Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
ਕਤਲ ਦੇ ਮਾਮਲੇ ’ਚੋਂ ਬਾਇੱਜ਼ਤ ਬਰੀ
Date: Feb 05, 2010
ਬਰਨਾਲਾ, 5 ਫਰਵਰੀ (ਸਤਬਚਨ ਸਿੰਘ)-ਸ੍ਰੀ ਵਿਵੇਕ ਪੁਰੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਤਲ ਦੇ ਮਾਮਲੇ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ। ਜਾਣਕਾਰੀ ਮੁਤਾਬਕ ਸਵਰਨੋ ਨਾਂਅ ਦੀ ਔਰਤ ਨੇ ਰਾਜ ਰਾਣੀ ਅਤੇ ਉਸਦੇ ਭਰਾ ਨੂੰ ਰਕਮ ਉਧਾਰ ਦਿੱਤੀ ਸੀ ਪੰਤੂ 12 ਅਗਸਤ 2008 ਨੂੰ ਉਕਤ ਔਰਤ ਤੇ ਉਸਦੀ ਲੜਕੀ ਰਕਮ ਵਾਪਸ ਲੈਣ ਗਈਆਂ ਉਥੇ ਸਵਰਨੋ ਦਾ ਝਗੜਾ ਹੋ ਗਿਆ ਤੇ ਬਲਜੀਤ ਸਿੰਘ ਨੇ ਉਸਦੇ ਗਲ ’ਚ ਕੱਪੜਾ ਪਾ ਕੇ ਗਲ ਘੁੱਟ ਦਿੱਤਾ ਤੇ ਜਿਸਦੀ ਮੌਤ ਹੋ ਗਈ। ਇਸ ਸਬੰਧੀ ਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਇਆ। ਬਹਿਸ ਦੌਰਾਨ ਮੁਲਜ਼ਮ ਦੇ ਸਫਾਈ ਪੱਖ ਦੇ ਵਕੀਲ ਸ: ਰਾਜਦੇਵ ਸਿੰਘ ਖਾਲਸਾ ਨੇ ਅਦਾਲਤ ’ਚ ਜ਼ੋਰਦਾਰ ਬਹਿਸ ਦੌਰਾਨ ਦੱਸਿਆ ਕਿ ਪੁਲਿਸ ਇਸ ਸਬੰਧੀ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਤੇ ਇਸ ਮਾਮਲੇ ’ਚ ਇਕ ਹੋਰ ਔਰਤ ਮੁਲਜ਼ਮ ਪਹਿਲਾਂ ਹੀ ਬਰੀ ਹੋ ਚੁੱਕੀ ਹੈ, ਜਿਸ ’ਤੇ ਮਾਣਯੋਗ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਨੇ ਮੁਲਜ਼ਮ ਨੂੰ ਬਾ-ਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।
|
© 2012 punjabinfoline.com
|