ਸਾਬਕਾ ਰਾਸ਼ਟਰਪਤੀ ਕਲਾਮ ਤੇ ਜਸਟਿਸ ਸੰਤੋਸ਼ ਹੇਗੜੇ ਨੂੰ ਜਿੰਦਲ ਪੁਰਸਕਾਰ
ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਕਰਨਾਟਕ ਦੇ ਸਾਬਕਾ ਲੋਕ ਆਯੁਕਤ ਸੰਤੋਸ਼ ਹੇਗੜੇ ਸਮੇਤ 27 ਲੋਕਾਂ ਨੂੰ ਵੱਖ-ਵੱਖ ਖੇਤਰਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਕੰਮਾਂ ਲਈ ਐੱਸ. ਆਰ. ਜਿੰਦਲ ਪੁਰਸਕਾਰ ਸਨਮਾਨਿਤ ਕੀਤਾ ਜਾਵੇਗਾ।
ਇਹ ਪੁਰਸਕਾਰ 23 ਫਰਵਰੀ ਨੂੰ ਸੀਤਾਰਾਮ ਜਿੰਦਲ ਨੂੰ ਫਾਊਂਡੇਸ਼ਨ ਵਲੋਂ ਦਿੱਤੇ ਜਾਣਗੇ। ਸੀਤਾਰਾਮ ਜਿੰਦਲ ਫਾਊਂਡੇਸ਼ਨ ਵਲੋਂ ਜਾਰੀ ਬਿਆਨ ਮੁਤਾਬਕ ਕਲਾਮ ਨੂੰ ਵਿਗਿਆਨ ਦੇ ਖੇਤਰ 'ਚ ਅਤੇ ਹੇਗੜੇ ਨੂੰ ਸਮਾਜਿਕ ਵਿਕਾਸ ਦੇ ਖੇਤਰ 'ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੁਰਸਕਾਰ ਸਰੂਪ ਸਾਰਿਆਂ ਨੂੰ ਇਕ-ਇਕ ਕਰੋੜ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਦਿੱਤੇ ਜਾਣਗੇ। ਫਾਊਂਡੇਸ਼ਨ ਦੇ ਸਰਪ੍ਰਸਤ ਅਤੇ ਜਿੰਦਲ ਐਲੂਮੀਨੀਅਮ ਦੇ ਸੀ. ਐੱਮ. ਡੀ. ਸੀਮਾ ਰਾਮ ਜਿੰਦਲ ਨੇ ਕਿਹਾ ਕਿ ਇਸ ਪੁਰਸਕਾਰ ਦੀ ਸਥਾਪਨਾ ਦਾ ਉਦੇਸ਼ ਲੋਕਾਂ ਨੂੰ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ, ਸਿਹਤ, ਦਿਹਾਤੀ ਵਿਕਾਸ ਦੇ ਖੇਤਰ 'ਚ ਯੋਗਦਾਨ ਲਈ ਜਿੰਦਲ ਪੁਰਸਕਾਰ ਅਤੇ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ, ਦਿਹਾਤੀ ਵਿਕਾਸ ਅਤੇ ਵੀਰਤਾ ਦੇ ਖੇਤਰ 'ਚ ਵਿਸ਼ੇਸ਼ ਕੰਮ ਲਈ ਐੱਸ. ਆਰ. ਜਿੰਦਲ ਪੁਰਸਕਾਰ ਦਿੱਤੇ ਜਾਣਗੇ।





