Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਜਲੰਧਰ ’ਚ ਪ੍ਰਵਾਸੀ ਖੇਡ ਪ੍ਰਮੋਟਰ ਜੰਡਾ ਨੇ ਫਾਹਾ ਲਿਆ

Date: Feb 05, 2010

Report By: Gurjeet Singh
Ludhiana
ਜਲੰਧਰ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਮਾਡਲ ਟਾਊਨ ਖੇਤਰ ’ਚ ਸਥਿਤ ਇਕ ਕੋਠੀ ਦੇ ਅੰਦਰੋਂ ਪ੍ਰਸਿੱਧ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਸ: ਗੁਰਦੀਪ ਸਿੰਘ ਜੰਡਾ ਦੀ ਲਾਸ਼ ਅੱਜ ਲਟਕਦੀ ਹੋਈ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਦੀਪ ਸਿੰਘ ਜੰਡਾ (51) ਪੁੱਤਰ ਦਰਸ਼ਨ ਸਿੰਘ ਵਾਸੀ 70-ਐਲ ਮਾਡਲ ਟਾਊਨ, ਜਲੰਧਰ ਜੋ ਕਿ ਜਰਮਨੀ ਵਿਖੇ ਰਹਿ ਰਿਹਾ ਸੀ, ਕਰੀਬ 10 ਦਿਨ ਪਹਿਲਾਂ ਇਥੇ ਆਇਆ ਸੀ। ਉਕਤ ਪ੍ਰਵਾਸੀ ਭਾਰਤੀ ਦੇ ਜਰਮਨੀ ’ਚ ਸਟੋਰ ਹਨ ਅਤੇ ਉਹ ਉਥੇ ਆਪਣੀ ਪਤਨੀ ਗੁਰਮੀਤ ਕੌਰ, ਪੁੱਤਰ ਪਰਮਿੰਦਰ ਸਿੰਘ ਅਤੇ ਧੀ ਗੁਰਸ਼ਰਨ ਕੌਰ ਦੇ ਨਾਲ ਰਹਿ ਰਿਹਾ ਸੀ। ਗੁਰਦੀਪ ਸਿੰਘ ਜੰਡਾ ਖੇਡ ਪ੍ਰਮੋਟਰ ਸੀ ਅਤੇ ਉਸ ਨੇ ਬੀਤੇ ਜਨਵਰੀ ਮਹੀਨੇ 5ਵਾਂ ਐਨ. ਆਰ. ਆਈ. ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਆਦਮਪੁਰ ਵਿਖੇ ਕਰਵਾਇਆ ਸੀ। ਸਥਾਨਕ ਮਾਡਲ ਟਾਊਨ ਖੇਤਰ ’ਚ ਸਥਿਤ ਉਕਤ ਪ੍ਰਵਾਸੀ ਭਾਰਤੀ ਦੀ ਕੋਠੀ ਦੀ ਦੇਖਭਾਲ ਕਰਨ ਵਾਲੇ ਗਣੇਸ਼ ਅਤੇ ਕ੍ਰਿਸ਼ਨਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10.00 ਵਜੇ ਬਾਹਰੋਂ ਆਇਆ, ਉਨ੍ਹਾਂ ਵੱਲੋਂ ਰੋਟੀ ਬਾਰੇ ਪੁੱਛੇ ਜਾਣ ’ਤੇ ਉਸ ਨੇ ਨਾਂਹ ਕਰ ਦਿੱਤੀ ਅਤੇ ਸੌਣ ਲਈ ਕਮਰੇ ’ਚ ਚਲਾ ਗਿਆ। ਬੀਤੇ ਸਵੇਰੇ 9.00 ਵਜੇ ਉਨ੍ਹਾਂ ਦੇਖਿਆ ਕਿ ਪੌੜੀਆਂ ਦੀ ਰੇਲਿੰਗ ਨਾਲ ਬੰਨ੍ਹੇ ਗਏ ਫੰਦੇ ਨਾਲ ਗੁਰਦੀਪ ਸਿੰਘ ਦੀ ਲਾਸ਼ ਲਟਕ ਰਹੀ ਹੈ। ਗੁਰਦੀਪ ਸਿੰਘ ਦੇ ਗਲ ’ਚ ਪਲਾਸਟਿਕ ਦੀ ਰੱਸੀ ਦਾ ਫੰਦਾ ਪਾਇਆ ਹੋਇਆ ਸੀ ਅਤੇ ਰੱਸੀ ਦੇ ਅੱਗੇ ਪਲਾਸਟਿਕ ਦੀ ਨਵਾਰ ਜੋੜ ਕੇ ਉਕਤ ਨਵਾਰ ਪੌੜੀ ਦੀ ਰੇਲਿੰਗ ਨਾਲ ਬੰਨ੍ਹੀ ਹੋਈ ਸੀ। ਸੂਚਨਾ ਮਿਲਣ ’ਤੇ ਗੁਰਦੀਪ ਸਿੰਘ ਦਾ ਭਾਣਜਾ ਅਮਨਦੀਪ ਸਿੰ੍ਯਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਬੱਦੋਵਾਲ (ਹੁਸ਼ਿਆਰਪੁਰ) ਇਥੇ ਪੁੱਜਾ। ਉਸ ਨੇ ਦੱਸਿਆ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦਾ ਕਿ ਉਸ ਦੇ ਮਾਮੇ ਨੇ ਅਜਿਹਾ ਕਿਉਂ ਕੀਤਾ। ਗੁਰਦੀਪ ਸਿੰਘ ਦੀ ਪਤਨੀ ਨੂੰ ਇਸ ਹਾਦਸੇ ਦੀ ਸੂਚਨਾ ਭੇਜੀ ਗਈ ਹੈ ਅਤੇ ਉਸ ਦੇ ਇਥੇ ਆਉਣ ਤੋਂ ਬਾਅਦ ਹੀ ਇਸ ਹਾਦਸੇ ਦੇ ਕਾਰਨਾਂ ਸਬੰਧੀ ਜਾਣਕਾਰੀ ਮਿਲਣ ਦੀ ਉਮੀਦ ਹੈ। ਥਾਣਾ 6 ਦੀ ਪੁਲਿਸ ਵੱਲੋਂ ਫਿਲਹਾਲ ਇਸ ਸਬੰਧੀ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ।
ਮੌਕੇ ’ਤੇ ਹਾਜ਼ਰ ਗੁਰਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਚਾਹੇ ਖੁੱਲ੍ਹ ਕੇ ਕੋਈ ਗੱਲ ਤਾਂ ਨਹੀਂ ਦੱਸੀ ਪਰ ਏਨਾ ਜ਼ਰੂਰ ਕਿਹਾ ਕਿ ਗੁਰਦੀਪ ਸਿੰਘ ਬੀਤੇ ਦਿਨੀਂ ਆਪਣੇ ਕਈ ਰਿਸ਼ਤੇਦਾਰਾਂ ਨੂੰ ਮਿਲ ਕੇ ਆਇਆ ਸੀ ਉਸ ਵੇਲੇ ਉਹ ਕਾਫੀ ਉਦਾਸ ਨਜ਼ਰ ਆ ਰਿਹਾ ਸੀ। ਉਸ ਦੀ ਉਦਾਸੀ ਦਾ ਕਾਰਨ ਪੁੱਛੇ ਜਾਣ ’ਤੇ ਉਸ ਨੇ ਕੁਝ ਨਹੀਂ ਕਹਿ ਕੇ ਟਾਲ ਦਿੱਤਾ। ਇਹ ਵੀ ਚਰਚਾ ਸੁਣੀ ਗਈ ਕਿ ਉਕਤ ਪ੍ਰਵਾਸੀ ਭਾਰਤੀ ਨੂੰ ਕੋਈ ਕਾਰੋਬਾਰੀ ਪ੍ਰੇਸ਼ਾਨੀ ਸੀ। ਪਰ ਇਨ੍ਹਾਂ ਸਭ ਗੱਲਾਂ ਦੀ ਸੱਚਾਈ ਦਾ ਖ਼ੁਲਾਸਾ ਉਸ ਦੀ ਪਤਨੀ ਦੇ ਆਉਣ ’ਤੇ ਹੀ ਹੋ ਸਕਦਾ ਹੈ।



© 2012 punjabinfoline.com

punjab infoline arash info