Date:
Feb 05, 2010
ਕਪੂਰਥਲਾ, 5 ਫਰਵਰੀ (ਵਿ.ਪ੍ਰ.)-ਨੂਰਪੁਰ ਦੋਨਾ ਨੇੜੇ ਬਣਾਏ ਜਾਣ ਵਾਲੇ ਜੂਡੀਸ਼ੀਅਲ ਤੇ ਕੋਰਟ ਕੰਪਲੈਕਸ ਦੀ ਚਾਰ ਦਿਵਾਰੀ ਮੁਕੰਮਲ ਕਰਾਉਣ ਲਈ ਸਰਕਾਰ ਵੱਲੋਂ 58 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਹ ਗੱਲ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਐਮ.ਐਸ. ਵਿਰਦੀ ਨੇ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਇਕ ਵਫਦ ਨਾਲ ਗੱਲਬਾਤ ਕਰਦਿਆਂ ਕਹੀ। ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਕਿਹਾ ਕਿ ਨਵੇਂ ਜੁਡੀਸ਼ੀਅਲ ਤੇ ਕੋਰਟ ਕੰਪਲੈਕਸ ਦੀ ਉਸਾਰੀ ਦਾ ਕੰਮ ਅਗਲੇ ਦੋ ਵਰ੍ਹਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਜਦਕਿ ਚਾਰ ਦਿਵਾਰੀ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ। ਇਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਇਕ ਵਫਦ ਨੇ ਅੱਜ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕਰਮ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੂੰ ਮਿਲਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ। ਇਸ ਵਫਦ ਵਿਚ ਸੀਨੀਅਰ ਐਡਵੋਕੇਟ ਸ: ਹਰਚਰਨ ਸਿੰਘ ਆਹਲੂਵਾਲੀਆ, ਸ੍ਰੀ ਰਾਕੇਸ਼ ਕੁਮਾਰ ਆਨੰਦ ਐਡਵੋਕੇਟ, ਬਾਰ ਦੇ ਸਕੱਤਰ ਸ੍ਰੀ ਰਾਜਬੀਰ ਬਾਵਾ, ਬਾਰ ਦੀ ਸੀਨੀਅਰ ਉਪ ਪ੍ਰਧਾਨ ਮਿਸ ਸੁਨੀਤਾ ਧੀਰ, ਸ: ਸੰਦੀਪ ਸਿੰਘ ਆਹਲੂਵਾਲੀਆ, ਸ੍ਰੀ ਕੁਲਵੰਤ ਸਿੰਘ ਸਹਿਗਲ, ਸ: ਤੇਜਪਾਲ ਸਿੰਘ ਆਹਲੂਵਾਲੀਆ ਤੇ ਸ੍ਰੀ ਮੋਹਤ ਕਪੂਰ ਐਡਵੋਕੇਟ ਸ਼ਾਮਲ ਸਨ।