Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਰਨਾਟਕ ਦੇ ਮੰਤਰੀ ਦਾ ਸਟੇਜ ‘ਤੇ ਬੇਹੋਸ਼ ਹੋਣ ਬਾਅਦ ਦੇਹਾਂਤ

ਬੰਗਲੌਰ, ਸੀਨੀਅਰ ਭਾਜਪਾ ਆਗੂ ਅਤੇ ਕਰਨਾਟਕ ਦੇ ਉੱਚ ਸਿੱਖਿਆ ਮੰਤਰੀ ਵੀ.ਐਸ. ਅਚਾਰੀਆ ਅੱਜ ਇੱਥੇ ਇਕ ਸਮਾਰੋਹ ਦੌਰਾਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 71 ਸਾਲਾ ਸ੍ਰੀ ਅਚਾਰੀਆ ਦੀ ਸਿਹਤ ਪਿਛਲੇ ਕਾਫੀ ਸਮੇਂ ਤੋਂ ਠੀਕ ਨਹੀਂ ਸੀ। ਉਹ ਵਿਧਾਨਕ ਕੌਂਸਲ ਦੇ ਮੈਂਬਰ ਸਨ। ਉਨ੍ਹਾਂ ਦਾ ਜਨਮ 6 ਜੁਲਾਈ 1940 ਨੂੰ ਹੋਇਆ ਸੀ ਅਤੇ ਉਨ੍ਹਾਂ ਆਪਣਾ ਰਾਜਸੀ ਕਰੀਅਰ ਸੱਤਵੇਂ ਦਹਾਕੇ ‘ਚ ਭਾਰਤੀ ਜਨ ਸੰਘ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਸੂਬੇ ਦੇ ਗ੍ਰਹਿ ਮੰਤਰੀ ਵਜੋਂ ਵੀ ਸੇਵਾ ਨਿਭਾਈ।

Last 20 Storys


© 2013 punjabinfoline.com

punjab infoline arash info