Date:
Jan 28, 2012
ਚੰਡੀਗੜ੍ਹ, ਬਿਹਾਰ ਦੇ ਉਪ ਮੁਖ ਮੰਤਰੀ ਸੁਸ਼ੀਲ ਮੋਦੀ ਨਾਲ ਸ਼ੁੱਕਰਵਾਰ ਨੂੰ ਰਾਜ ਸਭਾ ਮੈਂਬਰ ਤੇ ਛੋਟੇ ਪਰਦੇ ਦੀ ਅਦਾਕਾਰਾ ਸਮ੍ਰਿਤੀ ਇਰਾਨੀ ਹਵਾਈ ਹਾਦਸਾ ਹੋਣ ਤੋਂ ਵਾਲ-ਵਾਲ ਬਚ ਗਏ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦੌਰਾਨ ਉਹ ਰੈਲੀਆਂ ਨੂੰ ਸੰਬੋਧਨ ਕਰਨ ਆ ਰਹੇ ਸਨ ਪਰ ਅਚਾਨਕ ਉਨ੍ਹਾਂ ਦੇ ਏਅਰਕਰਾਫਟ 'ਚ ਤਕਨੀਕੀ ਖਰਾਬੀ ਪੈਦਾ ਹੋ ਗਈ। ਪਾਇਲਟ ਦੀ ਸਮਝਦਾਰੀ ਦੇ ਚਲਦੇ ਵਾਲ-ਵਾਲ ਬਚ ਗਏ। ਇਹ ਦੋਨੋਂ ਚੋਣਾਂ ਦੇ ਮੱਦੇਨਜ਼ਰ ਪਠਾਨਕੋਟ ਤੇ ਲੁਧਿਆਣਾ 'ਚ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਪਾਇਲਟ ਨੇ ਬੜੀ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਚੰਡੀਗੜ੍ਹ 'ਚ ਹੀ ਐਮਰਜੈਂਸੀ ਲੈਂਡਿੰਗ ਕਰ ਦਿੱਤੀ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਦੱਸਿਆ ਕਿ ਲੁਧਿਆਣਾ ਤੋਂ ਪਠਾਨਕੋਟ ਜਾਂਦੇ ਹੋਏ ਨੈਵੀਗੇਸ਼ਨ ਸਿਸਟਮ ਫੇਲ ਹੋ ਗਿਆ, ਜਿਸ ਦੇ ਚਲਦੇ ਪਾਇਲਟ ਭਟਕ ਗਿਆ। ਪਾਇਲਟ ਅਕਸਰ ਦਿੱਲੀ ਤੋਂ ਚੰਡੀਗੜ੍ਹ ਆਉਂਦਾ ਜਾਂਦਾ ਰਹਿੰਦਾ ਹੈ। ਉਨ੍ਹਾਂ ਨੇ ਅੰਦਾਜ਼ੇ ਨਾਲ ਚੰਡੀਗੜ੍ਹ 'ਚ ਲੈਂਡਿੰਗ ਕਰਾ ਦਿੱਤੀ, ਜਿਸ ਨਾਲ ਲੁਧਿਆਣਾ ਤੇ ਪਠਾਨਕੋਟ 'ਚ ਹੋਣ ਵਾਲੇ ਪ੍ਰੋਗਰਾਮ ਪ੍ਰਭਾਵਿਤ ਹੋ ਗਏ। ਸਮ੍ਰਿਤੀ ਚੰਡੀਗੜ੍ਹ ਤੋਂ ਹੁਣ ਅਲੱਗ ਪਲੇਨ 'ਚ ਅਬੋਹਰ 'ਚ ਪਹੁੰਚੀ ਹੈ, ਜਿਥੇ ਉਹ ਭਾਜਪਾ ਉਮੀਦਵਾਰ ਵਿਜੇ ਲਕਸ਼ਮੀ ਭਾਦੂ ਦੇ ਪੱਖ 'ਚ ਪ੍ਰਚਾਰ ਕਰੇਗੀ।