ਕਰਵਾਚੌਥ ਮੌਕੇ ਲੱਗੀਆਂ ਬਾਜ਼ਾਰ ‘ਚ ਰੌਣਕਾਂ

Date: 27 October 2018
MAHESH JINDAL, DHURI
ਧੂਰੀ,26 ਅਕਤੂਬਰ (ਮਹੇਸ਼)- ਕਰਵਾਚੌਥ ਵਾਲੇ ਦਿਨ ਸੁਹਾਗਣ ਆਪਣੇ ਸੁਹਾਗ ਲਈ ਕਰਵਾਚੌਥ ਦਾ ਵਰਤ ਰੱਖਦੀ ਹੈ। ਭਾਰਤੀ ਸਭਿਆਚਾਰ ‘ਚ ਹਰ ਵਰਤ ਦਾ ਆਪਣਾ ਮਹੱਤਵ ਹੈ ਪਰ ਸੁਹਾਗ ਦੀ ਲੰਮੀ ਉਮਰ ਲਈ ਕਰਵਾ-ਚੌਥ ਦਾ ਵਰਤ ਸਾਰੇ ਵਰਤਾਂ ਨਾਲੋਂ ਔਖਾ ਹੈ। ਜਿਸ ਨੂੰ ਹਰੇਕ ਸੁਹਾਗਣ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖਦੀ ਹੈ ਅਤੇ ਸਾਰਾ ਦਿਨ ਭੁੱਖੀ ਪਿਆਸੀ ਰਹਿ ਕੇ ਰਾਤ ਨੂੰ ਚੰਦਰਮਾ ਨੂੰ ਅਰਗ ਦੇ ਕੇ ਹੀ ਭੋਜਨ ਕਰਦੀ ਹੈ। ਇਸ ਵਾਰ ਕਰਵਾ-ਚੌਥ ਸ਼ਨੀਵਾਰ ਨੂੰ ਹੈ ਅਤੇ ਅੱਜ ਸ਼ਿੰਗਾਰ ਕਰ ਕੇ ਵਰਤ ਰੱਖਣ ਵਾਲੀਆ ਔਰਤਾਂ ਚੰਦ ਦੇ ਦਰਸ਼ਨ ਕਰ ਕੇ ਆਪਣਾ ਵਰਤ ਖੋਲਣਗੀਆਂ ਪਰ ਇਹ ਵਰਤ ਰੱਖਣ ਤੋ ਪਹਿਲਾ ਉਹ ਆਪਣੇ ਪਤੀ ਦੀ ਜੇਬ ਢਿੱਲੀ ਕਰਵਾਉਣ ਤੋ ਵੀ ਪਰਹੇਜ਼ ਨਹੀਂ ਕਰਦੀਆਂ। ਭਾਵ ਇਹ ਹੈ ਕਿ ਇਸ ਦਿਨ ਹਰ ਔਰਤ ਸਭ ਤੋ ਸੁੰਦਰ ਦਿਸਣਾ ਚਾਹੁੰਦੀ ਹੈ ਜਿਸ ਲਈ ਜਿੱਥੇ ਉਹ ਨਵੇਂ ਸੂਟ ਅਤੇ ਸਾੜੀਆਂ ਖ਼ਰੀਦਦੀ ਹੈ ਉੱਥੇ ਸੁੰਦਰ ਦਿਸਣ ਲਈ ਬਿਊਟੀ ਪਾਰਲਰ ਵੀ ਜਾਂਦੀ ਹੈ ਅਤੇ ਬਿਊਟੀ ਪਾਰਲਰ ਵਾਲੇ ਵੀ ਇਸ ਮੌਕੇ ਦਿਨ ਖਿਚਵੇਂ ਆਫ਼ਰ ਦੇ ਕੇ ਔਰਤਾਂ ਨੂੰ ਆਪਣੇ ਵੱਲ ਖਿੱਚਦੇ ਹਨ।

1 . ਮਹਿੰਗਾਈ ਦਾ ਅਸਰ, ਬੇਅਸਰ

ਕਰਵਾਚੌਥ ਦੇ ਤਿਉਹਾਰ ‘ਤੇ ਮਹਿੰਗਾਈ ਦਾ ਅਸਰ ਵੀ ਬੇਅਸਰ ਹੁੰਦਾ ਦਿਖਾਈ ਦਿੱਤਾ। ਇਸ ਦਿਨ ਹਰ ਹਰੇਕ ਔਰਤ ਸਭ ਤੋ ਸੋਹਣੀ ਦਿਸਣੀ ਚਾਹੁੰਦੀ ਹੈ ਇਸ ਲਈ ਜਿੱਥੇ ਉਹ ਨਵੇਂ ਸੂਟ ਤੇ ਸਾੜੀਆਂ ਦੀ ਖ਼ਰੀਦਦਾਰੀ ਕਰਦੀ ਹੈ ਉੱਥੇ ਹੀ ਸੋਹਣੀ ਦਿਸਣ ਲਈ ਬਿਊਟੀ ਪਾਰਲਰ ਵੀ ਜਾਂਦੀ ਹੈ ਬੰਦ ਗਲੀ ਵਿਚ ਤਾਂ ਮਹਿੰਦੀ ਲਵਾਉਣ ਵਾਲੀਆ ਦੀ ਭੀੜ ਲੱਗੀ ਹੋਈ ਸੀ। ਔਰਤਾਂ ਆਪਣੇ ਹੱਥਾਂ ਤੇ ਮਹਿੰਦੀ ਲਵਾ ਰਹੀਆਂ ਹਨ। ਮਹਿੰਦੀ ਦੀਆ ਸਟਾਲਾਂ ਤੇ ਬੈਠੀਆਂ ਔਰਤਾਂ ਘੰਟਾ-ਘੰਟਾ ਉਡੀਕ ਕਰਨ ਲਈ ਵੀ ਤਿਆਰ ਸਨ ਕਿ ਕਦੋਂ ਉਨ੍ਹਾਂ ਦੀ ਵਾਰੀ ਆਵੇ।ਮਹਿੰਦੀ ਜਿੱਥੇ ਆਮ ਦਿਨਾਂ ‘ਚ 50 ਤੋ 100 ਰੁਪਏ ‘ਚ ਲੱਗ ਜਾਂਦੀ ਹੈ ਉੱਥੇ ਇਸ ਦੀ ਕੀਮਤ ਵੱਧ ਕੇ 200 ਤੋ 250 ਰੁਪਏ ਤੱਕ ਕਰ ਦਿੱਤੀ ਗਈ ਹੈ। ਪਰ ਔਰਤਾਂ ਇਸ ਵਿਚ ਵੀ ਐਡਵਾਂਸ ਬੁਕਿੰਗ ਕਰਵਾ ਰਹੀਆਂ ਸਨ ।

2. ਸਭਿਆਚਾਰ ਵੀ ਹੋ ਰਿਹੈ ਹਾਈਟੈੱਕ

ਕਰਵਾ-ਚੌਥ ਦੇ ਵਰਤ ਦਾ ਸਭ ਤੋ ਅਹਿਮ ਪਹਿਲੂ ਹੁੰਦਾ ਹੈ ਪੂਜਾ ਦੀ ਥਾÿੀ,ਜਿਸ ਨੂੰ ਸੁਹਾਗਣਾਂ ਵੱਲੋਂ ਖ਼ੁਦ ਆਪਣੇ ਹੱਥਾਂ ਨਾਲ ਸਜਾਇਆ ਜਾਂਦਾ ਹੈ। ਅੱਜ ਵਰਤ ਨਾਲ ਸਬੰਧਿਤ ਇਹੀ ਪੂਜਾ ਦੀ ਥਾÿੀ ਬਾਜ਼ਾਰਾਂ ਵਿਚ ਰੈਡੀਮੇਡ ਵਿਕ ਰਹੀ ਹੈ। ਇਸ ਵਿਚ ਪੂਜਾ ਦਾ ਹਰੇਕ ਤਰਾਂ ਦਾ ਸਾਮਾਨ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਹੈ।

3. 7.57 ‘ਤੇ ਵਿਖਾਈ ਦੇਵਾਂਗਾ ਚੰਨ

ਅੱਜ ਕਰਵਾ-ਚੌਥ ਵਾਲੇ ਦਿਨ ਚੰਨ ਰਾਤ 7.57 ‘ਤੇ ਵਿਖਾਈ ਦੇਵੇਗਾ। ਵਰਤ ਰੱਖਣ ਵਾਲੀਆ ਸੁਹਾਗਣਾ ਚੰਨ ਨੂੰ ਵੇਖ ਕੇ ਉਸ ਦੀ ਪੂਜਾ ਅਰਚਨਾ ਕਰਨ ਤੋ ਬਾਅਦ ਹੀ ਕੁੱਝ ਖਾਂਦੀਆਂ ਹਨ। ਚੰਨ ਨੂੰ ਵੇਖੇ ਬਿਨਾਂ ਇਹ ਵਰਤ ਅਧੂਰਾ ਸਮਝਿਆ ਜਾਂਦਾ ਹੈ।

4. ਕਈ ਪਤੀ ਵੀ ਰੱਖਣਗੇ ਵਰਤ ?

ਅਜਿਹਾ ਨਹੀਂ ਹੈ ਕਿ ਇਹ ਵਰਤ ਸਿਰਫ਼ ਔਰਤਾਂ ਹੀ ਰੱਖਦੀਆਂ ਹਨ ਸਗੋਂ ਬਹੁਤ ਸਾਰੇ ਪਤੀ ਵੀ ਆਪਣੀਆਂ ਪਤਨੀ ਨਾਲ ਇਸ ਕਰਵਾ-ਚੌਥ ਦੇ ਵਰਤ ਨੂੰ ਰੱਖਣਗੇ ਕਰਨਦੀਪ ਚੈਰੀ,ਬਾਠ ਆਦਿ ਨੇ ਕਿਹਾ ਕਿ ਜੱਦੋ ਸਾਡੀਆਂ ਪਤਨੀਆਂ ਸਾਡੀ ਲੰਬੀ ਉਮਰ ਲਈ ਵਰਤ ਰੱਖ ਸਕਦੀਆਂ ਹਨ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਉਨ੍ਹਾਂ ਦੇ ਬਰਾਬਰ ਵਰਤ ਰੱਖੀਏ ਕਿਉਂ ਕਿ ਪਤੀ ਤੇ ਪਤਨੀ ਦੋਵੇਂ ਇੱਕ ਗੱਡੀ ਦੇ ਦੋ ਪਹੀਏ ਹਨ।

5. ਮਹਿੰਦੀ ਲਾਉਣ ਨੂੰ ਲੈ ਕੇ ਔਰਤਾਂ ‘ਚ ਭਾਰੀ ਕ੍ਰੇਜ

ਕਰਵਾ-ਚੌਥ ਦਾ ਤਿਉਹਾਰ ਹੋਵੇ ਤਾਂ ਔਰਤਾਂ ‘ਚ ਮਹਿੰਦੀ ਦਾ ਕ੍ਰੇਜ ਵੱਧ ਜਾਂਦਾ ਹੈ। ਸ਼ਹਿਰ ‘ਚ ਸੈਲੂਨਜ ‘ਚ ਡਿਜ਼ਾਈਨਰ ਮਹਿੰਦੀ ਲਵਾਉਣ ਲਈ ਔਰਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਪਤੀ ਕੰਮਕਾਜ ਛੱਡ ਕੇ ਆਪਣੀਆਂ ਪਤਨੀਆਂ ਦੇ ਹੱਥਾ ‘ਤੇ ਮਹਿੰਦੀ ਲਵਾਉਣ ਲਈ ਉਨ੍ਹਾਂ ਨੂੰ ਨਾਲ ਲੈ ਕੇ ਜਾਂਦੇ ਨਜ਼ਰ ਆਏ। ਬੰਦ ਗਲੀ ‘ਚ ਮਹਿੰਦੀ ਲਾਉਣ ਅਤੇ ਮਹਿੰਦੀ ਲਵਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਔਰਤਾਂ ‘ਚ ਰਾਜਸਥਾਨੀ ਮਹਿੰਦੀ ਅਤੇ ਬਰਾਈਡਲ ਮਹਿੰਦੀ ਦਾ ਕਾਫ਼ੀ ਕ੍ਰੇਜ ਦੇਖਣ ਨੂੰ ਮਿਲਿਆ। ਜੱਦੋ ਇਸ ਮੌਕੇ ਸਪਨਾ ਰਾਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਸ ਦਾ ਤੀਸਰਾ ਕਰਵਾ-ਚੌਥ ਹੈ। ਉਹ ਬਹੁਤ ਚੰਗੀ ਤਰਾਂ ਤਿਆਰ ਹੋਣਾ ਚਾਹੁੰਦੀ ਹੈ ਤਾਂ ਜੋ ਵਰਤ ਯਾਦਗਾਰ ਬਣ ਜਾਵੇ। ਉਸ ਨੇ ਦੱਸਿਆ ਕਿ ਉਸ ਨੂੰ ਬਿਊਟੀ ਪਾਰਲਰ ਦੀ ਐਡਵਾਂਸ ਬੁਕਿੰਗ ਕਰਵਾ ਦਿੱਤੀ ਹੈ ਅਤੇ ਆਪਣੇ ਪਤੀ ਤੇ ਵਿਸ਼ੇਸ਼ ਤੌਰ ਤੇ ਨਵੀਂ ਲਹਿੰਗਾ ਮੰਗਵਾਇਆ ਹੈ ਜੋ ਉਹ ਕਰਵਾ-ਚੌਥ ਵਾਲੇ ਦਿਨ ਪਹਿਨੇਗੀ। ਉਸ ਨੇ ਕਿਹਾ ਕਿ ਪਤੀ ਦਾ ਇੰਨਾ ਖ਼ਰਚ ਕਰਵਾਉਣਾ ਤਾਂ ਪਤਨੀ ਦਾ ਹੱਕ ਬਣਦਾ ਹੈ।

6. ਕਰਵਾ ਅਤੇ ਚੌਥ ਨੂੰ ਮਿਲਾ ਕੇ ਬਣਦੇ ਕਰਵਾ-ਚੌਥ

ਕਰਵਾ-ਚੌਥ ਦੇ ਤਿਉਹਾਰ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਹਿਦੁਸਤਾਨ ਮਹਿਲਾ ਸਿਵ ਸੈਨਾ ਦੀ ਚੀਫ਼ ਸਕੱਤਰ ਰਾਜਵੀਰ ਕੋਰ ਵਰਮਾਂ ਨੇ ਕਿਹਾ ਕਿ ਕਰਵਾ-ਚੌਥ ਦੋ ਸ਼ਬਦਾਂ ਕਰਵਾ ਅਤੇ ਚੌਥ ਨੂੰ ਮਿਲਾ ਕੇ ਬਣਿਆ ਹੈ ਅਤੇ ਇਹ ਦਿਨ ਹਿੰਦੂ ਕਲੰਡਰ ਅਨੁਸਾਰ ਕੱਤਕ ਮਹੀਨੇ ਦੇ ਚੌਥੇ ਦਿਨ ਆਉਂਦਾ ਹੈ।

ਫੋਟੋ - 26ਧੂਰੀ1

ਕੈਪਸਨ ਨੰਬਰ 5 - ਕਰਵਾਚੌਥ ਦੇ ਮੱਦੇ ਨਜਰ ਮਹਿੰਦੀ ਲਵਾਉਦਿਆ ਔਰਤਾਂ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com