Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਪੰਜਾਬ ’ਚ ਪੈਟਰੋਲ ਇਕ ਰੁਪਿਆ ਤੇ ਡੀਜ਼ਲ 26 ਪੈਸੇ ਮਹਿੰਗਾ ਵੈਟ ’ਤੇ 10 ਫੀਸਦੀ ਸਰਚਾਰਜ ਦਾ ਆਰਡੀਨੈਂਸ ਜਾਰੀ

Date: Feb 05, 2010

Report By: Gurjeet Singh
Ludhiana
ਜਲੰਧਰ/ਚੰਡੀਗੜ੍ਹ, 5 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਮੰਤਰੀ ਮੰਡਲ ਵੱਲੋਂ ਮੌਜੂਦਾ ਵੈਟ ਟੈਕਸ ’ਤੇ 10 ਪ੍ਰਤੀਸ਼ਤ ਸਰਚਾਰਜ ਲਗਾਉਣ ਦੇ ਲਏ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਰਾਜ ਸਰਕਾਰ ਵੱਲੋਂ ਅੱਜ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਜਦੋਂਕਿ ਵੈਟ ’ਤੇ ਸਰਚਾਰਜ ਵੈਟ ਟੈਕਸ ਵਿਚਲੀਆਂ ਕੁੱਝ ਵਸਤਾਂ ’ਤੇ ਮੌਜੂਦਾ 4 ਤੋਂ 5 ਪ੍ਰਤੀਸ਼ਤ ਵੈਟ ਕਰਨ ਅਤੇ ਰਾਜ ਵਿਚ ਦਾਖਲਾ ਹੋਣ ਵਾਲੀਆਂ ਕੁੱਝ ਵਸਤਾਂ ’ਤੇ ਦਾਖਲਾ ਟੈਕਸ ਲਗਾਉਣ ਸਬੰਧੀ ਪਹਿਲਾਂ ਕੀਤੀਆਂ ਗਈਆਂ ਅਧਿਸੂਚਨਾਵਾਂ ਨਾਲ ਅੱਜ ਸਵੇਰ ਤੋਂ ਲਾਗੂ ਕਰ ਦਿੱਤਾ ਗਿਆ।
ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ 10 ਫੀਸਦੀ ਸਰਚਾਰਜ ਲਗਾਉਣ ਕਰਕੇ ਰਾਜ ਵਿਚ 5 ਫਰਵਰੀ ਤੋਂ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਜਾਣਗੇ। ਹੁਣ ਪੈਟਰੋਲ 1.06 ਰੁਪਏ ਤੇ ਡੀਜ਼ਲ 26 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਜਾਵੇਗਾ। ਦੂਜੇ ਪਾਸੇ ਕੇਂਦਰ ਸਰਕਾਰ ਨੂੰ ਇਸ ਤੋਂ ਪਹਿਲਾਂ ਕਿਰਿਤ ਪਾਰੇਖ ਕਮੇਟੀ ਪੈਟਰੋਲ 3 ਰੁਪਏ ਤੇ ਡੀਜ਼ਲ 6 ਰੁਪਏ ਲਿਟਰ ਦਾ ਵਾਧਾ ਕਰਨ ਦੀ ਸਿਫਾਰਸ਼ੀ ਰਿਪੋਰਟ ਦੇ ਚੁੱਕੀ ਹੈ ਤੇ ਆਉਣ ਵਾਲੇ ਸੋਮਵਾਰ ਨੂੰ ਪੈਟਰੋਲ ਵਿਚ 3 ਰੁਪਏ ਤੇ ਡੀਜ਼ਲ ਨੂੰ 4 ਰੁਪਏ ਲਿਟਰ ਮਹਿੰਗਾ ਕਰਨ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਬੀਤੇ ਦਿਨੀਂ ਕਈ ਵਸਤਾਂ ’ਤੇ ਸਰਚਾਰਜ ਲਗਾਇਆ ਸੀ ਤੇ ਇਸ ਵਿਚ ਪੈਟਰੋਲ ਤੇ ਡੀਜ਼ਲ ’ਤੇ 10 ਫੀਸਦੀ ਸਰਚਾਰਜ ਲਗਾ ਦਿੱਤਾ ਹੈ। 10 ਫੀਸਦੀ ਸਰਚਾਰਜ ਲੱਗਣ ਨਾਲ ਰਾਜ ਵਿਚ ਪੈਟਰੋਲ 1.06 ਰੁਪਏ ਤੇ ਡੀਜ਼ਲ 26 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਜਾਵੇਗਾ। ਪੈਟਰੋਲ ਦੇ ਉਪਰ ਪਹਿਲਾਂ ਹੀ ਸਾਢੇ 27 ਫੀਸਦੀ ਵੈਟ ਹੈ। ਸੁਖਬੀਰ-ਕਾਲੀਆ ਦੀ ਕਮੇਟੀ ਵੱਲੋਂ ਸਰਚਾਰਜ ਲਗਾਉਣ ਜਾਂ ਦਾਖਲਾ ਟੈਕਸ ਲਗਾਉਣ ਤੋਂ ਬਾਅਤ ਚੂੰਗੀ ਵਸੂਲੀ ਹਟਾਉਣ ਦਾ ਵਾਅਦਾ ਕੀਤਾ ਸੀ ਪਰ ਪੈਟਰੋਲ ਦੇ ਉਪਰ 1 ਫੀਸਦੀ ਤੇ ਡੀਜ਼ਲ ਦੇ ਉਪਰ 2 ਫੀਸਦੀ ਚੂੰਗੀ ਵਸੂਲੀ ਨਹੀਂ ਹਟਾਈ ਗਈ ਹੈ। ਸ਼ਰਾਬ ਦੇ ਉਪਰ ਵੀ ਸਰਚਾਰਜ ਲੱਗਾ ਹੈ ਪਰ ਚੁੰਗੀ ਬਾਰੇ ਕਿਹਾ ਗਿਆ ਹੈ ਕਿ 31 ਮਾਰਚ ਨੂੰ ਵਿੱਤੀ ਵਰ੍ਹਾ ਖਤਮ ਹੋਣ ਤੋਂ ਬਾਅਦ ਇਸ ’ਤੇ ਫ਼ੈਸਲਾ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਸਿਰਫ ਸੀਮੈਂਟ ਦੇ ਉਪਰੋਂ ਚੂੰਗੀ ਵਸੂਲੀ ਹਟਾ ਕੇ ਦਾਖਲਾ ਟੈਕਸ ਲਗਾਇਆ ਗਿਆ ਹੈ। ਸਰਚਾਰਜ ਲਗਾਉਣ ਬਾਰੇ ਨਵਾਂ ਨੋਟੀਫਿਕੇਸ਼ਨ ਤੇਲ ਕੰਪਨੀਆਂ ਕੋਲ ਅੱਜ ਪੁੱਜ ਗਿਆ ਹੈ। ਪੰਜਾਬ ਪੰਪ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜੇ. ਪੀ. ਖੰਨਾ ਨੇ ਕਿਹਾ ਕਿ ਉਨ੍ਹਾਂ ਦਾ ਕਮਿਸ਼ਨ ਹੋਰ ਨਹੀਂ ਵਧਾਇਆ ਗਿਆ।
ਗੁਆਂਢੀ ਰਾਜਾਂ ਨਾਲੋਂ ’ਚ ਪੈਟਰੋਲ ਮਹਿੰਗਾ-ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਪੈਟਰੋਲ ਸਭ ਤੋਂ ਮਹਿੰਗਾ ਹੈ। ਸਰਚਾਰਜ ਲੱਗਣ ਕਰਕੇ ਰਾਜ ਵਿਚ ਤੇਲ ਹੋਰ ਵੀ ਮਹਿੰਗਾ ਹੋ ਜਾਵਗਾ। ਇਸ ਵੇਲੇ ਪੰਜਾਬ ਵਿਚ ਪੈਟਰੋਲ ਦੇ ਉਪਰ ਵੈਟ 30.25 ਫੀਸਦੀ ਤੇ ਡੀਜ਼ਲ ’ਤੇ 9.68 ਫੀਸਦੀ ਜਦਕਿ ਹਰਿਆਣਾ ਵਿਚ ਪੈਟਰੋਲ ਦੇ ਉਪਰ 20 ਤੇ ਡੀਜ਼ਲ 8 ਫੀਸਦੀ, ਹਿਮਾਚਲ ਪ੍ਰਦੇਸ਼ ਵਿਚ ਪੈਟਰੋਲ ਦੇ ਉਪਰ 24 ਫੀਸਦੀ ਤੇ ਡੀਜ਼ਲ 14 ਫੀਸਦੀ, ਚੰਡੀਗੜ੍ਹ ਵਿਚ ਪੈਟਰੋਲ ’ਤੇ 22 ਅਤੇ ਡੀਜ਼ਲ ’ਤੇ 8.8 ਫੀਸਦੀ ਵੈਟ ਹੈ।



© 2012 punjabinfoline.com

punjab infoline arash info