋਇਨ ਕਾਬੂ ਕੀਤੀ ਸੀ। ਉਹ ਥਾਣਾ ਸਰਾਏਂ ਅਮਾਨਤ ਖਾਂ ਹੇਠ ਆਉਂਦੇ ਸਰਹੱਦੀ ਪਿੰਡ ਭੂਸੇ ਦਾ ਵਾਸੀ ਹੈ। ਕੱਲ੍ਹ ਸਵੇਰ ਸਮੇਂ ਲਗਪਗ 8 ਵਜੇ ਇਹ ਤਸਕਰ ਜੇਲ੍ਹ ਮੁਲਾਜ਼ਮਾਂ ਨੂੰ ਚਕਮਾ ਦੇ ਅਤੇ ਸੰਘਣੀ ਧੁੰਦ ਦਾ ਫਾਇਦਾ ਲੈਣ ਕੇ ਭੱਜਣ ਵਿਚ ਸਫਲ ਹੋ ਗਿਆ। ਉਸ ਦੇ ਕੁਝ ਸਾਥੀਆਂ ਨੇ ਧੁੰਦ ਵਿਚ ਜੇਲ੍ਹ ਦੇ ਬਾਹਰੋਂ ਟਾਵਰ ਨੰਬਰ 3 ਨੇੜੇ ਇਕ ਰੱਸਾ ਅੰਦਰ ਸੁੱਟਿਆ ਜਿਸ ਦੀ ਮਦਦ ਨਾਲ ਉਹ ਕੰਧ ਟੱਪ ਕੇ ਬਾਹਰ ਨਿਕਲ ਗਿਆ। ਜੇਲ੍ਹ ਪ੍ਰਸ਼ਾਸਨ ਨੂੰ ਇਸ ਕੰਧ ’ਤੇ ਪੈਰਾਂ ਦੇ ਅਤੇ ਰੱਸੇ ਦੇ ਨਿਸ਼ਾਨ ਵੀ ਮਿਲੇ ਹਨ। ਮਾਮਲਾ ਬਾਅਦ ਦੁਪਹਿਰ ਉਸ ਵੇਲੇ ਸਾਹਮਣੇ ਆਇਆ ਜਦੋਂ ਕੈਦੀਆਂ ਤੇ ਹਵਾਲਾਤੀਆਂ ਦੀ ਬੰਦੀ ਦਾ ਸਮਾਂ ਸੀ। ਸੁੱਖਾ ਜੇਲ੍ਹ ਦੀ ਸੱਤ ਨੰਬਰ ਬੈਰਕ ਵਿਚ ਬੰਦ ਸੀ। ਇਸ ਬੈਰਕ ਦੇ ਨਿਗਰਾਨ ਵਾਰਡਨ ਦਿਲਬਾਗ ਸਿੰਘ ਨੇ ਉਸ ਕੈਦੀ ਨੂੰ 17 ਜਨਵਰੀ ਨੂੰ ਦੇਖਿਆ ਸੀ ਪਰ ਅਗਲੇ ਦਿਨ ਉਹ ਦਿਖਾਈ ਨਹੀਂ ਦਿੱਤਾ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਜੇਲ੍ਹ ਸੁਪਰਡੈਂਟ ਨੂੰ ਦਿੱਤੀ। ਇਸ ਸਬੰਧ ਵਿਚ ਥਾਣਾ ਵਿਖੇ ਧਾਰਾ 222, 223, 224, 225ਏ-120 ਬੀ.ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਸਹਾਇਕ ਸੁਪਰਡੈਂਟ ਅਤੇ ਚਾਰ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਮੁਲਾਜ਼ਮਾਂ ਵਿਚ ਜਸਪਾਲ ਸਿੰਘ, ਵਾਰਡਨ ਅਵਤਾਰ ਸਿੰਘ, ਸੁਰਜੀਤ ਸਿੰਘ, ਹਰਪਾਲ ਸਿੰਘ ਤੇ ਰਜਿੰਦਰ ਕੁਮਾਰ ਸ਼ਾਮਲ ਹਨ।


© 2013 punjabinfoline.com

punjab infoline arash info