Date:
Aug 22, 2010
|
|
| ਪਰਕਸ ਵੱਲੋਂ ਸ੍ਰ: ਹਜ਼ੂਰਾ ਸਿੰਘ ਭੁਲੱਰ ਅਤੇ ਪ੍ਰਿੰ: ਮਨਮਿੰਦਰ ਸਿੰਘ ਦੀਆਂ ਪਲੇਠੀਆਂ ਕਾਵਿ ਪੁਸਤਕਾਂ ਰੀਲੀਜ਼ |
ਅੰਮ੍ਰਿਤਸਰ, 22 ਅਗਸਤ (ਸਰਵਨ ਸਿੰਘ ਰੰਧਾਵਾ) - ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ (ਪਰਕਸ) ਅੰਮ੍ਰਿਤਸਰ ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਸ੍ਰ: ਹਜ਼ੂਰ ਸਿੰਘ ਭੁਲੱਰ ਦੀ ਕਾਵਿ ਪੁਸਤਕ ਜ਼ਰਾ ਠਹਿਰੋ” ਅਤੇ ਪ੍ਰਿੰ: ਮਨਮਿੰਦਰ ਸਿੰਘ ਦੀ ਕਾਵਿ ਪੁਸਤਕ ਵਰਜਿਤ ਈੜੀਆਂ” ਦਾ ਪੁਸਤਕ ਰੀਲੀਜ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਸੋਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਪ੍ਰਿੰ: ਅੰਮ੍ਰਿਤ ਲਾਲ ਮੰਨਣ ਦੇ ਦੱਸਿਆ ਕਿ ਪ੍ਰਧਾਨਗੀ ਮੰਡਲ ਵਿੱਚ ਡਾ. ਹਰਭਜਨ ਸਿੰਘ ਸੋਚ, ਡਾ. ਬਿਕਰਮ ਸਿੰਘ ਘੁੰਮਣ, ਸ੍ਰੀ ਪ੍ਰਮਿੰਦਰਜੀਤ, ਸ੍ਰੀ ਮਤੀ ਅਤਰਜੀਤ ਕੋਰ ਸੂਰੀ, ਡਾ. ਪ੍ਰੇਮ ਪ੍ਰਕਾਸ਼ ਪੁੰਜ, ਡਾ. ਇਕਬਾਲ ਕੌਰ ਸੌਂਦ, ਪ੍ਰਿੰ: ਅੰਮ੍ਰਿਤ ਲਾਲ ਮੰਨਣ, ਡਾ. ਵਰਿੰਦਰ ਰਾਮਪਾਲ ਤੋਂ ਇਲਾਵਾ ਦੋਵੇਂ ਕਵੀ ਸ਼ਾਮਿਲ ਸਨ।ਡਾ. ਘੁੰਮਣ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਨਵੇਂ ਲੇਖਕਾਂ ਨੂੰ ਉਤਸ਼ਾਹਤ ਕਰਨ ਅਤੇ ਸੁਚੱਜੀ ਅਗਵਾਈ ਤੇ ਸੇਧ ਦੇਣ ਲਈ ਸਥਾਪਤ ਲੇਖਕਾਂ ਨੂੰ ਆਪਣੀ ਜੁੰਮੇਵਾਰੀ ਸੰਜੀਦਗੀ ਨਾਲ ਨਿਭਾਉਣ ਲਈ ਕਿਹਾ ਤਾਂ ਕਿ ਗੁਣਾਤਮਕ ਸਹਿਤ ਵਿੱਚ ਵਾਧਾ ਹੋ ਸਕੇ। ਉਨਾਂ ਨੇ ਸੋਸਾਇਟੀ ਦੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਮਾਰੋਹ ਵਿੱਚ ਆਏ ਬੁੱਧੀਜੀਵੀਆਂ, ਲੇਖਕਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਡਾ. ਪ੍ਰੇਮ ਪ੍ਰਕਾਸ਼ ਪੁੰਜ ਨੇ ਦੋਵਾਂ ਕਵਿਆਂ ਬਾਰੇ ਅਤੇ ਉਨਾਂ ਦੀ ਰਚਨ ਪ੍ਰਕ੍ਰਿਆ ਬਾਰੇ ਸੰਖੇਪ ਤੇ ਪ੍ਰਭਾਵਪੂਰਣ ਜਾਣਕਾਰੀ ਦਿੱਤੀ।ਡਾ. ਇਕਬਾਲ ਕੌਰ ਸੌਂਦ ਨੇ ਦੋਵਾਂ ਕਿਤਾਬਾਂ ਦੀ ਵਿਸ਼ਾ ਵਸਤੂ ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਦੋਵਾਂ ਕਵੀਆਂ ਨੇ ਸਮਾਜਕ ਸਰੋਕਾਰਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਪਾਠਕ ਇੰਨਾਂ ਕਵਿਤਾਵਾਂ ਨੂੰ ਪੜਦਾ ਹੋਇਆ ਆਪ ਬੀਤੀਆਂ ਮਹਿਸੂਸ ਕਰਦਾ ਹੈ। ਨਾਰੀ ਚੇਤਨਾ ਮੰਚ ਦੀ ਪ੍ਰਧਾਨ ਸ੍ਰੀਮਤੀ ਅਤਰਜੀਤ ਕੌਰ ਸੂਰੀ ਨੇ ਵਰਜਿਤ ਈੜੀਆਂ ਅਤੇ ਡਾ. ਸੁਖੇਦਵ ਸਿੰਘ ਸੇਖੋਂ ਨੇ ਜ਼ਰਾ ਸੋਚੋ ਤੇ ਜਾਣਕਾਰੀ ਭਰਪੂਰ ਪਰਚੇ ਪੜੇ।ਇੰਨਾਂ ਨੇ ਮਨਮਿੰਦਰ ਦੀਆਂ ਕਵਿਤਾਵਾਂ ਚੰਗੀ ਚੀਜ, ਦਾਰਸ਼ਨਿਕ, ਤਿਤਲੀਆਂ, ਵੋਟ ਤੇ ਨੋਟ ਅਤੇ ਹਜ਼ੂਰ ਸਿੰਘ ਭੁੱਲਰ ਦੀਆਂ ਕਵਿਤਾਵਾਂ ਖੁਸ਼ ਰਹੋ ਸੰਤ ਜੀ, ਇਕ ਕਵਿਤਰੀ ਨੂੰ ਦਾ ਵਿਸ਼ੇਸ਼ ਜਿਕਰ ਕੀਤਾ। ਸ਼੍ਰੋਮਣੀ ਕਵੀ ਸ੍ਰੀ ਪ੍ਰਮਿੰਦਰੀਜਤ ਨੇ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਉਨਾਂ ਤੋਂ ਹੋਰ ਵਧੀਆ ਲਿਖੇ ਜਾਣ ਦੀ ਆਸ ਪ੍ਰਗਟਾਈ। ਇਸ ਮੌਕੇ ਤੇ ਆਈ. ਟੀ. ਕਾਲਜ ਦੀ ਵਿਦਿਆਰਥਣ ਲੀਨਾ ਅਰੋੜਾ ਨੇ ਮਨਮਿੰਦਰ ਸਿੰਘ ਦੀ ਕਵਿਤਾ ਦਿਲ ਦੀਆਂ ਲਹਿਰਾਂ ਨੂੰ ਬੜੇ ਸੁਰੀਲੇ ਅੰਦਾਜ ਵਿੱਚ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਹਜ਼ੂਰ ਸਿੰਘ ਦੀ ਕਵਿਤਾ ਬਾਬਾ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤੀ। ਵਿਦਿਆਰਥਣਾਂ ਕੁਲਦੀਪ ਕੌਰ ਅਤੇ ਕਰਨਬੀਰ ਕੌਰ ਨੇ ਕਵਿਤਾ ਚੰਗੀ ਚੀਜ ਅਤੇ ਤਿਤਲੀਆਂ ਦੀ ਪੇਸ਼ਕਾਰੀ ਸੁਰਮਈ ਅੰਦਾਜ ਵਿੱਚ ਕੀਤੀ।ਡਾ. ਹਰਭਜਨ ਸਿੰਘ ਸੋਚ ਨੇ ਆਪਣੇ ਵਿਧਵਤਾ ਭਰਪੂਰ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਨੌਜਵਾਨ ਕਵੀ ਅਜੋਕੀਆਂ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਉਭਾਰਿਆ ਹੈ ਅਤੇ ਸ੍ਰੀ ਹਜ਼ੂਰ ਸਿੰਘ ਨੇ ਅਧਿਆਤਮਿਕ ਸਰੋਕਾਰਾਂ ਦਾ ਮਹੱਤਵ ਉਜਾਗਰ ਕੀਤਾ ਹੈ। ਪੰਜਾਬ ਸਾਹਿਤ ਦਾ ਖਜਾਨਾ ਹੈ। ਉਨਾਂ ਨੇ ਕਵੀਆਂ ਨੂੰ ਉਨਾਂ ਦੀਆਂ ਪਲੇਠੀਆਂ ਕਾਵਿ ਪੁਸਤਕਾਂ ਤੇ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਤੇ ਪ੍ਰੋਫੈਸਰ ਆਤਮਾ ਸਿੰਘ, ਪ੍ਰਿੰਸੀਪਲ ਸਵਰਨ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਦੋਵਾਂ ਲੇਖਕਾਂ ਨੇ ਆਪਣੀਆਂ ਪੁਸਤਕਾਂ ਵਿੱਚੋਂ ਚੋਣਵੀਆਂ ਕਵਿਤਾਵਾਂ ਵੀ ਪੜ ਕੇ ਸੁਣਾਈਆਂ।ਪਰਕਸ ਵੱਲੋ ਡਾ. ਸੋਚ ਦਾ ਸਨਮਾਨ ਕੀਤਾ ਗਿਆ ਅਤੇ ਦੋਵਾਂ ਲੇਖਕਾਂ ਨੂੰ ਪੁਸਤਕਾਂ ਦੇ ਸੈਟ ਭੇਂਟ ਕੀਤੇ ਗਏ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰ, ਡਾ. ਦਿਲਬਾਗ ਸਿੰਘ ਕੰਗ ਨੇ ਲੇਖਕਾਂ ਨੂੰ ਸਿਰੋਪੇ ਭੇਂਟ ਕੀਤੇ।ਸਟੇਜ ਸਕੱਤਰ ਦੀ ਜਿੰਮੇਵਾਰੀ ਪ੍ਰਿੰ: ਅੰਮ੍ਰਿਤਲਾਲ ਮੰਨਣ ਨੇ ਬਾਖੂਬੀ ਨਿਭਾਈ।ਇਸ ਮੌਕੇ ਤੇ ਸ੍ਰੀਮਤੀ ਅਨਵੰਤ ਕੌਰ, ਸ੍ਰੀਮਤੀ ਜਸਬੀਰ ਕੌਰ, ਸ੍ਰੀਮਤੀ ਅਰਤਇੰਦਰ ਕੌਰ, ਪ੍ਰਿੰਸੀਪਲ ਅਵਤਾਰ ਸਿੰਘ ਦੀਪਕ, ਰਾਜ ਖੁਸ਼ਵੰਤ ਸਿੰਘ, ਦਰਸ਼ਨ ਦਰਦ, ਸੰਤੋਖ ਸਿੰਘ ਤਪੱਸਵੀ, ਲਖਬੀਰ ਸਿੰਘ ਘੁੰਮਣ, ਹਰਭਜਨ ਸਿੰਘ ਖੇਮਕਰਨੀ, ਦਰਸ਼ਨ ਧੰਜਲ, ਜਥੇਦਾਰ ਬੀਰ ਸਿੰਘ, ਕਰਨਲ ਢਿੱਲੋਂ, ਇੰਦਰਜੀਤ ਸਿੰਘ ਚੇਅਰਮੈਨ ਆਈ. ਟੀ. ਕਾਲਜ, ਨਿਰਮਲ ਅਰਪਨ, ਗੁਲਜਾਰ ਸਿੰਘ, ਕਰਮ ਸਿੰਘ ਹੁੰਦਲ, ਸ੍ਰ: ਕਸ਼ਮੀਰ ਸਿੰਘ ਸੰਧੂ ਤੋਂ ਇਲਾਵਾ ਹੋਰ ਦੋਸਤ ਮਿੱਤਰ ਅਤੇ ਪਰਿਵਾਰਕ ਮੈਂਬਰਾਂ ਨੇ ਭਰਵੀਂ ਹਾਜ਼ਰੀ ਦਿੱਤੀ।ਕਵੀਆਂ ਲਈ ਇਹ ਪੁਸਤਕ ਰੀਲੀਜ਼ ਸਮਾਰੋਹ ਯਾਦਗਾਰੀ ਹੋ ਨਿਬੜਿਆ।