ਮੈਕਸੀਕੋ ਦੀ ਇਕ ਜੇਲ 'ਚ ਹਿੰਸਾ, 4 ਮਰੇ
Date: Jan 29, 2012
ਸਿਯੂਡਾਡ ਜੁਆਰੇਜ, ਮੈਕਸੀਕੋ ਦੀ ਇਕ ਜੇਲ 'ਚ ਕੈਦੀਆਂ ਦਰਮਿਆਨ ਹੋਈ ਹਿੰਸਕ ਝੜਪ 'ਚ ਘੱਟੋ-ਘੱਟ ਚਾਰ ਕੈਦੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਖ਼ਬਰਾਂ ਮੁਤਾਬਿਕ ਕੈਦੀਆਂ ਦਰਮਿਆਨ ਨਸ਼ੀਲੀਆਂ ਵਸਤਾਂ ਨੂੰ ਲੈ ਕੇ ਇਹ ਝ²ੜਪਾਂ ਹੋਈਆਂ। ਝੜਪਾਂ ਦੌਰਾਨ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਇਹ ਹਥਿਆਰ ਬੀਤੇ ਦਿਨੀਂ ਹੀ ਜੇਲ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ ਸਨ। ਮੈਕਸੀਕੋ ਦੁਨੀਆ ਦਾ ਇਕ ਅਜਿਹਾ ਦੇਸ਼ ਹੈ ਜਿਥੇ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਵੱਡੀ ਪੱਧਰ 'ਤੇ ਹੁੰਦੀ ਹੈ ਅਤੇ ਹਰ ਸਾਲ ਸੈਂਕੜੇ ਵਿਅਕਤੀ ਇਸ ਕਾਰਨ ਹੋਣ ਵਾਲੀਆਂ ਝੜਪਾਂ 'ਚ ਮਾਰੇ ਜਾਂਦੇ ਹਨ।
Tags: ਮੈਕਸੀਕੋ





