ਟੋਕੀਓ, ਮੱਧ ਜਪਾਨ ਦੇ ਯਾਮਾਨਾਸ਼ੀ ਪ੍ਰੀਫੈਕਚਰ 'ਚ ਅੱਜ 5.5 ਤੀਵਰਤਾ ਦਾ ਭੁਚਾਲ ਆਇਆ ਪਰ ਇਸ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਪਾਨ ਦੀ ਭੁਚਾਲ ਏਜੈਂਸੀ ਨੇ ਦੱਸਿਆ ਕਿ ਇਸ ਭੁਚਾਲ ਦਾ ਕੇਂਦਰ ਲੱਗਭਗ 20 ਕਿਲੋਮੀਟਰ ਡੂੰਘਾ ਸੀ।
ਪਿੱਛਲੇ ਸਾਲ 11 ਮਾਰਚ ਨੂੰ ਟੋਕੀਓ ਤੋਂ ਲੱਗਭਗ 230 ਕਿਲੋਮੀਟਰ ਉੱਤਰ-ਪੂਰਵ 'ਚ 9 ਤੀਵਰਤਾ ਦਾ ਭੁਚਾਲ ਆਇਆ ਅਤੇ ਸੁਨਾਮੀ ਉੱਠੀ ਜਿਸ ਨਾਲ ਲੱਗਭਗ 20,000 ਲੋਕਾਂ ਦੀ ਮੌਤ ਹੋ ਗਈ ਜਾਂ ਲਾਪਤਾ ਹੋ ਗਏ। ਜਪਾਨ ਵਿਸ਼ਵ 'ਚ ਭੁਚਾਲ ਦੀ ਦ੍ਰਿਸ਼ਟੀ ਤੋਂ ਸੱਭ ਤੋਂ ਵੱਧ ਸੰਵੇਦਨਸ਼ੀਲ ਦੇਸ਼ਾਂ 'ਚੋਂ ਇਕ ਹੈ।

