ਗਰੀਬੀ ਘਟਾਉਣ 'ਚ ਵਧੀਆ ਵਿਕਾਸ ਕੀਤਾ ਭਾਰਤ, ਚੀਨ ਨੇ—ਆਈਐੱਮਐੱਫ
ਵਾਸ਼ਿੰਗਟਨ, ਅੰਤਰ ਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਨੇ ਗਰੀਬੀ ਘਟਾਉਣ ਦੀ ਦਿਸ਼ਾ 'ਚ ਮਹੱਤਵਪੂਰਣ ਵਿਕਾਸ ਕੀਤਾ ਹੈ ਪਰ ਇਸ ਸਮੇਂ ਉੱਚੀ ਵਾਧਾ ਦਰ ਕਾਰਨ ਅਸਮਾਨਤਾ ਵੀ ਵਧੀ ਹੈ। ਮੁਦਰਾ ਫੰਡ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟੀਨ ਲੇਗਾਰਦ ਨੇ ਕਿਹਾ ਹੈ,''ਭਾਰਤ ਅਤੇ ਚੀਨ ਨੇ ਗਰੀਬੀ ਘਟਾਉਣ ਦੀ ਦਿਸ਼ਾ 'ਚ ਮਹੱਤਵਪੂਰਣ ਵਿਕਾਸ ਕੀਤਾ ਹੈ ਹਾਲਾਂਕਿ ਉੱਚੀਆਂ ਵਾਧਾ ਦਰਾਂ ਕਾਰਨ ਸਮਾਨਤਾ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ।
ਇਸ ਅਸਮਾਨਤਾ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਸਾਨੂੰ ਵਾਧਾ ਚਾਹੀਦਾ ਹੈ ਅਤੇ ਸਾਨੂੰ ਸਮਾਨਤਾ ਆਧਾਰਿਤ ਵਾਧਾ ਚਾਹੀਦਾ ਹੈ। ਉਹ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਵੈਸ਼ਵਿਕ ਅਰਥ ਵਿਵਸਥਾ ਦਾ ਫਿਰ ਤੋਂ ਸੰਤੁਲਨ ਮਹੱਤਵਪੂਰਣ ਹੈ ਅਤੇ ਆਈਐੱਮਐੱਫ ਕਾਫੀ ਸਮੇਂ ਤੋਂ ਇਸਦੀ ਵਕਾਲਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਹੁਣ ਇਹ ਹੋਰ ਮਹੱਤਵਪੂਰਣ ਹੈ। ਉਦਾਹਰਣ ਦੇ ਤੌਰ 'ਤੇ ਸਾਨੂੰ ਚੀਨ ਤੋਂ ਕਾਫੀ ਸਕਾਰਾਤਮਕ ਸੰਕੇਤ ਮਿਲ ਰਹੇ ਹਨ ਹਾਲਾਂਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ।''





