Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੁਪਰੀਮ ਕੋਰਟ ਨੇ ਲੈ. ਜਨਰਲ ਬਿਕਰਮ ਸਿੰਘ ਦਾ ਸਰਵਿਸ ਰਿਕਾਰਡ ਮੰਗਿਆ

ਨਵੀਂ ਦਿੱਲੀ, ਸੈਨਾ ਮੁਖੀ ਅਹੁਦੇ 'ਤੇ ਜਨਰਲ ਬਿਕਰਮ ਸਿੰਘ ਦੀ ਨਿਯੁਕਤੀ ਸਵਾਲਾਂ ਦੇ ਘੇਰੇ 'ਚ ਆ ਸਕਦੀ ਹੈ। ਸੁਪਰੀਮ ਕੋਰਟ ਨੇ ਜਨਰਲ ਬਿਕਰਮ ਸਿੰਘ ਦੀ ਨਿਯੁਕਤੀ ਖਿਲਾਫ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਉਨ੍ਹਾਂ ਦੇ ਸਰਵਿਸ ਰਿਕਾਰਡ ਤਲਬ ਕਰ ਲਏ ਹਨ। ਸੁਪਰੀਮ ਕੋਰਟ ਇਹ ਜਾਣਨਾ ਚਾਹੁੰਦੀ ਹੈ ਕਿ ਸਰਕਾਰ ਦੀ ਕੈਬਨਿਟ ਕਮੇਟੀ ਆਫ ਅਪਾਇੰਟਮੈਂਟ ਨੇ ਜਨਰਲ ਖਿਲਾਫ ਕਸ਼ਮੀਰ 'ਚ ਫਰਜ਼ੀ ਮੁਠਭੇੜ ਅਤੇ ਕਾਂਗੋ ਦੀ ਜਾਂਚ ਰਿਪੋਰਟ 'ਤੇ ਧਿਆਨ ਦਿੱਤਾ ਸੀ ਜਾਂ ਨਹੀਂ। ਇਸ ਮਾਮਲੇ 'ਤੇ ਅਗਲੀ ਸੁਣਵਾਈ ਦੁਪਹਿਰ 2 ਵਜੇ ਹੋਵੇਗੀ।
ਜ਼ਿਕਰਯੋਗ ਹੈ ਕਿ ਅਗਲੇ ਸੈਨਾ ਮੁਖੀ ਵਜੋਂ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੀ ਚੋਣ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਸੈਨਾ ਦੇ ਰਿਟਾਇਰ ਅਫਸਰਾਂ, ਨੌਕਰਸ਼ਾਹਾਂ ਅਤੇ ਕੁਝ ਪੱਤਰਕਾਰਾਂ ਨੇ ਮਿਲ ਕੇ ਸੁਪਰੀਮ ਕੋਰਟ 'ਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਦੋਸ਼ ਲਗਾਇਆ ਗਿਆ ਹੈ ਕਿ ਜਨਰਲ ਬਿਕਰਮ ਸਿੰਘ ਜੰਮੂ ਕਸ਼ਮੀਰ 'ਚ ਹੋਈ ਇਕ ਫਰਜ਼ੀ ਮੁਠਭੇੜ ਮਾਮਲੇ 'ਚ ਦੋਸ਼ੀ ਹੈ। ਉਨ੍ਹਾਂ ਖਿਲਾਫ ਜੰਮੂ-ਕਸ਼ਮੀਰ ਹਾਈਕੋਰਟ 'ਚ ਮਾਮਲਾ ਚੱਲ ਰਿਹਾ ਹੈ।
ਪਟੀਸ਼ਨਕਰਤਾ ਦਾ ਤਰਕ ਹੈ ਕਿ ਅਜਿਹੇ ਅਧਿਕਾਰੀ ਨੂੰ ਸੈਨਾ ਮੁਖੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਣਾ ਠੀਕ ਨਹੀਂ ਹੈ, ਇਹ ਰਾਸ਼ਟਰੀ ਹਿੱਤ ਖਿਲਾਫ ਹੈ। ਪਟੀਸ਼ਨ ਦਾਇਰ ਕਰਨ ਵਾਲਿਆਂ 'ਚ ਸਾਬਕਾ ਚੋਣ ਕਮਿਸ਼ਨ ਐਨ. ਗੋਪਾਲਸਵਾਮੀ ਅਤੇ ਐਡਮਿਰਲ (ਰਿਟਾਇਰਡ) ਰਾਮਦਾਸ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ 31 ਮਈ ਨੂੰ ਰਿਟਾਇਰ ਹੋਣ ਵਾਲੇ ਹਨ। ਉ੍ਹਾਂ ਦੀ ਥਾਂ 'ਤੇ ਸਰਕਾਰ ਨੇ ਬਿਕਰਮ ਸਿੰਘ ਦੀ ਇਸ 'ਤੇ ਅਹੁਦੇ 'ਤੇ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ।


© 2013 punjabinfoline.com

punjab infoline arash info