ਦੁਬਲੀ ਨੂੰ ਚੇਅਰਮੈਨ ਬਣਾਉਣ ’ਤੇ ਖੁਸ਼ੀ ਦੀ ਲਹਿਰ
ਸੁਲਤਾਨਪੁਰ ਲੋਧੀ, 18 ਜਨਵਰੀ (ਹੈਪੀ)-ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਾਝੇ ਦੇ ਸਿਰਕੱਢ ਆਗੂ ਛਤਰਪਾਲ ਸਿੰਘ ਦੁਬਲੀ ਨੂੰ ਪਨਗਰੇਨ ਪੰਜਾਬ ਦਾ ਚੇਅਰਮੈਨ ਬਨਾਉਣ ’ਤੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਉਨ੍ਹਾਂ ਦੇ ਸਮਰਥਕਾਂ, ਅਕਾਲੀ ਆਗੂਆਂ ਤੇ ਨੇਤਾਵਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਪ੍ਰਗਟ ਸਿੰਘ ਮਿਆਣੀ ਯੂਥ ਆਗੂ, ਜਸਵੰਤ ਸਿੰਘ ਸੈਕੇਟਰੀ, ਬਿੱਲਾ ਸ਼ਾਹ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਜਸਬੀਰ ਸਿੰਘ ਕਬੀਰਪੁਰ, ਸਾਬਕਾ ਸਰਪੰਚ ਹਜ਼ਾਰਾ ਨਿਸ਼ਾਨ ਸਿੰਘ ਸੰਧੂ, ਹਰਜੀਤ ਸਿੰਘ ਲਾਡੀ ਅੱਲੂਵਾਲ, ਗੁਰਦਿਆਲ ਸਿੰਘ ਮਿਆਣੀ ਯੂਥ ਆਗੂ, ਸਰਪੰਚ ਮੁਖਤਿਆਰ ਸਿੰਘ ਪੱਸਣ ਕਦੀਮ, ਵਰੁਣ ਕੁਮਾਰ ਸਹਿਗਲ ਤੇ ਹਰਿੰਦਰ ਸਿੰਘ ਚੀਮਾ ਨੇ ਪਨਗਰੇਨ ਪੰਜਾਬ ਦਾ ਚੇਅਰਮੈਨ ਬਨਣ ’ਤੇ ਜਥੇਦਾਰ ਛਤਰਪਾਲ ਸਿੰਘ ਦੁਬਲੀ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਫੂਡ ਤੇ ਸਪਲਾਈ ਮੰਤਰੀ ਪੰਜਾਬ ਸ: ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਧੰਨਵਾਦ ਕੀਤਾ ਹੈ।





