Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਦਲ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ?

ਨਵੀਂ ਦਿੱਲੀ, ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੇ ਇਕ ਪ੍ਰਮੁੱਖ ਆਗੂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਗੱਠਜੋੜ ਸਰਕਾਰ ਅਗਲੇ ਰਾਸ਼ਟਰਪਤੀ ਦੇ ਰੂਪ ‘ਚ ਆਪਣੀ ਪਸੰਦ ਦਾ ਉਮੀਦਵਾਰ ਚਾਹੁੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਰਾਸ਼ਟਰਪਤੀ ਚੋਣ ‘ਚ ਇਕ ਸੰਭਾਵੀ ਉਮੀਦਵਾਰ ਹੋ ਸਕਦੇ ਹਨ।
ਆਪਣਾ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਇਸ ਆਗੂ ਦਾ ਕਹਿਣਾ ਹੈ ਕਿ ਬਾਦਲ ਉਪ ਰਾਸ਼ਟਰਪਤੀ ਚੋਣ ‘ਚ ਇਕ ਆਦਰਸ਼ ਉਮੀਦਵਾਰ ਹੋ ਸਕਦੇ ਹਨ, ਜਿਨ੍ਹਾਂ ਦਾ ਭਾਜਪਾ ਨਾਲ ਗੱਠਜੋੜ ਹੈ, ਤਾਂ ਕਿ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਮਗਰੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਆਪਣੇ ਉਮੀਦਵਾਰ ਨੂੰ ਆਮ ਸਹਿਮਤੀ ਨਾਲ ਨਾਮਜ਼ਦ ਕਰ ਸਕਣ। ਇਸ ਆਗੂ ਦਾ ਕਹਿਣਾ ਹੈ ਕਿ ਭਾਜਪਾ ਦੇ ਕਈ ਰਾਜਾਂ ਵਿੱਚ ਸੱਤਾ ‘ਚ ਰਹਿਣ ਤੇ ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਅੰਨਾ ਦੁਰਮੁਕ ਵਰਗੀਆਂ ਖੇਤਰੀਆਂ ਪਾਰਟੀਆਂ ਦੀ ਉਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਤਾਮਿਲ ਨਾਡੂ ‘ਚ ਸਰਕਾਰ ਹੋਣ ਦੇ ਮੱਦੇਨਜ਼ਰ ਗੈਰ ਯੂ ਪੀ ਏ ਦਲਾਂ ਨਾਲ ਸਮਝੌਤੇ ਨਾਲ ਉਮੀਦਵਾਰ ਚੋਣ ਪ੍ਰਕ੍ਰਿਆ ਦਾ ਮਾਮਲਾ ਆਸਾਨ ਹੋ ਸਕਦਾ ਹੈ।


© 2013 punjabinfoline.com

punjab infoline arash info