Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਆਂਗਣਵਾੜੀ ਵਰਕਰਾਂ-ਹੈਲਪਰ ਦੇ ਮਾਣਭੱਤੇ ’ਚ ਵਾਧਾ ਅਜੇ ਵੀ ਲੋੜ ਨਾਲੋ ਘੱਟ-ੳੂਸ਼ਾ ਰਾਣੀ

Date: Jul 31, 2010

Report By: Ankur Tangri
CHANDIGARH
ਚੰਡੀਗੜ, 31 ਜੁਲਾਈ ਅੱਜ ਇੱਥੇ ਸੂਬਾ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੂਬਾ ਪ੍ਰਧਾਨ ੳੂਸਾ ਰਾਣੀ ਤੇ ਜਨਰਲ ਸਕੱਤਰ ਹਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ’ਚ ਕੀਤਾ ਵਾਧਾ ਕ੍ਰਮਵਾਰ 200 ਤੇ 100 ਰੁਪਏ ਅਜੇ ਵੀ ਲੋੜ ਨਾਲ ਘੱਟ ਹੈ।
ਆਗੂਆਂ ਨੇ ਕਿਹਾ ਕਿ ਕੱਲ ਮੁੱਖ ਮੰਤਰੀ ਵੱਲੋਂ ਕੀਤੇ ਵਾਧੇ ਦੇ 150 ਤੇ 75 ਰੁਪਏ ਦੇ ਐਲਾਨ ਉਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਤਿੱਖਾ ਪ੍ਰਤੀਕਰਮ ਕੀਤਾ ਗਿਆ ਸੀ ਤੇ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਐਸ.ਐਮ.ਐਸ. ਰਾਹੀ ਇਸ ਵਾਧੇ ’ਤੇ ਅਸੰਤੋਸ਼ ਪ੍ਰਗਟ ਕੀਤਾ ਸੀ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਤਿੱਖੇ ਪ੍ਰਤੀਕਰਮ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ’ਚ 150 ਦੀ ਥਾਂ 200 ਤੇ 75 ਦੀ ਥਾਂ 100 ਰੁਪਏ ਵਾਧਾ ਕਰਨਾ ਪਿਆ।
ਆਗੂਆਂ ਨੇ ਕਿਹਾ ਪੰਜਾਬ ਨਾਲ ਲੱਗਦੇ ਸੂਬੇ ਹਰਿਆਣਾ ਦੀ ਸਰਕਾਰ ਵੱਲੋਂ ਇਸ ਕੰਮ ਬਦਲੇ ਆਂਗਣਵਾੜੀ ਵਰਕਰਾਂ ਨੂੰ 3400 ਰੁਪਏ ਅਤੇ ਹੈਲਪਰਾਂ ਨੂੰ1800 ਰੁਪਏ ਦਿੱਤਾ ਜਾ ਰਿਹਾ ਹੈ। ਪ੍ਰਾਂਤਕ ਸਰਕਾਰ ਦੇ ਮਾਣਭੱਤੇ ਦੇ ਵਾਧੇ ਲਈ ਯੂਨੀਅਨ ਵੱਲੋਂ ਸੰਘਰਸ਼ ਅੱਗੇ ਜਾਰੀ ਰੱਖਿਆ ਜਾਵੇਗਾ।
Tags:



© 2012 punjabinfoline.com

punjab infoline arash info