ਚੰਡੀਗੜ, 18 ਅਗਸਤ:
ਪੰਜਾਬ ਸਰਕਾਰ ਨੇ ਫੈਸਨ ਤਕਨਾਲੋਜੀ ਦੀ ਉਤਰੀ ਭਾਰਤੀ ਸੰਸਥਾ ਮੁਹਾਲੀ (ਨਿਫਟ) ਅਤੇ ਇਸ ਦੇ ਲੁਧਿਆਣਾ ਅਤੇ ਜਲੰਧਰ ਕੇ‘ਦਰਾਂ ਨੂੰ ਫੈਸਨ ਤਕਨਾਲੋਜੀ ਦੀ ਕੌਮੀ ਸੰਸਥਾ, ਦਿੱਲੀ ਵਿੱਚ ਮਰਜ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
ਇਸ ਸਬੰਧੀ ਫੈਸਲਾ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।ਇਹ ਵੀ ਪ੍ਰਵਾਨਗੀ ਦਿੱਤੀ ਗਈ ਕਿ ਨਿਫਟ ਕੋਲ ਉਪਲਭਦ 12 ਕਰੋੜ ਰੁਪਏ ਦੀ ਲਾਗਤ ਦੇ ਬੁਨਿਆਦੀ ਢਾਂਚੇ ਨੂੰ ਤਬਦੀਲ ਕਰਨ ਦੇ ਨਾਲ ਨਾਲ ਤਿੰਨ ਸਾਲਾਂ ਦੇ ਸਮੇ ਲਈ 48 ਕਰੋੜ ਰੁਪਏ ਕੌਮੀ ਸੰਸਥਾ ਨੂੰ ਦਿੱਤੇ ਜਾਣਗੇ।
ਸ. ਬਾਦਲ ਨੇ ਨਿਫਟ ਵਰਗੀ ਸੰਸਥਾਂ ਨੂ ਕੌਮੀ ਸੰਸਥਾਂ ਵਿੱਚ ਤਬਦੀਲ ਕੀਤੇ ਜਾਣ ਨੂੰ ਇੱਕ ਮਹੱਤਵਪੂਰਨ ਫੈਸਲਾ ਦੱਸਦਿਆਂ ਹੋਇਆ ਕਿਹਾ ਕਿ ਇਸ ਦੀ ਕੌਮਾਂਤਰੀ ਪੱਧਰ ਤੇ ਅਪਗਰੇਡੇਸਨ ਨਾਲ ਫੈਸਨ ਉਦਯੋਗ ਨੂੰ ਨਿਸਚੇ ਹੀ ਹੋਣਹਾਰ ਫੈਸਨ ਡਿਜਾਇਨਰ ਆਪਣਾ ਯੋਗਦਾਨ ਪਾ ਸਕਣਗੇ।
ਇਥੇ ਇਹ ਜਿਕਰਯੋਗ ਹੈ ਕਿ ਇਹ ਸੰਸਥਾ ਛੇ ਵੱਖ ਵੱਖ ਰਾਜਾਂ ਵਿੱਚ ਡਿਗਰੀ ਕੋਰਸ ਚਲਾ ਰਹੀ ਸੀ ਅਤੇ ਇਸ ਦੇ ਮਰਜਰ ਤੋ‘ ਬਾਅਦ ਮੁਹਾਲੀ ਸੰਸਥਾ ਦੇ ਬੁਨਿਆਦੀ ਢਾਂਚੇ ਨੂੰ ਅੰਤਰਰਾਸਟਰੀ ਪੱਧਰ ਦਾ ਵਿਕਸਤ ਕੀਤਾ ਜਾਵੇਗਾ ਅਤੇ ਫੈਸਨ ਤਕਨਾਲੋਜੀ ਵਿੱਚ ਡਿਪਲੋਮਾ ਕੋਰਸਾਂ ਨੂੰ ਡਿਗਰੀ ਕੋਰਸਾਂ ਤੱਕ ਅਪਗ੍ਰੇਡ ਕੀਤਾ ਜਾਵੇਗਾ।
ਮੀਟਿੰਗ ਵਿੱਚ ਉਦਯੋਗ ਮੰਤਰੀ ਸ੍ਰੀ ਮੰਨੋਰਜੰਨ ਕਾਲੀਆ, ਮੁੱਖ ਸਕੱਤਰ ਸ੍ਰੀ ਐਸ.ਸੀ.ਅਗਰਵਾਲ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਡੀ.ਐਸ.ਗੁਰੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਕੇ.ਬੀ.ਐਸ.ਸਿੱਧੂ, ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ ਸ੍ਰੀ ਐਸ.ਐਸ.ਚੰਨੀ, ਵਿਸ਼ੇਸ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ.ਚੀਮਾ, ਸਕੱਤਰ ਉਦਯੋਗ ਤੇ ਵਣਜ ਸ੍ਰੀ ਐਸ.ਐਸ.ਬੈ‘ਸ ਅਤੇ ਐਮ.ਡੀ. ਪੀ.ਐਸ.ਆਈ.ਈ.ਸੀ ਸ੍ਰੀ ਐਸ.ਐਸ.ਰਾਜਪੂਤ ਹਾਜ਼ਰ ਸਨ।

