Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
ਯੂਨੀਅਨ ਵੱਲੋਂ ਚੱਕਾ ਜਾਮ 23 ਨੂੰ
Date: Feb 05, 2010
ਲਹਿਰਾਗਾਗਾ, 5 ਫਰਵਰੀ (ਪੱਤਰ ਪ੍ਰੇਰਕ) - ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦੀ ਇਕ ਮੀਟਿੰਗ ਸਾਥੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਸਾਂਝੀ ਐਕਸ਼ਨ ਕਮੇਟੀ ਪੀ. ਆਰ. ਟੀ. ਸੀ. ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਰਮਚਾਰੀਆਂ ਨਾਲ ਇਕ ਮੀਟਿੰਗ ਸੱਦ ਕੇ ਉਨ੍ਹਾਂ ਦੀਆਂ ਕੁਝ ਜਾਇਜ਼ ਮੰਗਾਂ ਮੰਨੀਆਂ ਸੀ ਜਿਸ ਕਰਕੇ ਕਰਮਚਾਰੀਆਂ ਨੇ 29 ਨਵੰਬਰ 2009 ਨੂੰ ਦੀ ਹੜਤਾਲ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਵੀ ਮੰਗ ਅਮਲ ਵਿਚ ਨਹੀਂ ਲਿਆਂਦੀ ਗਈ ਜਿਸ ਦੇ ਰੋਸ ਵਜੋਂ 23 ਫਰਵਰੀ ਨੂੰ ਪੀ.ਆਰ.ਟੀ.ਸੀ ਦਾ ਚੱਕਾ ਜਾਮ ਕਰਕੇ ਪੂਰਨ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ। ਕਾਮਰੇਡ ਮਹਿੰਦਰ ਸਿੰਘ ਬਾਗੀ ਨੇ ਦੱਸਿਆ ਕਿ ਪੀ.ਆਰ.ਟੀ.ਸੀ ਵਿਚ ਠੇਕੇਦਾਰ ਸਿਸਟਮ ਅਧੀਨ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਤੇ ਵਰਕਰਾਂ ਉਪਰ ਪੰਜਵਾਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨਾ ਅਹਿਮ ਮੰਗਾਂ ਹਨ। ਇਸ ਮੀਟਿੰਗ ਨੂੰ ਪਿਆਰਾ ਸਿੰਘ ਪ੍ਰਧਾਨ ਏਟਕ ਸੰਗਰੂਰ ਨੇ ਵੀ ਸੰਬੋਧਨ ਕੀਤਾ।
|
© 2012 punjabinfoline.com
|