ਨਿਊਯਾਰਕ, ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਆਪਣੀ ਆਈਪੀਓ ਲਈ ਅਗਲੇ ਹਫ਼ਤੇ ਦਸਤਾਵੇਜ਼ ਜਮਾ ਕਰ ਸਕਦੀ ਹੈ। ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ।
ਜਾਣਕਾਰੀ ਅਨੁਸਾਰ ਮਾਰਕ ਜੁਕਰਬਰਗ ਦੀ ਕੰਪਨੀ ਫੇਸਬੁੱਕ ਨੇ ਇਸ ਸੌਦੇ ਲਈ ਨਿਵੇਸ਼ ਬੈਂਕ ਮਾਰਗਨ ਸਟੈਨਲੀ ਨੂੰ ਨਿਯੁਕਤ ਕੀਤਾ ਹੈ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦੇ ਹਵਾਲੇ ਦੁਆਰਾ ਲਿਖਿਆ ਹੈ, ''ਫੇਸਬੁੱਕ ਆਉਣ ਵਾਲੇ ਬੁੱਧਵਾਰ ਨੂੰ ਸੇਕ ਕੋਲ ਦਸਤਾਵੇਜ਼ ਜਮਾ ਕਰਵਾ ਸਕਦੀ ਹੈ।''
ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ ਜਿਸ ਨਾਲ ਫੇਸਬੁੱਕ ਦਾ ਮੁਲਾਂਕਣ 75 ਅਰਬ ਡਾਲਰ ਤੋਂ 100 ਅਰਬ ਡਾਲਰ ਵਿਚਕਾਰ ਹੋਵੇਗਾ। ਫੇਸਬੁੱਕ ਨਾਲ ਲਗਭਗ 80 ਕਰੋੜ ਲੋਕ ਜੁੜੇ ਹੋਏ ਹਨ ਅਤੇ ਇਸਦੇ ਕਰਮਚਾਰੀਆਂ ਦੀ ਗਿਣਤੀ 3,000 ਹੈ।

