Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੇਦੀਯੁਰੱਪਾ ਮੁੜ ਬਣਨਗੇ ਮੁਖ ਮੰਤਰੀ

ਨਵੀਂ ਦਿੱਲੀ, ਬਗਾਵਤ 'ਤੇ ਉਤਰੇ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਦਾ ਕਰਨਾਟਕ ਦਾ ਮੁੜ ਤੋਂ ਮੁਖ ਮੰਤਰੀ ਬਣਨਾ ਤੈਅ ਲੱਗਦਾ ਹੈ। ਭਾਜਪਾ ਦੇ ਵਧੇਰੇ ਨੇਤਾ ਹੁਣ ਯੇਦੀਯੁਰੱਪਾ ਨੂੰ ਮੁਖ ਮੰਤਰੀ ਦੀ ਕੁਰਸੀ ਸੌਂਪਣ ਲਈ ਤਿਆਰ ਹੋ ਗਏ ਹਨ। ਯੇਦੀਯੁਰੱਪਾ ਨੇ 70 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਹੈ। ਸੂਚਨਾ ਮੁਤਾਬਕ ਯੇਦੀਯੁਰੱਪਾ ਨੇ ਬਗਾਵਤੀ ਰੁਖ਼ ਛੱਡ ਕੇ ਹਾਈ ਕਮਾਨ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ ਹੈ। ਇਸ ਲਈ ਉਹ ਦਿੱਲੀ ਜਾ ਰਹੇ ਹਨ ਜਿਥੇ ਉਹ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਨਗੇ। ਦਬਾਅ ਅੱਗੇ ਭਾਜਪਾ ਲੀਡਰਸ਼ਿਪ ਉਦੋਂ ਹੀ ਝੁਕ ਗਈ ਸੀ ਜਦੋਂ ਯੇਦੀਯੁਰੱਪਾ ਦੇ ਹਮਾਇਤੀ ਵਿਧਾਇਕਾਂ ਨੇ ਮੰਗਲਵਾਰ ਨੂੰ ਵਿਧਾਨ ਸਭਾ ਦੇ ਬਜਟ ਸਮਾਗਮ ਦਾ ਬਾਈਕਾਟ ਕੀਤਾ ਸੀ ਅਤੇ ਰਾਜ ਸਭਾ ਦੀਆਂ ਚੋਣਾਂ ਵਿਚ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ। ਯੇਦੀਯੁਰੱਪਾ ਨੇ ਹਾਈ ਕਮਾਨ ਦੇ ਕਹਿਣ 'ਤੇ ਮੁਖ ਮੰਤਰੀ ਗੌੜਾ ਨੂੰ ਸੂਬਾਈ ਵਿਧਾਨ ਸਭਾ ਵਿਚ 2012-13 ਦਾ ਬਜਟ ਪੇਸ਼ ਕਰਨ 'ਤੇ ਸਹਿਮਤੀ ਪ੍ਰਗਟਾਈ। ਪ੍ਰਾਪਤ ਖਬਰਾਂ ਅਨੁਸਾਰ ਯੇਦੀਯੁਰੱਪਾ ਅੱਜ ਰਾਤ ਦਿੱਲੀ ਪਹੁੰਚ ਗਏ ਹਨ ਅਤੇ ਸਵੇਰੇ ਉਨ੍ਹਾਂ ਦੇ ਭਾਜਪਾ ਨੇਤਾਵਾਂ ਨੂੰ ਮਿਲਣ ਦੀ ਸੰਭਾਵਨਾ ਹੈ।
ਉਧਰ ਕਰਨਾਟਕਾ ਦੇ ਲੋਕ ਆਯੁਕਤ ਵਲੋਂ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਖਿਲਾਫ ਪਰਚਾ ਰੱਦ ਕੀਤੇ ਜਾਣ ਦੇ ਕਰਨਾਟਕ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇ ਦਿਤੀ ਗਈ ਹੈ। ਕਰਨਾਟਕ ਹਾਈ ਕੋਰਟ ਦੇ ਹੁਕਮ ਵਿਰੁੱਧ ਇਹ ਅਪੀਲ ਸ਼੍ਰੀਜਨ ਬਾਸ਼ਾ ਨੇ ਕੀਤੀ ਸੀ। ਬਾਸ਼ਾ ਇਸ ਮਾਮਲੇ ਵਿਚ ਅਸਲ ਸ਼ਿਕਾਇਤ ਕਰਤਾ ਵੀ ਹੈ। ਬਾਸ਼ਾ ਨੇ ਕਿਹਾ ਹੈ ਕਿ ਲੋਕ ਆਯੁਕਤ ਦੇ ਫੈਸਲੇ ਨੂੰ ਚੁਨੌਤੀ ਦੇਣ ਵਾਲੀ ਯੇਦੀਯੁਰੱਪਾ ਦੀ ਰਿਟ ਵਿਚ ਉਸ ਨੂੰ ਪੱਖ ਨਹੀਂ ਰੱਖਿਆ ਗਿਆ ਸੀ ਅਤੇ ਹਾਈ ਕੋਰਟ ਨੇ ਉਸ ਦਾ ਪੱਖ ਸੁਣੇ ਬਿਨਾਂ ਹੀ 7 ਮਾਰਚ ਨੂੰ ਆਪਣਾ ਫੈਸਲਾ ਸੁਣਾ ਦਿਤਾ ਸੀ।


© 2013 punjabinfoline.com

punjab infoline arash info