ਜੀਵਨ ਤਾਂ ਭਗਵਾਨ ਦੇ ਹੱਥਾਂ 'ਚ ਹੈ : ਹਾਈ ਕੋਰਟ
Date: Mar 02, 2012
ਮੁੰਬਈ, ਬੰਬਈ ਹਾਈ ਕੋਰਟ ਨੇ ਸ਼ਹਿਰ ਦੇ ਇਕ ਡਾਕਟਰ ਵਿਰੁੱਧ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਵਲੋਂ ਜਾਰੀ ਕੀਤੀ ਗਈ ਚੇਤਾਵਨੀ 'ਤੇ ਰੋਕ ਲਗਾਉਂਦੇ ਹੋਏ ਅੱਜ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸੇ ਵਿਅਕਤੀ ਦੀ ਜਾਨ ਭਗਵਾਨ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਕਦੇ-ਕਦੇ ਡਾਕਟਰ ਬੇਵੱਸ ਹੋ ਸਕਦਾ ਹੈ।
ਜਸਟਿਸ ਪੀ. ਬੀ. ਮਜੂਮਦਾਰ ਅਤੇ ਜਸਟਿਸ ਆਰ. ਡੀ. ਧਨੁਕਾ ਦੀ ਇਕ ਡਵੀਜ਼ਨ ਬੈਂਚ ਨੇ ਡਾ. ਵਿਕਰਮ ਸਾਂਘਵੀ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਕਿਹਾ। ਬੈਂਚ ਨੇ ਐੱਮ. ਸੀ. ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।





