Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

...ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਭਾਰਤੀਆਂ ਦੇ ਅੰਗ੍ਰੇਜ਼ੀ ਉਚਾਰਨ ਦਾ ਉਡਾਇਆ ਮਜ਼ਾਕ

Date: Jan 28, 2012

Report By: PI Bureau
Ludhiana
ਵਾਸ਼ਿੰਗਟਨ, ਅਮਰੀਕਾ 'ਚ ਨੇੜੇ ਆ ਰਹੀ ਰਾਸ਼ਟਰਪਤੀ ਦੀ ਚੋਣ ਦਰਮਿਆਨ ਸਿਆਸਤਦਾਨਾਂ ਵਲੋਂ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਮਜ਼ਾਕ ਉਡਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸੇ ਲੜੀ 'ਚ ਅਮਰੀਕਾ ਦੇ ਉਪ ਰਾਸ਼ਟਰਪਤੀ ਬਿਦੇਨ ਨੇ ਵੀਰਵਾਰ ਰਾਤ ਇਥੇ ਇਕ ਜਲਸੇ 'ਚ ਭਾਸ਼ਣ ਕਰਦਿਆਂ ਭਾਰਤੀਆਂ ਦੇ ਅੰਗ੍ਰੇਜ਼ੀ ਉਚਾਰਨ ਦੀ ਨਕਲ ਲਗਾ ਕੇ ਮਜ਼ਾਕੀਆ ਲਹਿਜੇ ਵਿਚ ਉਸ ਦੀ ਵਰਤੋਂ ਕੀਤੀ। ਉਪ ਰਾਸ਼ਟਰਪਤੀ ਭਾਰਤੀ-ਅਮਰੀਕੀ ਭਾਈਚਾਰੇ ਵਿਰੁੱਧ ਇਸ ਤੋਂ ਪਹਿਲਾਂ ਵੀ ਨਾਂਹ -ਪੱਖੀ ਟਿੱਪਣੀਆਂ ਕਰਦੇ ਰਹੇ ਹਨ। ਇਥੋਂ ਦੀ ਇਕ ਅਖਬਾਰ 'ਚ ਛਪੀ ਖਬਰ ਮੁਤਾਬਿਕ ਉਪ ਰਾਸ਼ਟਰਪਤੀ ਨੇ ਹੈਂਪਸ਼ਾਇਰ ਵਿਖੇ ਇਕ ਜਲਸੇ 'ਚ ਬੋਲਦਿਆਂ ਵਿਦੇਸ਼ਾਂ ਵਲੋਂ ਅਮਰੀਕੀ ਕਾਲ ਸੈਂਟਰ ਦੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹਣ ਬਾਰੇ ਬਿਆਨ ਦਿੰਦਿਆਂ ਦੋ ਵਾਰੀ ਭਾਰਤੀ ਲੋਕਾਂ ਦੇ ਅੰਗ੍ਰੇਜ਼ੀ ਬੋਲਣ ਦੇ ਢੰਗ ਦਾ ਮਜ਼ਾਕ ਉਠਾਇਆ। ਖਬਰਾਂ ਮੁਤਾਬਿਕ ਉਨ੍ਹਾਂ ਆਪਣੇ ਭਾਸ਼ਣ 'ਚ ਭਾਰਤ ਦਾ ਨਾਂ ਲੈ ਕੇ ਜ਼ਿਕਰ ਕੀਤਾ। ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਇਕ ਪ੍ਰਸਿੱਧ ਟੀ.ਵੀ. ਪ੍ਰੋਗਰਾਮ 'ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਵੀ ਮਜ਼ਾਕੀਆ ਟਿੱਪਣੀ ਕੀਤੀ ਗਈ ਸੀ।



© 2012 punjabinfoline.com

punjab infoline arash info