Date:
Feb 05, 2010
ਸੁਨਾਮ, 5 ਫਰਵਰੀ (ਜੈਨ) - ਅੱਜ ਸਥਾਨਕ ਸਿਟੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ ਲਾਏ ਨਾਕਿਆਂ ਦੌਰਾਨ ਵੱਡੀ ਪੱਧਰ ’ਤੇ ਨਸ਼ੀਲੇ ਪਥਾਰਥ ਫੜ ਕੇ ਦੋਸ਼ੀਆਂ ਨੂੰ ਕੀਤਾ। ਅੱਜ ਸਥਾਨਕ ਸਿਟੀ ਪੁਲਿਸ ਵਿਖੇ ਐਸ.ਐਚ.ਓ ਸ: ਜਸਪਾਲ ਸਿੰਘ ਚੋਪੜਾ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਤਿੰਨ ਦਿਨ ਤੋਂ ਪੁਲਿਸ ਵੱਲੋਂ ਵੱਖ ਵੱਖ ਥਾਂ ’ਤੇ ਲਾਏ ਨਾਕਿਆਂ ਅਤੇ ਕੀਤੀ ਗਸ਼ਤ ਦੌਰਾਨ ਸਥਾਨਕ ਇੰਦਰਾ ਬਸਤੀ ਦੇ ਇਕ ਔਰਤ ਬਲਵੀਰ ਕੌਰ ਤੋਂ ਛੇ ਗ੍ਰਾਂਮ ਸਮੈਕ, ਮਨਜੀਤ ਕੌਰ ਤੋਂ 14 ਬੋਤਲਾਂ ਸ਼ਰਾਬ ਦੇਸੀ, ਹਰਪਾਲ ਕੌਰ ਤੋਂ 12 ਬੋਤਲਾਂ ਸ਼ਰਾਬ ਦੋਸ਼ੀ ਫੜ ਕੇ ਦੋਸ਼ੀਆਂ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਨੇ ਸੁਖਦੇਵ ਸਿੰਘ ਦੇ ਨਾਮ ਦੇ ਵਿਅਕਤੀ ਤੋਂ ਛੇ ਕਿਲੋ ਭੁੱਕੀ, ਸਸ਼ੀਪਾਲ ਤੋਂ 380 ਗ੍ਰਾਮ ਨਸ਼ੀਲਾ ਪਾਉਡਰ, ਜੀਤ ਸਿੰਘ 5 ਕਿਲੋ ਭੁੱਕੀ, ਗੁਰਨੈਬ ਸਿੰਘ 9 ਕਿਲੋ ਭੁੱਕੀ, ਸਸੀ ਦਾਸ ਤੋਂ 20 ਬੋਤਲਾਂ ਸ਼ਰਾਬ ਦੇਸੀ ਬਰਾਮਦ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅਕਾਸ਼ਦੀਪ ਤੋਂ 9 ਬੋਤਲਾਂ ਸ਼ਰਾਬ ਦੇਸੀ, ਗੁਰਚਰਨ ਸਿੰਘ 8 ਬੋਤਲਾਂ ਸ਼ਰਾਬ ਦੇਸੀ ਬਰਾਮਦ ਕਰਕੇ ਦੋਸ਼ੀਆਂ ਨੂੰ ਮੌਕੇ ’ਤੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸ: ਚੋਪੜਾ ਨੇ ਅੱਗੇ ਪੁਲਿਸ ਵੱਲੋਂ ਇਹ ਨਾਕੇ ਏ.ਐਸ.ਆਈ ਸ: ਬਲਕਾਰ ਸਿੰਘ, ਏ.ਐਸ.ਆਈ ਸ: ਮੁਕੰਦ ਸਿੰਘ ਦੀ ਅਗਵਾਈ ਵਿਚ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਿਥੇ ਦੜਾ ਸੱਟਾ ਲਾਉਣ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ, ਉਥੇ ਰਵੀ ਕੁਮਾਰ ਨਾਮ ਦੇ ਇਕ ਵਿਅਕਤੀ ਤੋਂ 28480 ਦੇ ਕਰੀਬ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।