Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਹੜ ਅਤੇ ਭਾਰੀ ਬਰਸਾਤ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ ਲੈਂਦੇ ਹੋਏ ਸ੍ਰ ਜਨਮੇਜਾ ਸਿੰਘ ਸੇਖੋ

Date: Jul 23, 2010

Report By: Anuj
Ferozepur
ਹੜ ਅਤੇ ਭਾਰੀ ਬਰਸਾਤ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ ਲੈਂਦੇ ਹੋਏ ਸ੍ਰ ਜਨਮੇਜਾ ਸਿੰਘ ਸੇਖੋ
ਫਿਰੋਜਪੁਰ (ਅਨੁਜ ਕੱਕੜ )
ਪੰਜਾਬ ਸਰਕਾਰ ਵੱਲੋਂ ਹੜ ਅਤੇ ਭਾਰੀ ਬਰਸਾਤ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ 15 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣ ਦੇ ਲਈ ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਲਿਖਿਆ ਹੈ। ਨੁਕਸਾਨ ਹੋਈਆਂ ਫਸਲਾਂ ਦਾ 5 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਤੁਰੰਤ ਅਦਾ ਕਰਨ ਦੇ ਲਈ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇੱਕ ਹਫਤੇ ਦੇ ਅੰਦਰ ਅੰਦਰ ਨੁਕਸਾਨ ਹੋਈਆਂ ਫਸਲਾਂ ਦੀ ਵਿਸੇਸ਼ ਗਿਰਦਾਵਰੀ ਕੀਤੀ ਜਾਵੇ।
ਇਹ ਜਾਣਕਾਰੀ ਸ੍ਰ. ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ, ਪੰਜਾਬ ਨੇ ਬਰਸਾਤ ਨਾਲ ਪ੍ਰਭਾਵਿਤ ਫਿਰੋਜਪੁਰ ਅਤੇ ਮੋਗਾ ਜਿਲਿਆਂ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ। ਇਸ ਮੌਕੇ ਤੇ ਉਨਾਂ ਦੇ ਨਾਲ ਸ੍ਰੀ ਕਮਲ ਕੇਸ਼ੋਰ ਯਾਦਵ ਡਿਪਟੀ ਕਮਿਸ਼ਨਰ ਫਿਰੋਜਪੁਰ, ਸ੍ਰ. ਜਸਕਿਰਨ ਸਿੰਘ ਐਡੀ: ਡਿਪਟੀ ਕਮਿਸ਼ਨਰ, ਸ੍ਰ. ਸੁਰਜੀਤ ਸਿੰਘ ਐਸ.ਪੀ.ਐਚ, ਸ੍ਰ. ਗੁਰਜੀਤ ਸਿੰਘ ਪੰਨੂ ਐਸ.ਡੀ.ਐਮ ਤੋਂ ਇਲਾਵਾ ਡਰੇਨਜ, ਲੋਕ ਨਿਰਮਾਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਸ੍ਰ. ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਭਾਰੀ ਬਰਸਾਤ ਨਾਲ ਰਿਹਾਇਸੀ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ, ਉਸ ਦੀ ਵੀ ਅਸੈਸਮੈਂਟ ਕਰਨ ਦੇ ਲਈ ਪਟਵਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਨੁਕਸਾਨ ਪੁੱਜੇ ਮਕਾਨਾਂ ਨੂੰ ਵੀ ਰਾਜ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕਈ ਸਾਲਾਂ ਬਾਅਦ ਰਾਜ ਵਿਚ ਭਾਰੀ ਬਾਰਸ਼ਾਂ ਹੋਈਆਂ ਹਨ ਅਤੇ ਡਰੇਨਾਂ ਵਿਚ ਕਲਾਲ ਬੂਟੀ ਜਿਆਦਾ ਆਉਣ ਕਾਰਣ ਅਤੇ ਸੇਮਨਾਲਿਆਂ ਵਿਚ ਕਿਸਾਨਾਂ ਵੱਲੋਂ ਬੰਧ ਬਨਾਉਣ ਅਤੇ ਬੰਧ ਤੋੜਣ ਕਾਰਣ ਸੇਮਨਾਲਿਆਂ ਦੇ ਪਾਣੀ ਦੇ ਬਹਾਵ ਵਿਚ ਰੁਕਾਵਟ ਆਉਣ ਕਾਰਣ ਸਮੱਸਿਆ ਪੈਦਾ ਹੋਈ ਹੈ। ਉਨਾਂ ਕਿਹਾ ਕਿ ਡਰੇਨਜ ਵਿਭਾਗ ਦੇ ਅਧਿਕਾਰੀ ਅਤੇ ਕ੍ਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਉਹ ਜੇ.ਸੀ.ਪੀ. ਰਾਹੀਂ ਡਰਨਾਂ ਦੀ ਸਫਾਈ ਕਰਵਾਉਣ ਤਾਂ ਜੋ ਪਾਣੀ ਦਾ ਬਹਾਵ ਠੀਕ ਤਰਾਂ ਹੋ ਸਕੇ। ਸ਼੍ਰ ਜਨਮੇਜਾ ਸਿੰਘ ਨੇ ਫਿਰੋਜ਼ਪੁਰ ਏਰੀਏ ਵਿਚ ਪੈਦਿਂਆਂ ਵੱਖ ਵੱਖ ਨਹਿਰਾਂ ਅਤੇ ਸੇਮ ਨਾਲਿਆ ਦੀ ਸਫਾਈ ਕਰਨ ਲਈ ਸਿੰਚਾਈ ਵਿਭਾਗ ਦੇ ਅਧਿਕਾਰਿਆ ਨੂੰ ਆਦੇਸ਼ ਜਾਰੀ ਕੀਤੇ । ਇਸ ਤੋ ਇਲਾਵਾ ਊਹਨਾ ਨੇ ਸ਼ਹਿਜਾਦੀ ਪਿੰਡ ਨਜਦੀਕ ਫਿਰੋਜ਼ਪੁਰ ਨੇੜੇ ਪੁੱਲ ਬਨਾਉਨ ਅਤੇ ਰੇਲਿੰਗ ਬਨਾਉਣ ਲਈ ਲੋਕ ਨਿਰਮਾਨ ਦੇ ਅਧਿਕਾਰੀਆ ਨੂੰ ਆਦੇਸ਼ ਦਿੱਤੇ



© 2012 punjabinfoline.com

punjab infoline arash info