Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਮਰੀਕੀ ਸਿਟੀ ਕੌਂਸਲ ਵੱਲੋਂ ਗੁਜਰਾਤ ਦੰਗਿਆਂ ਦੀ ਨਿੰਦਾ ਦਾ ਮਤਾ ਪਾਸ

ਵਾਸ਼ਿੰਗਟਨ, ਅਮਰੀਕੀ ਸਿਟੀ ਕੌਂਸਲ ਨੇ ਮਤਾ ਪਾਸ ਕਰਦਿਆਂ ਗੁਜਰਾਤ ਵਿਚ 2002 ਵਿਚ ਵਾਪਰੇ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੀ ਸਖਤ ਨਿੰਦਾ ਦਾ ਮਤਾ ਪਾਸ ਕੀਤਾ ਹੈ। ਕੌਂਸਲ ਨੇ ਪੀੜਤਾਂ ਨੂੰ ਨਿਆਂ ਦੇਣ ਵਿਚ ਹੋ ਰਹੀ ਦੇਰੀ ’ਤੇ ਫਿਕਰ ਵੀ ਜ਼ਾਹਰ ਕੀਤਾ ਹੈ।
ਟਿਲੀਨੋਇਸ ਸੂਬੇ ਦੇ ਸ਼ਹਿਰ ਹਾਰਵੇ ਦੀ ਸਿਟੀ ਕੌਂਸਲ ਨੇ ਇਸ ਹਫਤੇ ਮਤਾ ਪਾਸ ਕਰਦਿਆਂ ਦੰਗਿਆਂ ਦੇ ਪੀੜਤਾਂ ਸਮੇਤ 27 ਫਰਵਰੀ, 2002 ਨੂੰ ਗੋਧਰਾ ਰੇਲ ਗੱਡੀ ਵਿਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਇਨ੍ਹਾਂ ਦੰਗਿਆਂ ਦੀ ਨਿੰਦਾ ਕਰਦਿਆਂ ਹਾਰਵੇ ਸਿਟੀ ਕੌਂਸਲ ਨੇ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਅਮਨ-ਕਾਨੂੰਨ ਦੀ ਹਾਰ ਦੱਸਿਆ ਹੈ। ਗੋਧਰਾ ਕਾਂਡ ਵਿਚ ਬਚ ਗਏ ਪੀੜਤਾਂ ਨੂੰ ਨਿਆਂ ਦੇਣ ਵਿਚ ਹੋ ਰਹੀ ਦੇਰੀ ਉਤੇ ਵੀ ਇਸ ਮਤੇ ਰਾਹੀਂ ਫਿਕਰ ਜ਼ਾਹਰ ਕੀਤਾ ਗਿਆ। ਇਨ੍ਹਾਂ ਦੰਗਿਆਂ ਤੋਂ ਬਾਅਦ ਬਹੁਤ ਘੱਟ ਕੇਸ ਦਰਜ ਕੀਤੇ ਗਏ ਤੇ ਜੋ ਕੇਸ ਦਰਜ ਹੋਏ ਉਨ੍ਹਾਂ ਵਿਚ ਵੀ ਬਹੁਤ ਘੱਟ ਗਿਣਤੀ ਮੁਲਜ਼ਮਾਂ ਦੀ ਹੀ ਗ੍ਰਿਫਤਾਰੀ ਹੋਈ ਹੈ।
ਇਸ ਮੌਕੇ ਹੋਈ ਮੀਟਿੰਗ ਦੀ ਪ੍ਰਧਾਨਗੀ ਸ਼ਹਿਰ ਦੇ ਮੇਅਰ ਇਰਿਕ ਕੇਲੋਗ ਨੇ ਕੀਤੀ ਅਤੇ ਵੋਟਿੰਗ ਕੌਂਸਲ ਦੇ ਚਾਰ ਮੈਂਬਰਾਂ ਸਮੇਤ ਇਸ ਸਮੇਂ ਹੋਰ ਵੀ ਕਈ ਮੈਂਬਰ ਹਾਜ਼ਰ ਸਨ। ਮੇਅਰ ਕੇਲੋਗ ਨੇ ਕਿਹਾ ਕਿ ਮਹਾਤਮਾ ਗਾਂਧੀ ਵਰਗੇ ਅਹਿੰਸਾ ਦੇ ਪੁਜਾਰੀ ਦੇ ਦੇਸ਼ ਵਿਚ ਅਜਿਹੀ ਹਿੰਸਕ ਘਟਨਾ ਵਾਪਰਨਾ ਸੱਚਮੁੱਚ ਹੀ ਸ਼ਰਮਨਾਕ ਹੈ।


© 2013 punjabinfoline.com

punjab infoline arash info