Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੁਲਿਸ ਮੁਲਾਜ਼ਮ ’ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼

ਖੰਨਾ, 9 ਜਨਵਰੀ (ਹਰਜਿੰਦਰ ਸਿੰਘ ਲਾਲ) ਸਵੇਰੇ ਚੋਰੀ ਦੇ ਮਾਮਲੇ ’ਚ ਪੁੱਛ-ਗਿੱਛ ਲਈ ਲਿਆਂਦੀ ਗਈ ਇਕ ਨਾਬਾਲਗ ਲੜਕੀ ਨੇ ਸਿਟੀ ਥਾਣੇ ’ਚ ਇਕ ਪੁਲਿਸ ਮੁਲਾਜਮ ’ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਗਏ। ਹਾਲਾਂਕਿ ਅਜੇ ਤੱਕ ਉਸ ਨਾਲ ਹਰਕਤਾਂ ਕਰਨ ਵਾਲੇ ਪੁਲਿਸ ਕਰਮਚਾਰੀ ਬਾਰੇ ਪਤਾ ਨਹੀਂ ਲੱਗ ਸਕਿਆ। ਪਰ ਖੰਨਾ ਦੇ ਐਸ. ਐਸ. ਪੀ. ਸ: ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ। ਇਸੇ ਲਈ ਐਸ.ਐਚ.ਓ.ਸਿਟੀ ਦੀ ਨੈਤਿਕ ਜ਼ਿੰਮੇਵਾਰੀ ਸਮਝਦਿਆ ਲਾਈਨ ਹਾਜਰ ਕਰ ਦਿੱਤਾ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਇਸ ਕੇਸ ਦੀ ਨਿਰਪੱਖ ਜਾਂਚ ਲਈ ਡੀ.ਐਸ.ਪੀ. ਖੰਨਾ ਸ: ਅਮਰਜੀਤ ਸਿੰਘ ਬਾਜਵਾ ਦੀ ਡਿਊਟੀ ਲਗਾਈ ਹੈ। ਥਾਣਾ ਸਿਟੀ ’ਚ ਮੌਜੂਦ ਨਾਬਾਲਗ ਲੜਕੀ ਸਲੋਨੀ (ਕਾਲਪਨਿਕ ਨਾਂਅ) ਨੇ ਦੱਸਿਆ ਕਿ ਬੀਤੀ ਰਾਤ ਪੈਸੇ ਚੋਰੀ ਕਰਨ ਦੇ ਮਾਮਲੇ ’ਚ ਉਸਦੇ ਮਾਲਕ ਉਸਨੂੰ ਪੁੱਛਗਿੱਛ ਲਈ ਥਾਣੇ ਲਿਆਏ ਸੀ। ਜਿੱਥੇ ਉਸਦੇ ਮਾਲਕਾਂ ਦੇ ਕਹਿਣ ਦੇ ਬਾਵਜੂਦ ਵੀ ਪੁਲਿਸ ਨੇ ਉਸਨੂੰ ਰਾਤ ਭਰ ਥਾਣੇ ’ਚ ਰੱਖਿਆ। ਰਾਤੀ ਕਰੀਬ 12 ਵਜੇ ਇਕ ਪੁਲਿਸ ਮੁਲਾਜ਼ਮ ਉਸਦੇ ਕੋਲ ਆਇਆ ਅਤੇ ਉਸਨੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ। ਜਾਣਕਾਰੀ ਅਨੁਸਾਰ ਉਸਨੂੰ ਆਪਣੇ ਮਾਲਕਾਂ ਦੇ ਘਰ ਤੋਂ ਕਰੀਬ 3 ਲੱਖ ਰੁਪਏ ਚੋਰੀ ਕਰਕੇ ਆਪਣੇ ਪ੍ਰੇਮੀ ਨੂੰ ਦੇਣ ਦੇ ਮਾਮਲੇ ’ਚ ਸਿਟੀ ਥਾਣੇ ’ਚ ਲਿਆਂਦਾ ਗਿਆ ਸੀ। ਖੰਨਾ ਦੇ ਐਸ.ਐਸ.ਪੀ. ਨੇ ਕਿਹਾ ਕਿ ਜੇਕਰ ਇਹ ਘਟਨਾ ਵਾਪਰੀ ਹੈ ਤਾਂ ਇਹ ਨਿੰਦਣਯੋਗ ਹੈ ਅਤੇ ਇਸ ਵਿਚ ਸ਼ਾਮਲ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਲੇਕਿਨ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਡੀ.ਐਸ.ਪੀ.ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਜ਼ਰੂਰ ਦੇਖਿਆ ਜਾਵੇਗਾ। ਇਸੇ ਦਰਮਿਆਨ ਘਟਨਾ ਵਾਲੀ ਰਾਤ ਨੂੰ ਜਿੰਨੇ ਵੀ ਪੁਲਸ ਮੁਲਾਜਮ ਥਾਣੇ ਵਿਚ ਹਾਜਰ ਸਨ, ਉਨ੍ਹਾਂ ਸਭ ਨੂੰ ਐਸ.ਐਸ.ਪੀ. ਵਲੋਂ ਲੜਕੀ ਦੇ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਤਾਂ ਕਿ ਲੜਕੀ ਉਸ ਪੁਲਸ ਮੁਲਾਜਮ ਦੀ ਸ਼ਨਾਖਤ ਕਰ ਸਕੇ।


© 2013 punjabinfoline.com

punjab infoline arash info