Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਤੂੜੀ ਦਾ ਰੇਟ ਪੰਜ ਸੌ ਰੁਪਏ ਕੁਇੰਟਲ ਹੋਇਆ

Date: Feb 05, 2010

Report By: Gurjeet Singh
Ludhiana
ਹਠੂਰ, 5 ਫਰਵਰੀ (ਪੱਤਰ ਪ੍ਰੇਰਕ)-ਪਿੰਡਾਂ ਦੇ ਲੋਕ ਜੋ ਖੇਤੀ ਅਤੇ ਡੇਅਰੀ ’ਤੇ ਲਗਭਗ ਨਿਰਭਰ ਹਨ, ਨੂੰ ਆਪਣੇ ਪਸ਼ੂਆਂ ਲਈ ਰੋਜ਼ਮਰਾ ਵਰਤੋਂ ’ਚ ਆਉਣ ਵਾਲੀ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੋ ਪ੍ਰਕਾਰ ਦੀ ਤੂੜੀ ਦਾ ਬਾਜ਼ਾਰ ਹੈ, ਇਕ ਹੜੰਭੇ ਵਾਲੀ ਮਸ਼ੀਨ ਦੀ ਅਤੇ ਦੂਸਰੀ ਕੰਬਾਇਨ ਰਾਹੀਂ ਕੱਟੀ ਕਣਕ ਦੇ ਨਾੜ ਦੀ ਰੀਪਰ ਨਾਲ ਬਣਾਈ ਹੋਈ ਤੂੜੀ। ਹੜੰਭੇ ਵਾਲੀ ਦਾ ਮੁੱਲ 500 ਦੇ ਲਗਭਗ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਮੌਕੇ ਇਸੇ ਤੂੜੀ ਦਾ ਮੁੱਲ 150 ਤੋਂ 200 ਪ੍ਰਤੀ ਕੁਇੰਟਲ ਸੀ। ਦੂਸਰੇ ਪਾਸੇ ਦੁੱਧ ਦਾ ਰੇਟ ਪ੍ਰਤੀ ਫੈਟ 3.20 ਰੁਪਏ ਹੈ। ਇਸੇ ਤਰ੍ਹਾਂ ਪਿੰਡਾਂ ’ਚ ਇਕ ਦੁੱਧ ਉਤਪਾਦਕ ਪਸ਼ੂ ਪਾਲਣ ’ਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਾ ਚਾਰਾ, ਮਹਿੰਗੀ ਤੂੜੀ, ਖਲ, ਦਾਣਾ ਅਤੇ ਹੋਰ ਦਵਾਈਆਂ ਆਦਿ ਦੀ ਇਕ ਪਸ਼ੂ ਲਈ ਵਰਤੋਂ ਕਰਨੀ ਪੈਂਦੀ ਹੈ।



© 2012 punjabinfoline.com

punjab infoline arash info