ਪਿੰਡ ਭੋਮਾਂ ਵਿਖੇ ਟੂਰਨਾਮੈਂਟ ਕਰਵਾਇਆ
ਮਜੀਠਾ, 28 ਦਸੰਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਇਥੋਂ ਥੋੜ੍ਹੀ ਪਿੰਡ ਭੋਮਾਂ ਵਿਖੇ ਸੰਤ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਭੋਮਾਂ (ਰਜਿ:) ਵੱਲੋਂ ਸਲਾਨਾ ਸਭਿਆਚਾਰਕ ਮੇਲਾ ਅਤੇ ਅੰਤਰਰਾਸ਼ਟਰੀ ਕਬੱਡੀ ਖੇਡ ਟੁਰਨਾਮੈਂਟ ਕਰਵਾਇਆ ਗਿਆ।
ਜਿਸ ਦੀ ਅਰੰਭਤਾ ਥਾਣਾ ਮਜੀਠਾ ਦੇ ਸਹਾਇਕ ਐਸ. ਐਚ. ਓ. ਸੁਖਵੰਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਰਿੱਬਨ ਕੱਟਕੇ ਕੀਤੀ। ਕਬੱਡੀ ਦੇ ਸ਼ੋਅ ਮੈਚ ਜਿਸ ਵਿਚ 40 ਕਿਲੋ ਵਰਗ ਵਿਚ ਵਡਾਲਾ ਤੇ ਭੰਗਵਾਂ ਦੇ ਲੜਕਿਆਂ ਦੇ ਮੈਚ ਵਿਚ ਵਡਾਲਾ ਟੀਮ ਜੇਤੂ ਰਹੀ, 55 ਕਿਲੋ ਵਰਗ ਦੇ ਭੋਮਾਂ ਅਤੇ ਵਡਾਲਾ ਦੇ ਲੜਕਿਆਂ ਦੇ ਸ਼ੋਅ ਮੈਚ ਵਿਚ ਭੋਮਾਂ ਦੀ ਟੀਮ ਜੇਤੂ ਰਹੀ, 60 ਕਿਲੋ ਵਰਗ ਵਿਚ ਭੋਲੇਕੇ ਤੇ ਭੋਮਾਂ ਦੇ ਲੜਕਿਆਂ ਦੇ ਮੈਚ ਵਿਚ ਭੋਲੇਕੇ ਦੀ ਟੀਮ ਜੇਤੂ ਰਹੀ ਤੇ ਅਖੀਰ ਦੇ ਮੈਚ ਵਿਚ ਸੰਤ ਬਾਬਾ ਦਲੀਪ ਸਿੰਘ ਅਕੈਡਮੀ ਬੱਲਪੁਰੀਆਂ ਪੰਜਾਬ ਅਤੇ ਹਰਿਆਣਾ ਦੀ ਟੀਮ ਦਰਮਿਆਣ ਕਬੱਡੀ ਦਾ ਫਸਵਾਂ ਮੈਚ ਹੋਇਆ। ਜਿਸ ਵਿਚ ਬੱਲਪੁਰੀਆਂ ਪੰਜਾਬ ਦੀ ਟੀਮ ਜੇਤੂ ਰਹੀ। ਅੱਜ ਦੇ ਇਸ ਸਭਿਆਚਾਰਕ ਅਤੇ ਕਬੱਡੀ ਟੂਰਨਾਮੈਂਟ ਵਿਚ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਭਾਈ ਮੋਹਕਮ ਸਿੰਘ ਅਤੇ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਭੇਜੇ ਗਏ ਆਪਣੇ ਨੁਮਾਇੰਦੇ ਸੀਨੀਅਰ ਅਕਾਲੀ ਆਗੂ ਸ: ਯੋਧ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸ: ਬਾਵਾ ਸਿੰਘ ਹੈ¤ਡ ਟੀ. ਸੀ. ਤੇ ਸ: ਮਨਜੀਤ ਸਿੰਘ ਭੋਮਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ 10-10 ਹਜ਼ਾਰ ਰੁਪੈ ਹਰੇਕ ਵੱਲੋਂ ਦਿੱਤਾ ਗਿਆ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾਂ ਤੇ ਯੋਧ ਸਿੰਘ ਸਮਰਾ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੰਧੂ, ਬਾਵਾ ਸਿੰਘ ਭੋਮਾ, ਤੇਜਿੰਦਰ ਸਿੰਘ ਰਾਜਾ ਨਹਿਰੂ ਯੁਵਾ ਕੇਂਦਰ, ਬਿਕਰਮਜੀਤ ਸਿੰਘ ਭੋਮਾਂ, ਤਰਸੇਮ ਸਿੰਘ ਭੋਮਾਂ, ਮਹਿੰਦਰ ਸਿੰਘ ਵਡਾਲਾ, ਰਣਜੀਤ ਸਿੰਘ ਭੋਮਾ ਤਿੰਨੇ ਸਾਬਕਾ ਸਰਪੰਚ, ਗੁਰਨੇਕ ਸਿੰਘ ਪਟਵਾਰੀ ਵਿਰਸਾ ਸਿੰਘ ਲਾਇਲਪੁਰੀ, ਸਵਿੰਦਰ ਸਿੰਘ ਪਹਿਲਵਾਨ, ਜਥੇ: ਹਰਜੀਤ ਸਿੰਘ, ਟਿੰਕੂ ਭੋਮਾ, ਭਗਵੰਤ ਸਿੰਘ, ਜੋਗਾ ਸਿੰਘ, ਬੱਬੀ ਸੋਨੂੰ ਪਹਿਲਵਾਨ, ਜਸਵਿੰਦਰ ਸਿੰਘ ਜੱਸਾ, ਹਰਬੀਰ ਸਿੰਘ ਬਾਊ, ਹਰਮੀਤ ਸਿੰਘ, ਰਣਜੀਤ ਸਿੰਘ ਦੋਧੀ, ਕਸ਼ਮੀਰ ਸਿੰਘ ਵਡਾਲਾ, ਸ: ਸ਼ੰਕਰ ਸਿੰਘ ਭੋਮਾ, ਸੁਰਿੰਦਰ ਸਿੰਘ ਨੀਟਾ, ਗੱਭਰ ਸਿੰਘ, ਹਰਜਿੰਦਰ ਸਿੰਘ ਡੀ. ਸੀ. ਸੂਬੇਦਾਰ ਜੋਗਿੰਦਰ ਸਿੰਘ, ਨਿਰਮਲ ਸਿੰਘ ਵੀਰਮ, ਹਰਪਾਲ ਸਿੰਘ ਆਦਿ ਪਤਵੰਤੇ ਹਾਜ਼ਰ ਸਨ।





