Date:
Aug 22, 2010
|
|
| ਅੰਮ੍ਰਿਤਸਰ ਆਰਟ ਗੈਲਰੀ ਵਿੱਚ ਤਸਵੀਰਾਂ ਦੀ ਸ਼ਾਨਦਾਰ ਐਕਸੀਬੀਸ਼ਨ ਦਾ ਰਸਮੀ ਉਦਘਾਟਨ |
ਅੰਮ੍ਰਿਤਸਰ/22ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਆਰਟ ਗੈਲਰੀ ਵਿੱਚ ਪੰਜਾਬ ਦੇ ਮਾਲਵਾ ਖੇਤਰ ਦੇ 6 ਚਿੱਤਰਕਾਰਾਂ ਦੀਆਂ ਬਣਾਈਆਂ ਗਈਆਂ ਪੈਂਟਿੰਗਸ ਦੀ ਪ੍ਰਦਰਸ਼ਨੀ ਲਾਈ ਗਈ। ਇਸ ਦਾ ਰਸਮੀ ਉਦਘਾਟਨ ਪੀ.ਐਸ਼.ਆਈ.ਈ.ਸੀ ਦੇ ਚੇਅਰਮੈਨ ਡਾæਰਜਿੰਦਰ ਮੋਹਨ ਸਿੰਘ ਛੀਨਾਂ ਨੇ ਆਂਪਣੇ ਕਰ ਕਮਲਾਂ ਨਾਲ ਕੀਤਾ। ਉਨਤੀ ਕਲਾ,ਇੰਦੋਰ ਦੇ ਸਹਿਯੋਗ ਨਾਲ ਲਾਈ ਗਈ ਇਸ ਪ੍ਰਦਰਸ਼ਨੀ ਵਿੱਚ ਡਾ. ਸੁਧਾ ਵਰਮਾਂ, ਸ਼ੇਖ ਰਿਆਜੂਦੀਨ ਪਟੇਲ, ਸੁਨੀਤਾ ਤਾੜੇ, ਭਾਰਤੀ ਦੀਕਸ਼ਤ, ਰਣਦੀਪ ਸਰਦਾਨਾਂ ਅਤੇ ਰਕੇਸ਼ ਮਾਲਸੰਕਰ ਸ਼ਿਰਕਤ ਕਰ ਰਹੇ ਹਨ। ਪ੍ਰਦਰਸ਼ਨੀ ਅੰਦਰ ਸੰਗੀਤ ਨੂੰ ਸਮਰਪਤ ਚਿੱਤਰਕਾਰੀ ਦੀਆਂ 40 ਦੇ ਕਰੀਬ ਰਚਨਾਵਾਂ ਨੂੰ ਪ੍ਰਦਰਸਲਤ ਕੀਤਾ ਗਿਆ ਹੈ। ਇਸ ਮੋਕੇ ਡਾ. ਰਜਿੰਦਰ ਮੋਹਨ ਸਿੰਘ ਛੀਨਾਂ ਨੇ ਪੱਰਕਾਰਾਂ ਅਤੇ ਆਏ ਹੋਏ ਹੋਏ ਮੁੱਖ ਮਹਿਮਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਆਰਟਗੈਲਰੀ ਪਿਛਲੇ ਤਕਰੀਬ 80 ਸਾਲਾ ਤੋਂ ਅੰਮਿਰਤਸਰ ਵਿੱਚ ਕੰਮ ਕਰ ਰਹੀ ਹੈ ਇਸ ਵਿੱਚ ਹੁਣ ਤੱਕ ਕਈ ਚਿੱਤਰਕਾਰ ਆਂਪਣੀਆਂ ਪ੍ਰਦਰਸ਼ਨੀਆਂ ਦੀ ਨੁਮਾਇਸ਼ ਲਗਾ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਆਂਪਣੇ ਆਪ ਵਿੱਚ ਬਹੁਤ ਹੀ ਮਾਂਣ ਅਤੇ ਫਕਰ ਵਾਲੀ ਗੱਲ ਹੈ। ਚਿੱਤਰਕਾਰਾਂ ਸਬੰੀ ਗੱਲ ਕਰਦਿਆਂ ਸ੍ਰæਛੀਨਾਂ ਨੇ ਕਿਹਾ ਕਿ ਅਜਿਹੇ ਚਿੱਤਰਕਾਰ ਰੱਬ ਦੇ ਬੇਹੱਦ ਕਰੀਬ ਹੁੰਦੇ ਹਨ ਜੋ ਕਿ ਆਂਪਣੇ ਰੰਗਾਂ ਦੇ ਜਰੀਏ ਹੀ ਉਸ ਦੀ ਅਨਮੋਲ ਕੁੱਦਰਤ ਨੂੰ ਕੈਨਵਸ ਤੇ ਉਤਾਰ ਕੇ ਆਂਮ ਲੋਕਾਂ ਦੇ ਸਨਮੁੱਖ ਕਰਦੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਹੀ ਨਹੀ ਪੰਜਾਬ ਦੀ ਨੰਬਰ 1 ਇਸ ਆਰਟਘੇਲਰੀ ਨੂੰ ਵੇਖਣ ਤਾਂ ਲੱਖਾਂ ਲੋਕ ਆਉਦੇ ਹਨ ਪਰ ਇੱਥੇ ਆ ਕੇ ਚਿੱਤਰਕਾਰਾਂ ਦੀ ਚਿੱਤਰਕਾਰੀ ਨੂੰ ਖਰੀਦਣ ਲਈ ਕੋਈ ਵੀ ਵਿਅਕੱਤੀ ਆਂਪਣੀ ਵਿਸ਼ੇਸ ਰੂਚੀ ਨਹੀ ਵਿਖਾਉਦਾਂ। ਸ੍ਰ ਛੀਨਾਂ ਨੇ ਕਿਹਾ ਕਿ ਲੋਕ ਆਰਟ ਗੈਲਰੀ ਵਿੱਚ ਆ ਕੇ ਮਹਿੰਗੇ ਸ਼ਾਲ ਤਾਂ ਖਰੀਦ ਲੈਂਦੇ ਹਨ ਪਰ ਇਹਨਾਂ ਪੈਟਿੰਗਾਂ ਦੀ ਖਰੀਦ ਵਿੱਚ ਆਂਪਣੀ ਰੂਚੀ ਨਹੀ ਵਿਖਾਉਦੇ,ਜੋ ਕਿ ਬਹੁਤ ਹੀ ਮੰਦਭਾਗਾ ਹੈ। ਸ੍ਰ ਰਜਿੰਦਰ ਮੋਹਨ ਸਿੰਘ ਛੀਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਇਸ ਸਬੰਧ ਵਿੱਚ ਵੀ ਗੱਲਬਾਤ ਕੀਤੀ ਗਈ ਹੈ ਕਿ ਅੰਮ੍ਰਿਤਸਰ ਅੰਦਰ ਵੱਡੀ ਗਿਣਤੀ ਵਿੱਚ ਟੂਰਿਸਸਟ ਆਂਉਦੇ ਹਨ ਅਤੇ ਉਹੀ ਟੂਰਿਸਟ ਆਰਟ ਗੈਲਰੀ ਵਿੱਚ ਵੀ ਪਹੁੰਚਦੇ ਹਨ ਇਸ ਲਈ ਸਰਕਾਰ ਅੱਗੇ ਇਹ ਮੰਗ ਰੱਖੀ ਗਈ ਹੈ ਕਿ ਉਹ ਆਰਟ ਗੈਲਰੀ ਦੇ ਵਿਕਾਸ ਵੱਲ ਹੋਰ ਧਿਆਂਨ ਦੇਵੇ ਅਤੇ ਇਸ ਨੂੰ ਵੀ ਇੱਕ ਟੂਰਿਸਟ ਹੱਬ ਵੱਲੋਂ ਸਥਾਪੱਤ ਕਰੇ। ਸ੍ਰ ਰਜਿੰਦਰ ਮੋਹਨ ਸਿੰਘ ਛੀਨਾਂ ਨੇ ਅਖਰਿ ਕਿਹਾ ਕਿ ਉਹਨਾਂ ਦੀ ਅੰਮ੍ਰਿਤਸਰੀਆਂ ਅੱਗੇ ਬੇਨਤੀ ਹੈ ਕਿ ਉਹ ਇਹਨਾਂ ਚਿੱਤਰਕਾਰੀਆਂ ਨੂੰ ਖਰੀਦਣ ਵਿੱਚ ਆਪਣੀ ਦਿਲਚਸਪੀ ਵਿਖਾਉਣ ਤਾਂ ਜੋ ਇਹਨਾਂ ਚਿੱਤਰਕਾਰਾਂ ਦੀ ਹੋਂਸਲਾ ਅਫਜਾਈ ਹੋ ਸਕੇ ਅਤੇ ਉਹ ਭਵਿੱਖ ਵਿੱਚ ਵੀ ਆਂਪਣੇ ਇਸ ਸ਼ੋਕ ਨੂੰ ਜਾਰੀ ਰੱਖ ਕੇ ਸਾਡੇ ਲਈ ਨਵੀਆਂ ਨਵੀਆਂ ਚਿੱਤਰਕਾਰੀਆਂ ਤਿਆਰ ਕਰਦੇ ਰਹਿਣ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਮਹਿੰਦਰ ਜੀਤ ਸਿੰਘ, ਡਾæਪਰਵਿੰਦਰ ਸਿੰਘ ਗਰੋਵਰ, ਪ੍ਰਧਾਂਨ ਅਵਤਾਰ ਸਿੰਘ, ਬਾਉ ਵੀਰ ਸਿੰਘ, ਅਰਵਿੰਦਰ ਸਿੰਘ, ਨਰਿੰਦਰ ਜੀਤ ਸਿੰਘ, ਸਟੇਟ ਅਵਾਰਡੀ ਮਨਦੀਪ ਸਿੰਘ ਮਨੂੰ, ਤਿਲਕ ਰਾਜ ਅਤੇ ਸੰਜੀਵ ਸਿੰਘ ਆਦਿ ਵੀ ਉਚੇਚੇ ਤੋਰ ਤੇ ਹਾਜਿਰ ਸਨ। ਜਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ਤੋਂ ਇੱਕਠਾ ਹੋਣ ਵਾਲਾ ਸਾਰਾ ਪੈਸਾ ਥੈਲੇਸੀਮੀਆਂ ਤੋਂ ਪੀੜਿਤ ਬੱਚਿਆਂ ਦੇ ਇਲਾਜ ਲਈ ਖਰਚ ਕੀਤਾ ਜਾਵੇਗਾ।