ਕਣਕ ਦੀ ਖਰੀਦ ਦਾ ਸੰਕਟ ਹੱਲ ਕਰਾਂਗੇ : ਮੁਖਰਜੀ
ਨਵੀਂ ਦਿੱਲੀ, ਅਨਾਜ ਦੇ ਰਿਕਾਰਡ ਉਤਪਾਦਨ ਨੂੰ ਭੰਡਾਰ ਕਰਨ ਲਈ ਥਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਹੋ ਰਹੀ ਤਕਲੀਫ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਜ਼ੋਰਦਾਰ ਤਰੀਕੇ ਨਾਲ ਰੋਸ ਪ੍ਰਗਟ ਕੀਤੇ ਜਾਣ ‘ਤੇ ਸਰਕਾਰ ਨੇ ਅੱਜ ਸਵੀਕਾਰ ਕੀਤਾ ਕਿ ਖਰੀਦੀ ਕਣਕ ਨੂੰ ਭੰਡਾਰ ਕਰਨ ਲਈ ਥਾਂ ਦੀ ਘਾਟ ਹੈ ਅਤੇ ਕਿਹਾ ਕਿ ਬਰਾਮਦ ਨੂੰ ਉਤਸ਼ਾਹਿਤ ਕਰਕੇ ਅਤੇ ਤਨਖਾਹਾਂ ਮੁਤਾਬਕ ਮਨਰੇਗਾ ਵਰਕਰਾਂ ਨੂੰ ਅਨਾਜ ਮਹੱਈਆ ਕਰਕੇ ਗੋਦਾਮਾਂ ‘ਤੇ ਭਾਰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਲੋਕ ਸਭਾ ‘ਚ ਸਿਫਰ ਕਾਲ ਦੌਰਾਨ ਕਿਸਾਨਾਂ ਦੇ ਦੁੱਖਾਂ ‘ਤੇ ਸੰਖੇਪ ਬਿਆਨ ਦਿੰਦਿਆਂ ਵਿਤ ਮੰਤਰੀ ਪ੍ਰਣਾਬ ਮੁਖਰਜੀ ਨੇ ਮੰਨਿਆ ਕਿ ਹੁਣ ਜਦੋਂ ਚੌਲਾਂ ਅਤੇ ਕਣਕ ਦੇ ਰਿਕਾਰਡ ਉਤਪਾਦਨ ਹੋਇਆ ਹੈ ਤਾਂ ਗੋਦਾਮਾਂ ਵਿਚ ਅਨਾਜ ਰੱਖਣ ਲਈ ਥਾਂ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਨਾਜ ਦੇ ਕੁਲ ਉਤਪਾਦਨ ਚੋਂ ਸਰਕਾਰ 30 ਤੋਂ 40 ਫ਼ੀਸਦੀ ਖਰੀਦ ਕਰਦੀ ਸੀ ਅਤੇ ਬਾਕੀ ਵਪਾਰੀ ਖਰੀਦ ਲੈਂਦੇ ਸਨ ਪਰ ਪਿਛਲੇ ਦੋ ਤਿੰਨ ਸਾਲਾਂ ਵਿਚ ਸਮਰਥਨ ਮੁੱਲ ਵਧਣ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਦੀ ਖਰੀਦ ਕਰਨੀ ਮੁੱਢਲੀ ਜ਼ਿੰਮੇਵਾਰੀ ਬਣ ਗਈ ਹੈ। ਦਾਣਿਆਂ ਦਾ ਭੰਡਾਰ ਕਰਨ ਲਈ ਜੂਟ ਦੀਆਂ ਬੋਰੀਆਂ ਦੀ ਘਾਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬੋਰੀਆਂ ਦੀ ਉਪਲੱਬਧਤਾ ਵਧਾਉਣ ਲਈ ਸਰਕਾਰ ਉਨ੍ਹਾਂ ਦੀ ਦਰਾਮਦ ਕਰਨ ਦਾ ਯਤਨ ਕਰ ਰਹੀ ਹੈ ਅਤੇ 2 ਲੱਖ ਮੀਟਰਕ ਟਨ ਭੰਡਾਰ ਸਮਰਥਾ ਦਾ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਲਾਸਟਿਕ ਦੀਆਂ ਬੋਰੀਆਂ ‘ਤੇ ਪਾਬੰਦੀ ਲੱਗੀ ਹੋਣ ਕਾਰਨ ਸਰਕਾਰ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਖੰਡ, ਕਣਕ ਅਤੇ ਚੌਲ ਜੂਟ ਦੀਆਂ ਬੋਰੀਆਂ ‘ਚ ਰੱਖੇ ਜਾ ਰਹੇ ਹਨ। ਮੁਖਰਜੀ ਦੀਆਂ ਟਿੱਪਣੀਆਂ ਪਿੱਛੋਂ ਸਦਨ ਨੂੰ 10 ਮਿੰਟ ਲਈ ਉਠਾਉਣਾ ਪਿਆ ਕਿਉਂਕਿ ਕੌਮੀ ਜਮਹੂਰੀ ਗਠਜੋੜ, ਸਮਾਜਵਾਦੀ ਪਾਰਟੀ, ਖੱਬੀਆਂ ਪਾਰਟੀਆਂ ਅਤੇ ਰਾਸ਼ਟਰੀ ਜਨਤਾ ਦਲ ਦੇ ਮੈਂਬਰਾਂ ਨੇ ਕਿਸਾਨਾਂ ਦੀ ਮੁਸੀਬਤ ਨੂੰ ਲੈ ਕੇ ਸ਼ੋਰ ਸ਼ਰਾਬਾ ਕੀਤਾ ਅਤੇ ਕਿਹਾ ਕਿ ਭੰਡਾਰਨ ਦੀ ਸਮੱਸਿਆ ਕਾਰਨ ਅਨਾਜ ਸੜ ਰਿਹਾ ਹੈ ਅਤੇ ਨਸ਼ਟ ਹੋ ਰਿਹਾ ਹੈ। ਵਿਤ ਮੰਤਰੀ ਨੇ ਕਿਹਾ ਕਿ ਉਹ ਕਲ੍ਹ ਨੂੰ ਹੇਠਲੇ ਸਦਨ ਵਿਚ ਵਿਤ ਬਿੱਲ ‘ਤੇ ਜਵਾਬ ਦੌਰਾਨ ਮੁੱਦੇ ‘ਤੇ ਹੋਰ ਵੇਰਵੇ ਦੇਣਗੇ। ਸਦਨ ਦੀ ਕਾਰਵਾਈ ਉਠਾਏ ਜਾਣ ਦੌਰਾਨ ਐਲ. ਕੇ. ਅਡਵਾਨੀ, ਸ਼ਰਦ ਯਾਦਵ ਅਤੇ ਰੇਵਤੀ ਰਮਨ ਸਿੰਘ ਵਰਗੇ ਆਗੂ ਮੁੱਦੇ ‘ਤੇ ਮੁਖਰਜੀ ਅਤੇ ਸੋਨੀਆ ਗਾਂਧੀ ਨਾਲ ਵਿਚਾਰ ਵਟਾਂਦਰਾ ਕਰਦੇ ਦੇਖੇ ਗਏ।
Last 20 Storys
- ਜਦੋਂ ਤੱਕ ਭਾਜਪਾ ਹਿੰਦੁਤਵ ਨਾਲ, ਉਦੋਂ ਤੱਕ ਅਸੀਂ ਭਾਜਪਾ ਨਾਲ- ਊਧਵ ਠਾਕਰੇ
- Declare Uttarakhand disaster as natural calamity: BJP
- Barnala to Badrinath: Langar hall turning into boon for restless pilgrims
- ਨਿਤਿਸ਼ ਕੁਮਾਰ ਨੂੰ ਬਿਹਾਰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ
- ਸਵਿੱਸ ਸਰਕਾਰ ਵੱਲੋਂ ਜ਼ਰਦਾਰੀ ਖ਼ਿਲਾਫ਼ ਕੇਸ ਖੋਲ੍ਹਣ ਤੋਂ ਇਨਕਾਰ
- ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਗੈਰ-ਹਾਜ਼ਰੀ 'ਚ ਮੁੱਖ ਸਕੱਤਰ 'ਤੇ ਜ਼ਿੰਮੇਵਾਰੀ
- ਬਾਦਲ ਦੀ ਸ਼ਹਿ ਉੱਤੇ ਡੀ.ਜੀ.ਪੀ.ਸੀ. ਨੇ ਕੀਤਾ ਉਨ੍ਹਾਂ ਖਿਲਾਫ ਪ੍ਰਦਰਸ਼ਨ : ਸਰਨਾ
- ਸ਼ਹੀਦ ਭਗਤ ਸਿੰਘ ਦੀ ਹੱਥ ਲਿਖੀ ਜੇਲ ਡਾਇਰੀ ਜੁਲਾਈ 'ਚ ਹੋਵੇਗੀ ਰਿਲੀਜ਼
- ਅਮਰਨਾਥ ਯਾਤਰਾ 'ਤੇ ਅੱਤਵਾਦ ਦਾ ਸਾਇਆ: ਕੇਂਦਰ ਸਰਕਾਰ
- ਵਿਗਿਆਨੀਆਂ ਨੇ ਕੀਤਾ ਨਕਲੀ ਕੰਨ ਦਾ ਵਿਕਾਸ
- ਦੋਹਰੇ ਮਤਲਬ ਵਾਲੇ ਚੁਟਕਲਿਆਂ ਦੇ ਵਿਰੁੱਧ ਹਨ ਨਵਜੋਤ ਸਿੱਧੂ
- ਉਤਰਾਖੰਡ 'ਚ ਮਰਨ ਵਾਲਿਆਂ ਦੀ ਗਿਣਤੀ 150 ਤੋਂ ਜ਼ਿਆਦਾ ਹੋਈ
- ਰੂਸ ਤੋਂ ਲੜਾਕੂ ਹੈਲੀਕਾਪਟਰ ਖਰੀਦੇਗਾ ਅਮਰੀਕਾ
- ਬੰਗਲਾਦੇਸ਼ ਨੇ ਅਮਰੀਕਾ ਨਾਲ ਪ੍ਰਸਤਾਵਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ
- ਪਟਿਆਲਾ ਪੁਲਿਸ ਨੇ ਅਪੋਲੋ ਹਸਪਤਾਲ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ
- ਗੁਰਪਾਲ ਸਿੰਘ ਚਹਿਲ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
- ਹਰਿ ਸਹਾਇ ਸੇਵਾ ਦਲ ਵਲੋਂ ਗੁਰਦੁਆਰਾ ਨਿੰਮ ਸਾਹਿਬ ਵਿਖੇ ਦਸਤਾਰ ਸਜਾਓ ਮੁਕਾਬਲੇ ਕਰਵਾਏ
- ਡਾ. ਆਤਮਜੀਤ ‘ਪਹਿਲੇ ਕਪੂਰ ਸਿੰਘ ਘੁੰਮਣ ਯਾਦਗਾਰੀ ਐਵਾਰਡ’ ਨਾਲ ਸਨਮਾਨਤ
- ਪਟਿਆਲਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੋਂ 80 ਕਿੱਲੋੋ ਭੁੱਕੀ, 50 ਹਜ਼ਾਰ ਨਸ਼ੀਲੀਆਂ ਗੋੋਲੀਆਂ ਅਤੇ 60 ਬੋੋਤਲਾਂ ਸ਼ਰਾਬ ਸਮੇਤ 6 ਵਿਅਕਤੀ ਗ੍ਰਿਫਤਾਰ
- ਮੈਂ ਕਰਮਚਾਰੀ ਵਿਰੋਧੀ ਨਹੀਂ- ਦਿਗਵਿਜੇ





