Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

10 ਕਿਲੋ ਭੁੱਕੀ ਤੇ ਲਾਹਣ ਸਮੇਤ ਤਿੰਨ ਪੁਲਿਸ ਅੜਿੱਕੇ

Date: Feb 05, 2010

Report By: Gurjeet Singh
Ludhiana
ਲਹਿਰਾਗਾਗਾ, 5 ਫਰਵਰੀ (ਅਸ਼ੋਕ ਗਰਗ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸਦਰ ਪੁਲਿਸ ਦੇ ਐਸ.ਐਚ.ਓ. ਸ: ਹਰਗੋਪਾਲ ਸਿੰਘ ਦੀ ਅਗਵਾਈ ਹੇਠ ਏ.ਐੋਸ.ਆਈ. ਦਰਸ਼ਨ ਸਿੰਘ ਨੇ ਗਸਤ ਦੌਰਾਨ ਹਰਮਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਲਹਿਰਾਗਾਗਾ ਤੋਂ ਪਿੰਡ ਖੋਖਰ ਨੇੜੇ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰ ਕੇ ਉਸ ਨੂੰ ਜ਼ੇਲ ਵਿਚ ਭੇਜ ਦਿੱਤਾ। ਇਸ ਤੋਂ ਇਲਾਵਾ ਏ.ਐਸ.ਆਈ. ਰਣਜੀਤ ਸੰਿਘ ਨੇ ਪਿੰਡ ਗਿਦੜਿਆਣੀ ਵਿਖੇ ਗਸਤ ਦੌਰਾਨ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਡਸਕਾ ਤੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਜਦੋਂ ਕਿ ਹੌਲਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਰਾਜਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲਦਾਲ ਨੂੰ ਖੇਤ ਵਿਚੋਂ 200 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸ.ਐਚ.ਓ. ਸ: ਹਰਗੋਪਾਲ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੀ ਦੁਕਾਨਦਾਰੀ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਕੀਤੀ ਜਾਵੇਗੀ।



© 2012 punjabinfoline.com

punjab infoline arash info