ਕੇਂਦਰ ਸਰਕਾਰ ਨੇ ਫਿਲਹਾਲ ਬੀਟੀ ਬੈਂਗਨ ਨੂੰ ਦੇਸ਼ ਵਿੱਚ ਉਗਾਉਣ ਦੀ ਮੰਜੂਰੀ ਨਾ ਦੇਣ ਦਾ ਨਿਰਣਾ ਕੀਤਾ ਹੈ।
ਰਾਜਧਾਨੀ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਕੇਂਦਰੀ ਵਾਤਾਵਰਨ ਰਾਜ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਸਵੈਸੇਵੀ ਸੰਸਥਾਵਾਂ, ਜਨਤਾ ਅਤੇ ਮਾਹਿਰਾਂ ਦੁਆਰਾ ਉਠਾਏ ਗਏ ਸਵਾਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਬੀਟੀ ਬੈਂਗਨ ਨੂੰ ਦੇਸ਼ ਵਿੱਚ ਉਗਾਉਣ ਦੀ ਮੰਜੂਰੀ ਨਹੀਂ ਦੇਣ ਦਾ ਫੈਸਲਾ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਬੀਟੀ ਬੈਂਗਨ ਤੇ ਸਾਵਧਾਨੀ ਪੂਰਵਕ ਕਦਮ ਵਧਾਉਣਾ ਮੇਰੀ ਜਿੰਮੇਦਾਰੀ ਹੈ। ਇਸ ਦੇ ਮਾਨਵ ਸਰੀਰ ਤੇ ਦੀਰਘਕਾਲੀਨ ਅਸਰ ਦੇ ਬਾਰੇ ਅਧਿਐਨ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰੀ ਵਾਤਾਵਰਨ ਰਾਜ ਮੰਤਰੀ ਜੈਰਾਮ ਰਮੇਸ਼ ਇਸ ਨੂੰ ਉਗਾਉਣ ਦੀ ਪੈਰਵੀ ਕਰ ਰਹੇ ਸਨ।
ਵਰਣਨਯੋਗ ਹੈ ਕਿ ਬੀਟੀ ਬੈਂਗਨ ਉਹ ਆਮ ਬੈਂਗਨ ਹੁੰਦਾ ਹੈ, ਜਿਸਦੇ ਕੁਦਰਤੀ ਢਾਂਚੇ ਨੂੰ ਸਾਇੰਸ ਦੀ ਮੱਦਦ ਨਾਲ ਬਦਲ ਦਿੱਤਾ ਜਾਂਦਾ ਹੈ।

