Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਾਫਿਜ਼ ਸਈਅਦ ਦੇ ਸਿਰ 'ਤੇ 50 ਕਰੋੜ ਦਾ ਇਨਾਮ

ਨਵੀਂ ਦਿੱਲੀ, ਭਾਰਤ ਖਿਲਾਫ ਲਗਾਤਾਰ ਜ਼ਹਿਰ ਉਗਲਣ ਵਾਲੇ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਅਦ 'ਤੇ ਅਮਰੀਕਾ ਨੇ 1 ਕਰੋੜ ਡਾਲਰ ਮਤਲਬ ਲਗਭਗ 50 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ। ਹਾਫਿਜ਼ ਨੂੰ 26/11 ਨੂੰ ਮੁੰਬਈ 'ਤੇ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰ ਮਾਈਂਡ ਵੀ ਮੰਨਿਆ ਜਾਂਦਾ ਹੈ। ਅਮਰੀਕਾ ਨੇ ਇਹ ਇਨਾਮ ਹਾਫਿਜ਼ ਨੂੰ ਫੜਨ ਜਾਂ ਫੜਨ ਵਿਚ ਮਦਦ ਕਰਵਾਉਣ ਵਾਲੀ ਜਾਣਕਾਰੀ ਦੇਣ 'ਤੇ ਰੱਖਿਆ ਹੈ।
ਅਮਰੀਕੀ ਅੰਡਰ ਸਕਿਓਰਟੀ ਆਫ ਸਟੇਟ ਵੇਂਡੀ ਸ਼ਰਮਨ ਨੇ ਭਾਰਤ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸਈਅਦ ਦੇ ਸਾਲੇ ਅਤੇ ਲਸ਼ਕਰ ਦੇ ਸਹਿ-ਸੰਸਥਾਪਕ ਰਹਿਮਾਨ ਮੱਕੀ 'ਤੇ ਵੀ 15 ਕਰੋੜ ਦਾ ਇਨਾਮ ਰੱਖਿਆ ਗਿਆ ਹੈ। ਭਾਰਤ ਖਿਲਾਫ ਕੰਮ ਕਰਦੇ ਹੋਏ ਏਸ਼ਕਰ-ਏ-ਤਾਇਬਾ ਯੂਰਪ ਅਤੇ ਆਸਟ੍ਰੇਲੀਆ ਤੱਕ ਵੀ ਜਾ ਪਹੁੰਚਿਆ ਹੈ।


© 2013 punjabinfoline.com

punjab infoline arash info