Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਿਆਰੀ ਸਰਦੀਆਂ ਦੀ

ਸਰਦੀਆ ਆ ਗਈਆ ਹਨ। ਇਨ੍ਹਾਂ ਦਿਨਾਂ ਵਿੱਚ ਚਮੜੀ ਖਾਸ ਦੇਖ-ਭਾਲ ਦੀ ਮੰਗ ਕਰਦੀ ਹੈ। ਇਸ ਮੌਸਮ ਵਿੱਚ ਚਮੜੀ ਵਿੱਚ ਨਮੀ ਘੱਟ ਹੋਣ ਲੱਗਦੀ ਹੈ, ਜਿਸ ਦੀ ਪੂਰਤੀ ਕੀਤੀ ਜਾਣੀ ਜਰੂਰੀ ਹੈ। ਤਾਂ ਕਿਉ ਨਾ ਹੁਣ ਤੋਂ ਦੀ ਚਮੜੀ ਦਾ ਖਿਆਲ ਰੱਖਿਆ ਜਾਣਾ ਸ਼ੁਰੂ ਕਰ ਦਿੱਤਾ ਜਾਵੇ, ਜਿਸ ਨਾਲ ਆਉਣ ਵਾਲੇ ਦਿਨ ਵਾਲੇ ਦਿਨ ਚਮੜੀ ਦੇ ਲਈ ਬੇਰਹਿਮ ਸਾਬਤ ਨਾ ਹੋਣ।
ਜੇਕਰ ਚਮੜੀ ਆਮ ਨਾਲੋਂ ਖੁਸ਼ਕ ਹੈ - ਤਾਂ ਉਸ ਨੂੰ ਕਲਜਿੰਗ ਕਰੀਮ ਜਾਂ ਜੈਲ ਨਾਲ ਹਫਤੇ ਵਿੱਚ ਦੋ ਵਾਰੀ ਸਾਫ ਕਰੋ। ਐਲੋਵੇਰਾਯੁਕਤ ਕਲੀਜ਼ਰ ਵੀ ਚਮੜੀ ਦੇ ਲਈ ਚੰਗਾ ਰਹੇਗਾ, ਕਿਉਕਿ ਐਲੋਵੋਰਾ ਚਮੜੀ ਵਿੱਚ ਨਮੀ ਬਣਾਈ ਰੱਖਦਾ ਹੈ। ਕਲਿੰਜ਼ਰ ਲਗਾਉਣ ਤੋਂ ਬਾਅਦ ਉਸ ਨੂੰ ਗਿੱਲੀ ਰੂੰ ਨਾਲ ਸਾਫ ਕਰੋ। ਰਾਤ ਨੂੰ ਸੌਣ ਤੋਂ ਪਹਿਲਾ ਵੀ ਚਮੜੀ ਨੂੰ ਸਾਫ ਜਰੂਰ ਕਰੋ, ਜਿਸ ਨਾਲ ਮੇਕਅਪ ਅਤੇ ਦਿਨ ਭਰ ਦਾ ਮਿੱਟੀ ਘੱਟਾ ਵੀ ਸਾਫ ਹੋ ਸਕੇ। ਮੇਕਅਪ ਲਈ ਵਰਤੇ ਗਏ ਕਾਸਮੈਟਿਕ ਨਾਲ ਚਮੜੀ ’ਤੇ ਖੁਸ਼ਕੀ ਆਉਦੀ ਹੈ। ਹਲਕੇ ਹੱਥ ਨਾਲ ਚਮੜੀ ’ਤੇ ਕਲੀਜ਼ਰ ਲਗਾਉ ਅਤੇ ਗਿੱਲੇ ਰੂੰ ਨਾਲ ਸਾਫ ਕਰੋ। ਗਿੱਲੇ ਰੂੰ ਨਾਲ ਰੁੱਖਾਪਨ ਨਹੀ ਆਵੇਗਾ, ਕਿਉਕਿ ਇਹ ਚਮੜੀ ਵਿਚੋਂ ਨਮੀ ਨੂੰ ਨਹੀ ਚੂਸੇਗਾ। ਸਵੇਰੇ ਚਮੜੀ ਸਾਫ ਕਰਨ ਤੋਂ ਮਗਰੋਂ ਗੁਲਾਬ ਜਲ ਨਾਲ ਚਮੜੀ ਦੀ ਟੋਨਿੰਗ ਕਰੋ ਅਤੇ ਚਿਹਰੇ ਨੂੰ ਕੱਸ ਕੇ ਥਪਥਪਾਓ। ਟੋਨਿੰਗ ਨਾਲ ਕਲੀਜ਼ਰ ਪੂਰੀ ਤਰ੍ਹਾਂ ਸਾਫ ਦੋ ਜਾਂਦਾ ਹੈ ਅਤੇ ਖੂਨ ਦਾ ਪ੍ਰਵਾਹ ਵੀ ਠੀਕ ਹੁੰਦਾ ਹੈ।
ਦਿਨ ਭਰ ਦੇ ਲਈ ਘਰ ਤੋਂ ਬਹਾਰ ਨਿਕਲਣ ਦੇ ਲਈ ਸਨਸਕਰੀਨ ਲਗਾਓ। ਧੁੱਪ ਕਾਰਨ ਵੀ ਚਮੜੀ ਵਿੱਚ ਨਮੀ ਘੱਟ ਹੋ ਜਾਂਦੀ ਹੈ। ਕਈ ਸਨਸਕਰੀਨ ਕਰੀਮਾਂ ਵਿੱਚ ਮਾਇਸਚਰਾਈਜ਼ਰ ਪਹਿਲਾਂ ਹੀ ਮੌਜੂਦ ਹੁੰਦਾ ਹੈ। ਮਾਇਸਚਰਾਈਜ਼ਰ ਕਰੀਮ ਅਤੇ ਤਰਲ ਰੂਪ ਵਿੱਚ ਮਿਲਦੇ ਹਨ। ਚਮੜੀ ਤੇ ਰੁੱਖਾਪਨ ਹੈ ਤਾਂ ਕਰੀਮੀ ਫਾਰਮੂਲਾ ਪ੍ਰਯੋਗ ਵਿੱਚ ਲਿਆਓ। ਤਰਲ ਮਾਇਸਚਰਾਈਜ਼ਰ ਲਗਾ ਰਹੋ ਹੋ ਤਾਂ ਇਸ ਨੂੰ ਮੇਕਅਪ ਦੇ ਹੇਠਾਂ ਲਗਾਓ। ਇਸ ਨੂੰ ਫਾਊਡੇਸ਼ਨ ਲਗਾਉਣ ਤੋਂ ਬਾਅਦ ਲਗਾਉ। ਜਦੋਂ ਵੀ ਚਮੜੀ ’ਤੇ ਰੁੱਖਾਪਨ ਮਹਿਸੂਸ ਹੋਵੇ ਤਾਂ ਤਰਲ ਮਾਇਸਚਰਾਈਜ਼ਰ ਲਗਾ ਲਓ। ਚਮੜੀ ਦੇ ਪੋਸ਼ਣ ਦੇਣ ਦੇ ਲਈ ਚੰਗੀ ਨਾਈਟ ਕ੍ਰੀਮ ਦਾ ਇਸਤੇਮਾਲ ਕਰੋ। ਇਸ ਨਾਲ ਚਮੜੀ ਮੁਲਾਇਮ ਬਣੀ ਰਹੇਗੀ। ਚਮੜੀ ਸਾਫ ਕਰਨ ਤੋਂ ਮਗਰੋਂ ਨਰਸ਼ਿੰਗ ਕ੍ਰੀਮ ਮਸਾਜ ਕਰਦੇ ਹੋਏ ਉੱਪਰ ਤੋਂ ਬਾਹਰ ਵੱਲ ਆਉਦੇ ਹੋਏ ਲਗਾਓ। ਇਸ ਨੂੰ ਤਿੰਨ-ਚਾਰ ਮਿੰਟ ਤੱਕ ਕਰੋ। ਫਿਰ ਕ੍ਰੀਮ ਨੂੰ ਗਿੱਲੀ ਰੂੰ ਨਾਲ ਸਾਫ ਕਰ ਦਿਉ। ੱਅੱਖਾਂ ਦੇ ਆਸ-ਪਾਸ ਆਈ ਕ੍ਰੀਮ ਲਗਾਓ ਅਤੇ 10 ਮਿੰਟ ਬਾਅਦ ਗਿੱਲੀ ਰੂੰ ਨਾਲ ਸਾਫ ਕਰੋ।
ਆਈ ਕਰੀਮ ਨੂੰ ਮਸਾਜ ਕਰਦੇ ਹੋਏ ਨਾ ਲਗਾਓ, ਨਹੀ ਤਾਂ ਅੱਖਾਂ ਦੇ ਆਸ-ਪਾਸ ਦੀ ਚਮੜੀ ਖਿੱਚੀ ਜਾਵੇਗੀ। ਤੇਲੀ ਚਮੜੀ ’ਤੇ ਉੱਪਰ ਤੋਂ ਖੁਸ਼ਕੀ ਆਉਦੀ ਹੈ। ਨਹਾਉਣ ਤੋਂ ਬਾਅਦ ਜਾਂ ਚਿਹਰਾ ਜਾਂ ਮੂੰਹ ਧੋਣ ਤੋਂ ਬਾਅਦ ਚਮੜੀ ਤੇ ਰੁੱਖਾਪਨ ਤਾਂ ਮਹਿਸੂਸ ਹੁੰਦਾ ਹੈ ਪਰ ਕ੍ਰੀਮ ਜਾਂ ਮਾਇਸਚਰਾਈਜ਼ਰ ਲਗਾਉਦੇ ਹੀ ਤੇਲ ਦੁਬਾਰਾ ਆ ਜਾਂਦਾ ਹੈ ਜਾਂ ਮੁਹਾਂਸੇ ਹੋ ਜਾਂਦੇ ਹਨ।
ਕਲਿੰਜ਼ਗ ਮਿਲਕ ਨਾਲ ਚਮੜੀ ਸਾਫ ਕਰਨ ਦੇ ਬਾਅਦ ਗਿੱਲੀ ਰੂੰ ਨਾਲ ਪੂੰਝ ਦਿਉ। ਰੁੱਖਾਪਨ ਮਹਿਸੂਸ ਹੋਵੇ ਤਾਂ ਹਲਕਾ ਮਾਇਸਚਰਾਈਜ਼ਰ ਲੋਸ਼ਨ ਦੀ ਵਰਤੋਂ ਵਿੱਚ ਲਿਆਓ। ਲਗਾਉਣ ਤੋਂ ਪਹਿਲਾ ਇਸ ਵਿੱਚ ਇੱਕ-ਦੋ ਬੂੰਦਾਂ ਪਾਣੀ ਦੀਆਂ ਮਿਲਾ ਲਓ। ਚਮੜੀ ’ਤੇ ਹਲਕਾ ਮਹਿਸੂਸ ਹੋਵੇਗਾ ਚਾਹੋ ਤਾਂ ਆਇਲ-ਫ੍ਰੀ-ਡੇ ਕਰੀਮ ਵਰਤੋਂ ਵਿੱਚ ਲਿਆਓ। ਚਮੜੀ ਵਧੇਰੇ ਖੁਸ਼ਕ ਮਹਿਸੂਸ ਹੋਵੇ ਤਾਂ ਰੋਜ਼ਾਨਾ 10 ਮਿੰਟ ਦੇ ਲਈ ਸ਼ਹਿਦ ਲਗਾਉਣ ਦੇ ਨਾਲ ਸਾਦੇ ਪਾਣੀ ਨਾਲ ਧੋ ਦਿਉ, ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਬੁੱਲ੍ਹਾਂ ਦੀ ਚਮੜੀ ਪਤਲੀ ਹੋਣ ਦੇ ਕਾਰਨ ’ਤੇ ਤੇਲੀ ਗ੍ਰੰਥੀਆਂ ਘੱਟ ਪਾਈਆਂ ਜਾਂਦੀਆ ਹਨ, ਜਿਸ ਕਾਰਨ ਬੁੱਲ੍ਹ ਫਟਣ ਲੱਗਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਕਲੀਜ਼ਿੰਗ ਜੈੱਲ ਨਾਲ ਲਿਪਸਟਿਕ ਸਾਫ ਕਰਨਾ ਨਾ ਭੁੱਲੋ ਕੁਝ ਲਿਪਸਟਿਕ ਲਗਾਉਣ ਨਾਲ ਚਮੜੀ ਤੇ ਰੁੱਖਾਪਨ ਆ ਜਾਂਦਾ ਹੈ ਅਜਿਹੀ ਹਾਲਤ ਵਿੱਚ ਲਿਪਸਟਿਕ ਸਾਫ ਕਰਨ ਤੋਂ ਬਾਅਦ ਬੁੱਲ੍ਹਾਂ ’ਤੇ ਬਦਾਮਯੁਕਤ ਕ੍ਰੀਮ ਲਗਾਉ ਅਤੇ ਰਾਤ ਭਰ ਲੱਗੀ ਰਹਿਣ ਦਿਉ ਇਸ ਨਾਲ ਬੁੱਲ੍ਹਾਂ ਦੀ ਚਮੜੀ ਮੁਲਾਇਮ ਹੋਵੇਗੀ, ਘਰੇਲੂ ਉਪਾਅ ਅਜਮਾਉਣ ਦੇ ਲਈ ਬੁੱਲ੍ਹਾਂ ’ਤੇ ਬਦਾਮ ਦਾ ਤੇਲ ਜਾਂ ਦੁੱਧ ਦੀ ਮਲਾਈ ਲਗਾਉ।
-ਸ਼ਹਿਨਾਜ ਹੁਸੈਨ, ਸੁੰਦਰਤਾ ਮਾਹਿਰ।


© 2013 punjabinfoline.com

punjab infoline arash info