Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
ਬੈਂਕ ਬਰਾਂਚ ਨੂੰ 10 ਹਜ਼ਾਰ ਰੁਪਏ ਜੁਰਮਾਨਾ
Date: Feb 05, 2010
ਸੁਨਾਮ, 5 ਫਰਵਰੀ (ਪੱਤਰ ਪ੍ਰੇਰਕ) -ਜ਼ਿਲ੍ਹਾ ਖ਼ਪਤਕਾਰ ਫ਼ੋਰਮ ਸੰਗਰੂਰ ਵਲੋਂ ਚੈਕ ਬੁੱਕ ਨਾ ਦੇਣ ਦੀ ਕੀਤੀ ਸ਼ਿਕਾਇਤ ਉਤੇ ਬੈਂਕ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਘੀਰਥ ਚੰਦ ਸੁਨਾਮ ਨੇ ਸਟੇਟ ਬੈਂਕ ਖਿਲਾਫ਼ ਜ਼ਿਲ੍ਹਾ ਖ਼ਪਤਕਾਰ ਫੋਰਮ ਵਿਚ ਕੇਸ ਦਾਖ਼ਲ ਕੀਤਾ ਸੀ ਕਿ ਉਸ ਵਲੋਂ ਮੰਗੀ ਗਈ ਚੈਕ ਬੁੱਕ ਦੇਣ ਵਿਚ ਬੈਂਕ ਕਰਮਚਾਰੀ ਆਣਾਕਾਨੀ ਕਰਦੇ ਰਹੇ ਜਿਸ ਕਾਰਨ ਉਸ ਵਲੋਂ ਪਾਰਟੀਆਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਲੇਟ ਹੋਈ ਤੇ ਉਨ੍ਹਾਂ ਦੇ ਲੈਣ ਦੇਣ ਦੇ ਵਿਵਹਾਰ ’ਤੇ ਮਾੜਾ ਅਸਰ ਪਿਆ ਅਤੇ ਵਾਧੂ ਵਿਆਜ਼ ਵੀ ਅਦਾ ਕਰਨਾ ਪਿਆ। ਫੋਰਮ ਨੇ ਇਸ ਦਾ ਫੈਸਲਾ ਸੁਣਾਉਂਦੇ ਹੋਏ ਸਟੇਟ ਬੈਂਕ ਆਫ਼ ਪਟਿਆਲਾ ਦੀ ਮੇਨ ਬ੍ਰਾਂਚ ਸੁਨਾਮ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ ਅਤੇ ਬੈਂਕ ਨੂੰ ਇਹ ਰਕਮ ਕੇਸ ਕਰਤਾ ਨੂੰ ਅਦਾ ਕਰਨ ਦੇ ਹੁਕਮ ਦਿੱਤੇ।
|
© 2012 punjabinfoline.com
|