Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਿੱਖੀਵਿੰਡ ਦਾ ਥਾਣਾ ਪਹੁੰਚ ਤੋਂ ਬਾਹਰ

ਭਿੱਖੀਵਿੰਡ, 24 ਦਸੰਬਰ (ਪਲਵਿੰਦਰ ਕੰਡਾ)- ਥਾਣਾ ਭਿੱਖੀਵਿੰਡ ਦੀ ਹਦੂਦ ਅੰਦਰ ਨਿੱਤ ਨਵੇਂ ਦਿਨ ਲੁੱਟ, ਖੋਹ ਅਤੇ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ, ਪਰਸੋਂ ਸ਼ਾਮੀ ਅਤਾਮਾ ਸਿੰਘ ਸਾਝਪੁਰਾ ਦੀ ਸਾਲੀ ਦੀਆਂ ਵਾਲੀਆਂ ਲੁਟੇਰਿਆਂ ਵਲੋਂ ਰਿਕਸ਼ਾ ਰੋਕ ਕੇ ਦਿਨ ਦਿਹਾੜੇ ਪੱਕੀ ਸੜਕ ਤੇ ਲਾਹ ਲਈਆਂ ਗਈਆਂ, ਉਸ ਤੋਂ ਪਹਿਲਾਂ ਥਾਣੇ ਦੇ ਬਿਲਕੁਲ ਸਾਹਮਣੇ ਜੀ.ਟੀ ਰੋਡ ਅਮ੍ਰਿਤਸਰ ਤੇ ਇਕ ਨੌਜਵਾਨ ਦਾ ਮੁਬਾਇਲ ਝਪਟ ਮਾਰ ਕੇ ਮੋਟਰ ਸਾਇਕਲ ਸਵਾਰਾਂ ਨੇ ਖੋਹ ਲਿਆ, ਕੱਲ੍ਹ ਇਕ ਮੋਟਰ ਸਾਇਕਲ ਚੋਰ ਨੂੰ ਪੁਲਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤਰਾਂ ਕੋਈ ਤਿੰਨ ਮਹੀਨਿਆਂ ਤੋਂ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ, ਕੱਕੜ ਮੁਹੱਲੇ ਚੋਂ ਗਹਿਣਾ ਦੁਗਣਾ ਕਰਨ ਦੇ ਨਾਅ ਤੇ ਇਕ ਔਰਤ ਤੋਂ ਦਿਨ ਦੇ 12 ਵਜੇ ਘਰ ਦੇ ਦਰਵਾਜੇ ਅੱਗਿਉਂ ਚੈਨ ਲੁਹਾ ਕੇ ਲੈ ਗਏ, ਇਸ ਤਰਾਂ ਹਰ ਰੋਜ ਲੁੱਟ, ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ’ਚ ਹੋ ਰਹੇ ਵਾਧੇ ਸਬੰਧੀ ਸੀ.ਪੀ.ਐਮ ਦੇ ਤਹਿਸੀਲ ਸਕੱਤਰ ਚਰਨਜੀਤ ਸਿੰਘ ਪੂਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਿੱਖੀਵਿੰਡ ਦੀਆਂ ਗਲੀਆਂ ਬਜਾਰਾਂ ਵਿਚ ਗੁੰਡਿਆਂ ਅਤੇ ਲੱਠ ਮਾਰਾਂ ਦੀਆਂ ਧਾੜਾਂ ਆਮ ਹੀ ਆਪਣੇ ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਬਜਾਰ ’ਚ ਗਸ਼ਤ ਕਰਦੀਆਂ ਰਹਿੰਦੀਆਂ ਹਨ ਪਰ ਥਾਣਾ ਭਿੱਖੀਵਿੰਡ ਦੀ ਪੁਲਸ ਮੂਕ ਦਰਸ਼ਕ ਬਣੀ ਦਖ ਰਹੀ ਹੁੰਦੀ ਹੈ, ਅਜੇ ਤੱਕ ਪੁਲਸ ਇਹਨਾਂ ਲੁਟੇਰਿਆਂ ਨੂੰ ਹੱਥ ਪਾਉਣ ਵਿਚ ਨਾਕਾਮ ਰਹੀ ਹੈ ਅਤੇ ਭਿੱਖੀਵਿੰਡ ਦੇ ਆਸ ਪਾਸ ਦੇ ਲੌਕ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ, ਇਕੱਲੀ ਔਰਤ ਆਪਣੇ ਕੰਮਾਂ ਤੇ ਜਾਣ ਤੋਂ ਝਿਜਕ ਰਹੀ ਹੈ, ਚਰਨਜੀਤ ਸਿੰਘ ਪੂਹਲਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੁਲਸ ਕੋਈ ਸਖਤ ਕਦਮ ਚੁੱਕੇ ਅਤੇ ਆਮ ਪਬਲਿਕ ਨੂੰ ਇਸ ਦਹਿਸ਼ਤ ਦੇ ਮਾਹੋਲ ਤੋਂ ਮੁਕਤੀ ਮਿਲ ਸਕੇ।


© 2013 punjabinfoline.com

punjab infoline arash info