Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਪਾਰਟੀ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਨੂੰ ਆਂਪਣੀ ਪੂਰੀ ਤੰਨਦੇਹੀ ਅਤੇ ਮਿਹਨਤ ਨਾਲ ਨਿਭਾਵਾਂਗਾ:-ਜੱਥੇ.ਗੁਮਾਨਪੁਰਾ

Date: Aug 22, 2010

Report By: SARWAN SINGH
AMRITSAR
ਪਾਰਟੀ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਨੂੰ ਆਂਪਣੀ ਪੂਰੀ ਤੰਨਦੇਹੀ ਅਤੇ ਮਿਹਨਤ ਨਾਲ ਨਿਭਾਵਾਂਗਾ:-ਜੱਥੇ.ਗੁਮਾਨਪੁਰਾ
ਅੰਮ੍ਰਿਤਸਰ,22 ਅਗੱਸਤ (ਸਰਵਨ ਸਿੰਘ ਰੰਧਾਵਾ) ਜ਼ਿਲਾਂ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲਾਂ ਮੀਤ ਪ੍ਰਧਾਨ ਜਥੇ: ਨਿਰਭੈ ਸਿੰਘ ਫੋਜ਼ੀ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਉਨਾਂ ਦੇ ਗ੍ਰਹਿ ਵਿੱਖੇ ਕਰਵਾਇਆਂ ਗਿਆ।ਜਿਸ ਵਿਚ ਪੰਜਾਬ ਬੇਕਵਰਡ ਕਲਾਸ ਲੈਂਡ ਡਵੈਲਪਮੈਂਟ ਐਂਡ ਫਾਇਨੈਂਸ ਕਾਰਪੋਰੇਸ਼ਨ ਦੇ ਨਵਨਿਯੁਕਤ ਉੱਪ ਚੇਅਰਮੈਨ ਜਥੇ: ਬਾਵਾ ਸਿੰਘ ਗੁਮਾਨਪੁਰਾ ਉਚੇਚੇ ਤੋਰ ਤੇ ਹਾਜ਼ਰ ਹੋਏ ਅਤੇ ਇੱਥੇ ਪੁੱਜਣ ਤੇ ਉਨਾਂ ਦਾ ਢੋਲ ਦੀ ਤਾਲ ਤੇ ਭਰਵਾਂ ਸਵਾਗਤ ਕੀਤਾ ਗਿਆਂ।ਇਸ ਮੋਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇ: ਨਿਰਭੈ ਸਿੰਘ ਫੋਜ਼ੀ ਨੇ ਸੰਬੋਧਨ ਕਰਦਿਆ ਕਿਹਾ ਕਿ ਉਹ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ,ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਮਾਂਝੇ ਦੇ ਜਰਨੈਲ ਸ੍ਰ: ਬਿਕਰਮ ਸਿੰਘ ਮਜੀਠੀਆਂ ਦੇ ਬਹੁਤ ਧੰਨਵਾਦੀ ਹਨ,ਜਿੰਨਾਂ ਨੇ ਆਪਣੀ ਪਾਰਖੂ ਅੱਖ ਤੋ ਕੰਮ ਲੈਦਿਆਂ ਬੇਦਾਗ,ਮਿਹਨਤੀ ਤੇ ਸੂਝਵਾਨ ਆਗੂ ਜਥੇ: ਗੁਮਾਨਪੁਰਾ ਨੂੰ ਉੱਪ ਚੇਅਰਮੈਨ ਥਾਪ ਕੇ ਇਕ ਬਹੁਤ ਹੀ ਸਲਾਘਾਯੋਗ ਉਪਰਾਲਾ ਕੀਤਾ ਹੈ।ਉਨਾਂ ਅੱਗੇ ਕਿਹਾ ਕਿ ਜਥੇ: ਗੁਮਾਨਪੁਰਾ ਨੇ ਜਿੱਥੇ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇਕੋ ਮਾਲਾ 'ਚ ਪਰੋਈ ਰੱਖਿਆਂ ਉੱਥੇ ਹੁਣ ਉਨਾਂ ਦੇ ਉਪ ਚੇਅਰਮੈਨ ਬਨਣ ਤੇ ਅੰਮ੍ਰਿਤਸਰ 'ਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ।ਇਸ ਮੋਕੇ ਜਥੇ: ਗੁਮਾਨਪੁਰਾ ਨੁ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋ ਸੋਂਪੀ ਸੇਵਾ ਨੂੰ ਜਿੱਥੇ ਪੂਰੀ ਤਨਦੇਹੀ ਨਾਲ ਨਿਭਾਵਾਗਾ ਉੱਥੇ ਅਕਾਲੀ ਦਲ ਦੀ ਹੋਰ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕੀਤੀ ਜਾਵੇਗੀ।ਇਸ ਮੋਕੇ ਜਥੇ: ਗੁਮਾਨਪੁਰਾ ਨੂੰ ਸ੍ਰੀ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਤ ਕੀਤਾ ਗਿਆਂ।ਇਸ ਮੋਕੇ ਹੋਰਨਾਂ ਤੋ ਇਲਾਵਾ ਜ਼ਿਲਾਂ ਜਨਰਲ ਸਕੱਤਰ ਡਾਂæ ਅਮਰਜੀਤ ਸਿੰਘ ਰੰਧਾਵਾ,ਸੀਨੀæ ਅਕਾਲੀ ਆਗੂ ਕ੍ਰਿਸ਼ਨ ਗੋਪਾਲ ਚਾਚੂ,ਹਰਜੀਤ ਸਿੰਘ ਸੈਲਰਾਂ ਵਾਲੇ,ਅਬਜਿੰਦਰ ਸਿੰਘ ਕਾਲਾ,ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ,ਡਿਪਟੀ ਮੇਅਰ ਕਸ਼ਮੀਰ ਸਿੰਘ ਵਡਾਲੀ,ਗੁਰਚਰਨ ਸਿੰਘ ਪਟਨੇ ਵਾਲੇ,ਸੋਹਣ ਸਿੰਘ ਸੈਕਟਰੀ,ਸੁਖਵਿੰਦਰ ਸਿੰਘ ਰੰਧਾਵਾ,ਜਥੇ: ਅਮਰੀਕ ਸਿੰਘ ਬਾਸਰਕੇ,ਇਕਬਾਲ ਸਿੰਘ ਸੰਧੂ ਚੇਅਰਮੈਨ ਪਸਵਕ ਕਮੇਟੀ,ਪ੍ਰਭਦੀਪ ਸਿੰਘ ਘੰਨੂੰਪੁਰ,ਤਰਸੇਮ ਸਿੰਘ ਚੰਗਿਆੜਾਪ੍ਰਧਾਨ ਬਲਦੇਵ ਸਿੰਘ ਘੰਨੂਪੁਰ,ਜੋਗਿੰਦਰ ਸਿੰਘ ਬਾਰੀਆਂ,ਅਜੀਤ ਸਿੰਘ ਮੋਟੇ,ਸਮਸ਼ੇਰ ਸਿੰਘ ਸੇæਰਾ,ਜਗਤਾਰ ਸਿੰਘ ਮੋਟੇ ਆਦਿ ਹਾਜ਼ਰ ਸਨ।



© 2012 punjabinfoline.com

punjab infoline arash info