Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਮ੍ਰਤਿਯਾ ਸੇਨ ਨੂੰ ਓਬਾਮਾ ਨੇ ਕੀਤਾ ਸਨਮਾਨਿਤ

ਵਾਸ਼ਿੰਗਟਨ, ਭਾਰਤੀ ਅਰਥ ਸ਼ਾਸਤਰੀ ਅਤੇ 1998 'ਚ ਅਰਥ ਸ਼ਾਸਤਰ ਦੀ ਨੋਬਲ ਪੁਰਸਕਾਰ ਜੇਤੂ ਅਮ੍ਰਤਿਯਾ ਸੇਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਥੇ ਵ੍ਹਾਈਟ ਹਾਊਸ 'ਚ ਇਕ ਸ਼ਾਨਦਾਰ ਸਮਾਰੋਹ 'ਚ 'ਨੈਸ਼ਨਲ ਮੈਡਲਜ਼ ਆਫ਼ ਆਰਟਸ ਐਂਡ ਹਿਊਮੈਨਿਟੀਜ਼' ਐਵਾਰਡ ਨਾਲ ਸਨਮਾਨਿਤ ਕੀਤਾ। ਓਬਾਮਾ ਨੇ 78 ਸਾਲਾ ਸੇਨ ਨੂੰ ਸਾਲ 2011 ਦਾ ਇਹ ਐਵਾਰਡ ਪ੍ਰਦਾਨ ਕਰਨ ਤੋਂ ਪਹਿਲਾਂ ਕਿਹਾ ਕਿ ਸਾਡੇ ਕੋਲ ਅਰਥ ਸ਼ਾਸਤਰੀ ਵੀ ਹਨ, ਜੋ ਹਮੇਸ਼ਾ ਸਾਹਮਣੇ ਨਹੀਂ ਆਉਂਦੇ ਹਨ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਦੇ ਫ਼ੌਜੀ ਸਹਾਇਕ ਨੇ ਪ੍ਰਸ਼ੰਸ਼ਾ ਪੱਤਰ ਪੜ੍ਹਿਆ, ਜਿਸ 'ਤੇ ਲਿਖਿਆ ਸੀ ਕਿ ਸੇਨ ਨੂੰ ਗਰੀਬੀ, ਅਕਾਲ ਅਤੇ ਅਨਿਆਏ ਦੇ ਸੰਬੰਧ 'ਚ ਉਨ੍ਹਾਂ ਦੀ ਦੂਰਦ੍ਰਿਸ਼ਟੀ ਲਈ ਉਨ੍ਹਾਂ ਨੂੰ 'ਨੈਸ਼ਨਲ ਮੈਡਲਜ਼ ਆਫ਼ ਆਰਟਸ ਐਂਡ ਹਿਊਮੈਨਿਟੀਜ਼' ਐਵਾਰਡ ਪ੍ਰਦਾਨ ਕੀਤਾ ਜਾਂਦਾ ਹੈ


© 2013 punjabinfoline.com

punjab infoline arash info