Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਬਾਦਲ ਵੱਲੋਂ ਸੂਚਨਾ ਤਕਨਾਲੌਜੀ ਸੈਕਟਰ ਨੂੰ ਪ੍ਰਫੁੱਲਤ ’ਤੇ ਜ਼ੋਰ ‘ਗਲੋਬਾਲ ਸਨੱਅਤ ਤੇ ਨਾਲੇਜ ਸਿਟੀ’ ਨੂੰ ਤਿਆਰ ਕਰਨ ਦਾ ਕੰਮ ‘ਅਰਨਜ ਤੇ ਯੰਗ-ਹਾਲਕਰੋ’ ਨੂੰ ਸੌਂਪਿਆ

Date: Aug 19, 2010

Report By: Ankur Tangri
CHANDIGARH
ਚੰਡੀਗੜ, 19 ਅਗਸਤ - (ਅੰਕੁਰ ਤਾਂਗੜੀ )
ਪੰਜਾਬ ਸਰਕਾਰ ਨੇ ਸੂਚਨਾ ਤਕਨਾਲੌਜੀ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਰਾਜਪੁਰਾ ਵਿਖੇ 1200 ਕਰੋੜ ਰੁਪਏ ਦੀ ਲਾਗਤ ਵਾਲੇ ‘ਗਲੋਬਾਲ ਸਨੱਅਤ ਤੇ ਨਾਲੇਜ ਸਿਟੀ’ ਮਾਸਟਰ ਪਲਾਨ ਤਿਆਰ ਕਰਨ ਵਾਸਤੇ ਕੋਨਸੋਰਟੀਅਮ ਆਫ ‘ਅਰਨਜ ਤੇ ਯੰਗ-ਹਾਲਕਰੋ’ ਦੀਆਂ ਸੇਵਾਵਾਂ ਲਈਆਂ ਹਨ।
ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਉਚ ਪੱਧਰੀ ਮੀਟਿੰਗ ਵਿੱਚ ਲਿਆ। ਸੂਚਨਾ ਤਕਨਾਲੌਜੀ ਸੈਕਟਰ ਨੂੰ ਪ੍ਰਫੁੱਲਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆ ਸ. ਬਾਦਲ ਨੇ ਕਿਹਾ ਕਿ ਇਸ ਆਈ.ਟੀ. ਸਿਟੀ ਦੇ ਸਥਾਪਿਤ ਹੋਣ ਨਾਲ ਰਾਜ ਜਿਥੇ ਵਿਸ਼ਵ ਦੀਆਂ ਚਣੌਤੀਆਂ ਦਾ ਮੁਕਾਬਲਾ ਕਰ ਸਕੇਗਾ, ਉਥੇ ਦੂਸਰੇ ਪਾਸੇ ਰੁਜ਼ਗਾਰ ਪੈਦਾ ਕਰਨ ਦਾ ਵਸੀਲਾ ਵੀ ਬਣੇਗਾ।
ਇਸੇ ਦੌਰਾਨ ਪੰਜਾਬ ਸੂਚਨਾ ਤੇ ਸੰਚਾਰ ਤਕਨਾਲੌਜੀ ਨਿਗਮ ਲਿਮਿਟਡ (ਪੰਜਾਬ ਇਨਫੋਟੈਕ) ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਰਾਕੇਸ਼ ਵਰਮਾ ਨੇ ਮੀਟਿੰਗ ਵਿੱਚ ਦੱਸਿਆ ਕਿ ਇਸ ਆਈ.ਟੀ. ਸਿਟੀ ਲਈ 1359.5 ਏਕੜ ਜ਼ਮੀਨ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਨੂੰ ਅਕਵਾਇਰ ਕਰਨ ਲਈ ਤਕਰੀਬਨ 150 ਕਰੁੜ ਰੁਪਏ ਰੱਖੇ ਗਏ ਹਨ।
ਸ. ਬਾਦਲ ਨੇ ਪੰਜਾਬ ਇਨਫੋਟੈਕ ਨੂੰ ਬੈਂਕਾਂ ਤੋਂ 133 ਕਰੋੜ ਰੁਪਏ ਦੇ ਥੋੜੇ ਸਮੇ ਦੇ ਕਰਜ਼ੇ ਲੈਣ ਦੀ ਪ੍ਰਵਾਨਗੀ ਵੀ ਦਿੱਤੀ। ਮੁੱਖ ਮੰਤਰੀ ਨੇ ਪਾਵਰ ਕਾਮ ਦੇ ਮੁੱਖ ਪ੍ਰਬੰਧਕੀ ਡਾਇਰੈਕਟਰ ਨੂੰ ਇਸ ਪ੍ਰਾਜੈਕਟ ਲਈ ਲੋੜੀ‘ਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਮਾਸਟਰ ਪਲਾਨ ਵਿੱਚ ਇਹੋ ਜਿਹੇ ਮਹੱਤਵ ਪੂਰਨ ਪਹਿਲੂਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ ਗਿਆ ਹੈ।
ਮੀਟਿੰਗ ਵਿੱਚ ਉਦਯੋਗ ਮੰਤਰੀ ਸ੍ਰੀ ਮੰਨੋਰਜੰਨ ਕਾਲੀਆ, ਮੁੱਖ ਸੰਸਦੀ ਸਕੱਤਰ ਵਿੱਤ ਸ੍ਰੀ ਰਾਜ ਖੁਰਾਣਾ, ਮੁੱਖ ਸਕੱਤਰ ਸ੍ਰੀ ਐਸ.ਸੀ. ਅਗਰਵਾਲ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਡੀ.ਐਸ.ਗੁਰੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਕੇ.ਬੀ. ਐਸ ਸਿੱਧੂ, ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ, ਸ੍ਰੀ ਐਸ.ਐਸ.ਚੰਨੀ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਟਰਾਂਸਮਿਸਨ ਸ੍ਰੀ ਅਨੁਰਾਗ ਅਗਰਵਾਲ, ਸਕੱਤਰ ਉਦਯੋਗ ਤੇ ਵਣਜ ਸ੍ਰੀ ਐਸ.ਐਸ. ਬੈਂਸ, ਐਮ.ਡੀ. ਪੀ.ਐਸ.ਆਈ.ਈ.ਸੀ. ਸ੍ਰੀ ਐਸ.ਐਸ. ਰਾਜਪੂਤ, ਐਮ.ਡੀ.ਇਨਫੋਟੈਕ ਸ੍ਰੀ ਰਾਕੇਸ ਵਰਮਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਦੀਪਇੰਦਰ ਸਿੰਘ ਹਾਜ਼ਰ ਸਨ।
Tags:



© 2012 punjabinfoline.com

punjab infoline arash info