ਅਮਰੀਕਾ 'ਚ ਜਲ ਸੈਨਾ ਦਾ ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਹਾਦਸਾ ਗ੍ਰਸਤ
Date: Apr 07, 2012
ਵਾਸ਼ਿੰਗਟਨ, ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਜਲ ਸੈਨਾ ਦਾ ਇਕ ਐੱਫ-18 ਜਹਾਜ਼ ਅੱਜ ਦੁਰਘਟਨਾਗ੍ਰਸਤ ਹੋ ਕੇ ਵਰਜੀਨੀਆ ਬੀਚ ਵਿਚ ਇਕ ਰਿਹਾਇਸ਼ੀ ਇਲਾਕੇ ਵਿਚ ਜਾ ਡਿਗਿਆ, ਜਿਸ ਨਾਲ ਅੱਗ ਲੱਗਣ ਕਾਰਨ 5 ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਦੋਵਾਂ ਪਾਇਲਟਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ।





