Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਪਾਕਿਸਤਾਂਨ ਆਪਣੇ ਅੰਦਰ ਪਣਪ ਰਹੇ ਅੱਤਵਾਦ ਦਾ ਸਹਾਰਾ ਲੈ ਕੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।

Date: Aug 06, 2010

Report By: SARWAN SINGH
AMRITSAR
ਪਾਕਿਸਤਾਂਨ ਆਪਣੇ ਅੰਦਰ ਪਣਪ ਰਹੇ ਅੱਤਵਾਦ ਦਾ ਸਹਾਰਾ ਲੈ ਕੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।
ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ
ਪਾਕਿ ਲਗਾਤਾਰ ਆਂਪਣੀਆਂ ਹਰਕਤਾਂ ਕਾਂਰਣ ਸੁਰਖੀਆਂ ਵਿੱਚ ਰਹਿੰਦਾਂ ਹੈ।ਇਸ ਗੱਲ ਤੋਂ ਤਾਂ ਸਾਰੀ ਦੁਨੀਆਂ ਬੜੀ ਚੰਗੀ ਤਰਾਂ ਵਾਕਿਫ ਹੈ ਕਿ ਪਾਕਿਸਤਾਨ ਅੱਤਵਾਦ ਸਮਰਥੱਕ ਦੇਸ਼ ਹੈ।ਭਾਵੇ ਪਾਕਿ ਇਸ ਗੱਲ ਤੋਂ ਹਮੇਸਾਂ ਮੁਕਰਦਾ ਰਿਹਾ ਹੈ ਪਰ ਇਸ ਹਕੀਕਤ ਤੋਂ ਸਾਰੀ ਦੁਨੀਆਂ ਵਾਕਿਫ ਹੈ ਕਿ ਪਾਕਿ ਅੰਦਰ ਇਸ ਵਕਤ ਵੀ ਅੱਤਵਾਦ ਪੂਰੀ ਤਰਾਂ ਨਾਲ ਵੱਧ ਫੁਲ ਰਿਹਾ ਹੈ।ਪਾਕਿ ਆਂਪਣੇ ਅੰਦਰਲੇ ਅੱਤਵਾਦ ਦਾ ਸੱਭ ਤੋਂ ਵੱਧ ਪ੍ਰਯੋਗ ਭਾਰਤ ਦੀ ਬਰਬਾਦੀ ਵਾਸਤੇ ਕਰਦਾ ਹੈ। ਇਹ ਨਹੀ ਕਿ ਉਸ ਦੇ ਨਿਸ਼ਾਨੇ ਤੇ ਇਕੱਲਾ ਭਾਰਤ ਹੀ ਹੈ,ਸਗੋਂ ਅਮਰੀਕਾ ਵਰਗੇ ਮਹਾਂਸ਼ਕਤੀ ਮੰਨੇ ਜਾਂਣ ਵਾਲੇ ਮੁਲਕਾਂ ਨੁੰ ਵੀ ਉਹ ਆਪਣਾਂ ਨਿਸ਼ਾਨਾਂ ਕਈ ਵਾਰ ਬਣਾਂ ਚੁੱਕਿਆ ਹੈ। ਭਾਰਤ ਮੁੱਢ ਤੋਂ ਹੀ ਪਾਕਿ ਨੂੰ ਅੱਤਵਾਦੀ ਦੇਸ਼ ਐਲਾਨੇ ਜਾਂਣ ਦੀ ਹਾਂਮੀ ਭਰ ਰਿਹਾ ਹੈ ਪਰ ਕੁੱਝ ਮੁਲਕ ਸੱਭ ਕੁੱਝ ਜਾਂਣਦੇ ਹੋਏ ਵੀ ਭਾਰਤ ਦੀ ਇਸ ਮੰਗ ਤੋਂ ਮੁੱਖ ਮੋੜੀ ਬੈਠੇ ਹਨ। ਪਾਕਿ ਭਾਰਤ ਨਾਲ ਲੱਗਦੀਆਂ ਆਂਪਣੀਆਂ ਵੱਖ ਵੱਖ ਸਰਹੱਦਾਂ ਦੇ ਜਰੀਏ ਕਦੇ ਤਾਂ ਅੱਤਵਾਦੀਆਂ ਦੀ ਘੁਸਪੇਠ ਕਰਵਾ ਕੇ ਅਤੇ ਕਈ ਵਾਰੀ ਨਸ਼ੇਲੇ ਪਦਾਰਥਾਂ ਅਤੇ ਜਾਅਲੀ ਭਾਰਤੀ ਕਰੰਸੀ ਨੂੰ ਭਾਰਤ ਅੰਦਰ ਦਾਖਲ ਕਰ ਕੇ ਇੱਥੋਂ ਦੇ ਮਾਹੋਲ ਨੂੰ ਖਰਾਬ ਕਰਨ ਦਾ ਯਤਨ ਕਰਦਾ ਰਹਿੰਦਾ ਹੈ।ਪਾਕਿ ਨੇ ਕਈ ਵਾਰੀ ਚੁੱਪ ਚਪੀਤੇ ਭਾਰਤੀ ਸਰਹੱਦਾਂ ਤੇ ਗੋਲੀਬਾਰੀ ਕਰ ਕੇ ਭਾਰਤ ਦੇ ਸਰਹੱਦੀ ਲੋਕਾਂ ਦੇ ਮਨਾਂ ਅੰਦਰ ਡਰ ਅਤੇ ਖੋਫ ਦਾ ਮਾਹੋਲ ਪੈਦਾ ਕਰਨ ਦੀ ਵੀ ਕੋਸ਼ਿਸ ਵੀ ਕੀਤੀ ਹੈ। ਪਰ ਇਸ ਦਾ ਸੱਭ ਤੋਂ ਵੱਧ ਖਾਮਿਆਜਾ ਸਰਹੱਦੀ ਲੋਕਾਂ ਨੂੰ ਭੁਗਤਣਾਂ ਪੈ ਰਿਹਾ ਹੈ।ਪੰਜਾਬ ਦੀ ਅਟਾਰੀ ਸਰਹੱਦ ਰਾਹੀ ਲਲਗਤਾਰ ਹੋ ਰਹੀ ਹਥਿਆਰਾਂ,ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੇ ਇੱਥੋ ਦੇ ਲੋਕਾਂ ਦੇ ਮਨਾਂ ਅੰਦਰ ਡਰ ਅਤੇ ਖੋਫ ਦਾ ਮਾਹੋਲ ਪੈਦਾ ਕੀਤਾ ਹੋਇਆ ਹੈ।ਜੱਦ ਵੀ ਕੋਈ ਤਸਕਰ ਸਰਹੱਦ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਲੰੇ ਸਮੇ ਤੱਕ ਸਰਹੱਦੀ ਲੋਕਾਂ ਦੇ ਮਨਾਂ ਅੰਦਰ ਡਰ ਵਾਲਾ ਮਾਹੋਲ ਪੈਦਾ ਕਰ ਜਾਂਦਾ ਹੈ। ਪਾਕਿ ਵੱਲੋਂ ਹੋਈ ਗੋਲੀਬਾਰੀ ਦੀ ਦਹਿਸ਼ਤ ਕਈ ਸਰਹੱਦੀ ਬੱਚਿਆਂ ਦੇ ਮਨਾਂ ਅੰਦਰ ਇਸ ਕਦਰ ਘਰ ਕਰ ਗਈ ਹੈ ਕਿ ਉਹਨਾਂ ਨੇ ਆਂਪਣੇ ਘਰਾਂ ਤੋਂ ਨਿਕਲਣਾਂ ਬੰਦ ਕਰ ਦਿੱਤਾ ਹੈ। ਸਰਹੱਦ ਦੇ ਬਿਲਕੁੱਲ ਨਾਲ ਲੱਗਦੇ ਪਿੰਡਾਂ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਆਂਪਣੇ ਦਿਨ ਕੱਟੀ ਕਰ ਰਹੇ ਹਨ।ਸਰਹੱਦੀ ਲੋਕਾਂ ਦਾ ਕਹਿਣਾਂ ਹੈ ਕਿ ਉਹਨਾਂ ਨੂੰ ਇਸ ਵਕਤ ਦੋਹਰੀ ਮਾਰ ਪੈ ਰਹੀ ਹੈ। ਉਹਨਾਂ ਦਾ ਕਹਿਣਾਂ ਹੈ ਕਿ ਗੁਆਂਡੀ ਮੁਲਕ ਤਾਂ ਸਾਡਾ ਦੁਸ਼ਮਣ ਦੇਸ਼ ਹੈ ਅਤੇ ਉਹ ਅਜਿਹੀਆਂ ਹਰਕਤਾਂ ਕਰਕੇ ਆਂਪਣੀ ਦੁਸ਼ਮਣੀ ਨਿਭਾ ਰਿਹਾ ਹੈ ਪਰ ਭਾਰਤ ਸਾਡਾ ਆਂਪਣਾ ਦੇਸ਼ ਹੈ ਪਰ ਫਿਰ ਵੀ ਭਾਰਤ ਦੀ ਸਰਕਾਰ ਸਾਡੇ ਨਾਲ ਮਤਰੈਈਆਂ ਮਾਵਾਂ ਵਰਗਾ ਸਲੂਕ ਕਰ ਰਹ ਹੈ। ਉਹਨਾਂ ਦਾ ਕਹਿਣਾਂ ਹੈ ਕਿ ਨਾਂ ਤਾਂ ਸਰਹੱਦੀ ਪਿੰਡਾਂ ਅੰਦਰ ਇੱਥੋਨ ਦੇ ਬੱਚਿਆਂ ਵਾਸਤੇ ਸਿੱਖਿਆ ਦਾ ਕੋਈ ਪ੍ਰਬੰਧ ਹੈ ਅਤੇ ਨਾਂ ਹੀ ਆਂਮ ਲੋਕਾਂ ਦੀਆਂ ਸਹੂਲਤਾਂ ਵਾਸਤੇ ਸਾਫ ਸਫਾਈ,ਸੜਕਾਂ ਅਤੇ ਬਿਜਲੀ ਪਾਂਣੀ ਦਾ ਕੋਈ ਉਚਿਤ ਪ੍ਰਬੰਧ ਹੈ।ਸਰਹੱਦੀ ਲੋਕਾਂ ਦਾ ਕਹਿਣਾਂ ਹੈ ਕਿ ਸਰਹੱਦੀ ਖੇਤਰਾਂ ਦੇ 80 ਪ੍ਰਤੀਸ਼ਤ ਤੋਂ ਜਿਆਦਾ ਨੋਜਵਾਂਨ ਬੇਰੋਜਗਾਰੀ ਨਾਲ ਦੋਹਰੀ ਲੜਾਈ ਲੜ ਰਹੇ ਹਨ ਅਤੇ ਗਰੀਬੀ ਨੇ ਇਹਨਾਂ ਨੂੰ ਬੁਰੀ ਤਰਾਂ ਜਕੜ ਰੱਖਿਆ ਹੈ।ਉਹਨਾਂ ਦਾ ਕਹਿਣਾਂ ਹੈ ਕਿ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲਨੀਆਂ ਚਾਹੀਦੀਆਂ ਹਨ ਉਹਨਾਂ ਤੋਂ ਉਹ ਪਿਛਲੇ 60 ਸਾਲਾਂ ਤੋਂ ਵਾਝੇ ਹੀ ਪਏ ਹਨ।ਸਰਹੱਦੀ ਲੋਕਾਂ ਦਾ ਇਹ ਵੀ ਕਹਿਣਾਂ ਹੈ ਕਿ ਬਾਦਲ ਸਰਕਾਰ ਦੇ ਮੰਤਰੀ ਅਤੇ ਐਮ ਐਲ ਏ ਵੀ ਸਿਰਫ ਵੋਟਾਂ ਵੇਲੇ ਹੀ ਸਰਹੱਦੀ ਪਿੰਡਾਂ ਵਿੱਚ ਨਜਰ ਆਏ ਸਨ ਪਰ ਵੋਟਾਂ ਜਿੱਤਣ ਤੋਂ ਬਾਦ ਸਾਰੇ ਦੇ ਸਾਰੇ ਆਂਪਣੀ ਲਗਜਰੀ ਕੋਠੀਆਂ ਵਿੱਚ ਏਸੀ ਚਲਾ ਕੇ ਸਿਰਹਾਣੇ ਥੱਲੇ ਬਾਂਹ ਦੇ ਕੇ ਸੁੱਤੇ ਪਏ ਹਨ।ਉਹਨਾਂ ਦਾ ਕਹਿਣਾਂ ਹੈ ਕੇਂਦਰ ਸਰਕਾਰ ਤਾਂ ਫਿਰ ਵੀ ਦਿੱਲੀ ਬੈਠੀ ਹੈ ਪਰ ਆਂਪਣੇ ਆਪ ਨੂੰ ਗਰੀਬਾਂ ਦਾ ਮਸੀਹਾ ਦੱਸਣ ਵੀ ਬਾਦਲ ਸਰਕਾਰ ਤਾਂ ਉਹਨਾਂ ਦੇ ਹਾਲਾਤ ਤੋਂ ਚੰਗੀ ਤਰਾਂ ਵਾਕਿਫ ਹੈ ਪਰ ਉਹ ਵੀ ਉਹਨਾਂ ਤੋਂ ਮੁੱਖ ਮੋੜੀ ਬੈਠੀ ਹੈ। ਉਹਨਾਂ ਦਾ ਕਹਿਣਾਂ ਹੈ ਕਿ ਸਰਹੱਦੀ ਲੋਕ ਤਾਂ ਦੋਵਾ ਸਰਕਾਰਾਂ ਲਈ ਇੱਕ ਕੱਟੇ ਜਾਂ ਸੜੇ ਗਲੇ ਅੰਗ ਦੇ ਬਰਾਬਰ ਹਨ ਜਿੰਨਾਂ ਨੂੰ ਉਹ ਭਾਰਤ ਰੂਪੀ ਸ਼ਰੀਰ ਨਾਲੋਂ ਵੱਖ ਕਰਕੇ ਕਦੋਂ ਦੀਆਂ ਪਾਸੇ ਸੁੱਟ ਬੈਠੀਆਂ ਹਨ।ਉਹਨਾਂ ਦਾ ਕਹਿਣਾਂ ਹੈ ਕਿ ਆਂਪਣੇ ਦਮ ਤੇ ਵੀ ਉਹਨਾਂ ਦੇ ਹੋਂਸਲੇ ਬੁਲੰਦ ਹਨ ਅਤੇ ਉਹ ਰਹਿੰਦੇ ਦਮ ਤੱਕ ਆਂਪਣੇ ਘਰ ਬਾਰ ਅਤੇ ਬੱਚਿਆਂ ਦੀ ਰਾਖੀ ਲਈ ਸਰਹੱਦ ਕੰਡੇ ਡੱਟੇ ਰਹਿਣਗੇ।



© 2012 punjabinfoline.com

punjab infoline arash info